ਭਗਵਤੀ ਜਾਗਰਣ 18 ਨੂੰ
ਲੌਂਗੋਵਾਲ, 12 ਅਕਤੂਬਰ (ਵਿਨੋਦ, ਖੰਨਾ) – ਸ੍ਰੀ ਕਾਲੀ ਮਾਤਾ ਮੰਦਰ ਜੈਦ ਪੱਤੀ ਲੌਂਗੋਵਾਲ ਵਿਖੇ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ 18 ਅਕਤੂਬਰ (ਐਤਵਾਰ) ਨੂੰ ਕਰਵਾਇਆ ਜਾ ਰਿਹਾ ਹੈ। ਮੰਦਰ ਦੇ ਮੁੱਖ ਸੇਵਾਦਾਰ ਆਚਾਰਿਆ ਆਰ.
ਲੌਂਗੋਵਾਲ, 12 ਅਕਤੂਬਰ (ਵਿਨੋਦ, ਖੰਨਾ) – ਸ੍ਰੀ ਕਾਲੀ ਮਾਤਾ ਮੰਦਰ ਜੈਦ ਪੱਤੀ ਲੌਂਗੋਵਾਲ ਵਿਖੇ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ 18 ਅਕਤੂਬਰ (ਐਤਵਾਰ) ਨੂੰ ਕਰਵਾਇਆ ਜਾ ਰਿਹਾ ਹੈ। ਮੰਦਰ ਦੇ ਮੁੱਖ ਸੇਵਾਦਾਰ ਆਚਾਰਿਆ ਆਰ.ਵੀ. ਵਸਿਸ਼ਟ ਨੇ ਦੱਸਿਆ ਕਿ ਇਸ ਜਾਗਰਣ ਦੌਰਾਨ ਪੂਜਾ ਦੀ ਰਸਮ ਮਾ. ਨਰਿੰਦਰ ਸ਼ਰਮਾ ਨੀਟਾ ਵਲੋਂ, ਜੋਤੀ ਪ੍ਰਚੰਡ ਦੀ ਰਸਮ ਡਾ. ਮੁਨੀਸ਼ ਵਸਿਸ਼ਟ ਹਰੀਹਰ ਹਸਪਤਾਲ ਵਲੋਂ, ਚੁੰਨੀ ਦੀ ਰਸਮ ਮਹੰਤ ਹੀਰਾ ਦਾਸ ਵਲੋਂ, ਝੰਡੇ ਦੀ ਰਸਮ ਰਛਪਾਲ ਕੌਰ ਢਿੱਲੋਂ ਅਤੇ ਬਲਵਿੰਦਰ ਸਿੰਘ ਢਿੱਲੋਂ ਵਲੋਂ ਕੀਤੀ ਜਾਵੇਗੀ। ਰਾਤ 9 ਵਜੇ ਤੋਂ ਮਾਂ ਭਗਵਤੀ ਦਾ ਜਾਗਰਣ ਸ਼ੁਰੂ ਹੋਵੇਗਾ। ਜਿਸ ਵਿਚ ਪ੍ਰਸਿੱਧ ਭਜਨ ਗਾਇਕ ਪ੍ਰਵੀਨ ਭਾਰਟਾ ਅਤੇ ਬਲਰਾਜ ਬਿਲਗਾ ਵਲੋਂ ਮਹਾਂ ਮਾਈ ਦਾ ਗੁਣਗਾਨ ਕੀਤਾ ਜਾਵੇਗਾ।