12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਧਾਰਮਿਕ ਪੁਸਤਕ ਲੋਕ ਅਰਪਣ

ਸ਼ੇਰਪੁਰ, 12 ਅਕਤੂਬਰ (ਦਰਸ਼ਨ ਸਿੰਘ ਖੇੜੀ)-ਪੰਥ ਰਤਨ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਸੀਡੀਜ਼ ਤੋਂ ਤਿਆਰ ਕੀਤਾ ਜਪੁਜੀ ਸਾਹਿਬ ਦਾ ਸਟੀਕ ਉੱਘੇ ਸਿੱਖ ਪ੍ਰਚਾਰਕ ਭਾਈ ਚਮਕੌਰ ਸਿੰਘ ਖੇੜੀ ਖੁਰਦ ਵਾਲਿਆਂ ਨੇ ਤਿਆਰ ਕੀਤਾ। ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਹਰਨਾਮ ਸਿੰਘ ਭਿੰਡਰਾਂਵਾਲਿਆਂ ਨੇ ਇਹ ਕਥਾ ਦੀਆਂ ਸੀਡੀਜ਼ ਰਲੀਜ ਕਰਕੇ ਸੰਗਤਾਂ ਨੂੰ ਭੇਟ ਕੀਤੀਆਂ।

Ad Position 21
No active advertisement
ਅਜੀਤ ਡੈਸਕ 13-10-2026
ਸ਼ੇਰਪੁਰ, 12 ਅਕਤੂਬਰ (ਦਰਸ਼ਨ ਸਿੰਘ ਖੇੜੀ)-ਪੰਥ ਰਤਨ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਸੀਡੀਜ਼ ਤੋਂ ਤਿਆਰ ਕੀਤਾ ਜਪੁਜੀ ਸਾਹਿਬ ਦਾ ਸਟੀਕ ਉੱਘੇ ਸਿੱਖ ਪ੍ਰਚਾਰਕ ਭਾਈ ਚਮਕੌਰ ਸਿੰਘ ਖੇੜੀ ਖੁਰਦ ਵਾਲਿਆਂ ਨੇ ਤਿਆਰ ਕੀਤਾ। ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਹਰਨਾਮ ਸਿੰਘ ਭਿੰਡਰਾਂਵਾਲਿਆਂ ਨੇ ਇਹ ਕਥਾ ਦੀਆਂ ਸੀਡੀਜ਼ ਰਲੀਜ ਕਰਕੇ ਸੰਗਤਾਂ ਨੂੰ ਭੇਟ ਕੀਤੀਆਂ। ਬਾਬਾ ਕੌਰ ਸਿੰਘ ਖੇੜੀ ਖੁਰਦ ਵਾਲਿਆਂ ਨੇ ਇਹ ਕਥਾ ਸੀਡੀਜ਼ ਦੁਆਰਾ ਸੁਣ ਕੇ ਲਿਖਣ ਦੀ ਸੇਵਾ 2005 ’ਚ ਅਰੰਭ ਕੀਤੀ। ਇਹ ਸਾਰੀ ਕਥਾ ਦੀ ਸੇਵਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਲੋਂ ਕਰਵਾਈ ਗਈ। ਬਾਬਾ ਕੌਰ ਸਿੰਘ ਕਥਾ ਲਿਖਣ ਦੇ ਨਾਲ ਨਾਲ ਕਥਾ ਰਾਹੀਂ ਪਿੰਡਾ ਸ਼ਹਿਰਾਂ ਅਤੇ ਵਿਦੇਸ਼ਾਂ ’ਚ ਵੀ ਕਥਾ ਦੀਆਂ ਸੇਵਾਵਾਂ ਨਿਸ਼ਕਾਮ ਨਿਭਾ ਰਹੇ ਹਨ । ਅੱਜ ਖੇੜੀ ਕਲਾਂ ਦੇ ਅਸਥਾਨ ਗੁਰਦੁਆਰਾ ਗੁਪਤਸਰ ਸਾਹਿਬ ਵਿਖੇ ਆਪ ਨੇ ਜਪੁਜੀ ਸਾਹਿਬ ਦੇ ਸਟੀਕਾਂ ਦੀਆਂ ਕਾਪੀਆਂ ਉੱਘੇ ਸਿੱਖ ਪ੍ਰਚਾਰਕ ਮੁੱਖ ਸੇਵਾਦਾਰ ਬਾਬਾ ਗੁਰਵਿੰਦਰ ਸਿੰਘ,ਪਿੰਡ ਦੇ ਸਰਪੰਚ ਨਛੱਤਰ ਸਿੰਘ ਸਮੇਤ ਸੰਗਤਾਂ ਨੂੰ ਭੇਟ ਕੀਤੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਪੰਚਾਇਤ ਅਤੇ ਸੰਗਤਾਂ ਵਲੋਂ ਬਾਬਾ ਚਮਕੌਰ ਸਿੰਘ ਖੇੜੀ ਖੁਰਦ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਜਗਦੀਪ ਸਿੰਘ ਜੱਗੀ, ਜਗਰੂਪ ਸਿੰਘ, ਸੂਬੇਦਾਰ ਮਲਕੀਤ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ, ਮੁਕੰਦ ਸਿੰਘ,ਲਾਡੀ ਸਿੰਘ, ਮੱਖਣ ਸਿੰਘ, ਨਿਰਭੈ ਸਿੰਘ, ਗੁਰਤੇਜ ਸਿੰਘ ਆਦਿ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ. ਅਤੇ ਬਾਕੀ ਮੰਗਾਂ ਦੀ ਪ੍ਰਾਪਤੀ ਲਈ ਤਿੱਖੇ ਸੰਘਰਸ਼ ਜਾਰੀ ਰਹਿਣਗੇ-ਧਨੋਆ, ਅਰੋੜਾ ਅਗਲੀ ਖ਼ਬਰ ਅਕਾਲੀ ਦਲ (ਬ) ਨੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ
Ad Position 24