14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮਹਾਰਾਜਾ ਅਗਰ ਸੇਵਾ ਸੰਘ ਦੇ ਸੰਸਥਾਪਕ ਸੰਜੇ ਆਸ਼ੀਸ਼ ਦਾ ਦਿਹਾਂਤ

ਲਹਿਰਾਗਾਗਾ, 14 ਸਤੰਬਰ (ਅਸ਼ੋਕ ਗਰਗ)- ਮਹਾਰਾਜਾ ਅਗਰ ਸੇਵਾ ਸੰਘ ਲਹਿਰਾਗਾਗਾ ਦੇ ਸੰਸਥਾਪਕ ਸੰਜੇ ਆਸ਼ੀਸ਼ (55) ਦੇ ਅਚਾਨਕ ਦਿਹਾਂਤ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ। ਉਹ ਸ਼ਹਿਰ ਦੀ ਨਾਮਵਰ ਸ਼ਖ਼ਸੀਅਤ ਰਾਜੇਸ਼ ਪੇਂਟਰ ਦੇ ਵੱਡੇ ਭਰਾ ਸਨ।

Ad Position 21
No active advertisement
ਸੰਜੇ ਆਸ਼ੀਸ਼ 15-10-2026
ਲਹਿਰਾਗਾਗਾ, 14 ਸਤੰਬਰ (ਅਸ਼ੋਕ ਗਰਗ)- ਮਹਾਰਾਜਾ ਅਗਰ ਸੇਵਾ ਸੰਘ ਲਹਿਰਾਗਾਗਾ ਦੇ ਸੰਸਥਾਪਕ ਸੰਜੇ ਆਸ਼ੀਸ਼ (55) ਦੇ ਅਚਾਨਕ ਦਿਹਾਂਤ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ। ਉਹ ਸ਼ਹਿਰ ਦੀ ਨਾਮਵਰ ਸ਼ਖ਼ਸੀਅਤ ਰਾਜੇਸ਼ ਪੇਂਟਰ ਦੇ ਵੱਡੇ ਭਰਾ ਸਨ। ਸੰਜੇ ਆਸ਼ੀਸ਼ ਨੇ ਧਾਰਮਿਕ ਅਤੇ ਸਮਾਜਿਕ ਖੇਤਰ ’ਚ ਅਹਿਮ ਯੋਗਦਾਨ ਪਾਇਆ ਅਤੇ ਅਗਰਵਾਲ ਸਮਾਜ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕੀਤਾ । ਸੰਜੇ ਆਸ਼ੀਸ਼ ਨੇ ਸਾਲ 1992 ਵਿੱਚ ਮੰਡੀ ਵਾਲੇ ਮੰਦਰ ਵਿਖੇ ਸੰਤਾਂ ਦੇ ਨਾਮ ’ਤੇ ਧਾਰਮਿਕ ਪੁਸਤਕਾਂ ਦੀ ਲਾਇਬ੍ਰੇਰੀ ਸਥਾਪਤ ਕਰਵਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਖਾਈ ਬਸਤੀ, ਲਹਿਰਾਗਾਗਾ ਵਿਖੇ ਬਾਬਾ ਮਸਤ ਰਾਮ ਭਵਨ ਵਿੱਚ ਜ਼ਿਲ੍ਹਾ ਸੰਗਰੂਰ ਦਾ ਪਹਿਲਾ ਅਗਰਸੈਨ ਮੰਦਰ ਬਣਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਪਿਛਲੇ ਲੰਬੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੇ ਦਿਹਾਂਤ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਗੌਰਵ ਗੋਇਲ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ, ਭਾਜਪਾ ਆਗੂ ਸਤਪਾਲ ਸਿੰਗਲਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਨਗਰ ਕੌਂਸਲ ਲਹਿਰਾਗਾਗਾ ਦੀ ਪ੍ਰਧਾਨ ਕਾਂਤਾ ਗੋਇਲ, ਕਾਂਗਰਸੀ ਆਗੂ ਇੰਦਰਜੀਤ ਸਿੰਘ ਬੇਦੀ, ਗਰੀਬ ਪਰਿਵਾਰ ਫੰਡ ਦੇ ਪ੍ਰਧਾਨ ਕੁਮਾਰ ਰੋਡਾ, ਹਨੂੰਮਾਨ ਧਾਮ ਦੇ ਮੁੱਖ ਸੇਵਾਦਾਰ ਸਤੀਸ਼ ਗੋਇਲ ਡੇਅਰੀ ਵ ਾਲੇ, ਜਗਦੀਸ਼ ਰਾਏ ਠੇਕੇਦਾਰ, ਆਸ਼ੂ ਜਿੰਦਲ, ਭਾਜਪਾ ਆਗੂ ਸੰਦੀਪ ਦੀਪੂ, ਡਾ. ਸੰਜੇ ਗਰਗ ਅਤੇ ਡਾ. ਸੰਜੇ ਸਿੰਗਲਾ ਸਮੇਤ ਹੋਰ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਸਹਿਕਾਰੀ ਸਭਾ ਸਰੌਦ ਦੀ ਸਰਬਸੰਮਤੀ ਨਾਲ ਚੋਣ ਸਭਾ ਦੇ ਮੈਂਬਰਾਂ ਵਲੋਂ 7 ਡਾਇਰੈਕਟਰ ਚੁਣੇ ਗਏ ਅਗਲੀ ਖ਼ਬਰ ਬਡਬਰ ਰੋਡ ਹਰੀਹਰ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ 18 ਨੂੰ- ਡਾ. ਅਦਿਤਿਆ ਵਸਿਸ਼ਟ
Ad Position 24