ਲੌਂਗੋਵਾਲ ’ਚ ਖਿਡਾਰੀਆਂ ਦਾ ਫੁੱਟਿਆ ਰੋਹ, ਖੇਡ ਮੈਦਾਨ ਦੀ ਰਾਖੀ ਲਈ ਕੀਤਾ ਵੱਡਾ ਰੋਸ ਪ੍ਰਦਰਸ਼ਨ
ਲੌਂਗੋਵਾਲ, 9 ਅਕਤੂਬਰ (ਵਿਨੋਦ ਸ਼ਰਮਾ) – ਅੱਜ ਲੌਂਗੋਵਾਲ ਇਲਾਕੇ ਦੇ ਖਿਡਾਰੀਆਂ ਅਤੇ ਨੌਜਵਾਨਾਂ ਨੇ ਸਰਕਾਰ ਵਲੋਂ ਪੁਲਿਸ ਥਾਣੇ ਦੇ ਨਜ਼ਦੀਕ ਬਣਾਏ ਜਾ ਰਹੇ ਖੇਡ ਸਟੇਡੀਅਮ ਨੂੰ ਅਮਲੀ ਰੂਪ ਦੇਣ ਵਿਚ ਅੜਿੱਕਾ ਲਾਉਣ ਵਾਲੇ ਲੋਕਾਂ ਖਿਲਾਫ ਵਿਸ਼ਾਲ ਆਪ ਮੁਹਾਰੇ ਰੋਸ ਮਾਰਚ ਕਰਦਿਆਂ ਭਰਵਾਂ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਮਾਰਚ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ, ਕਿਰਤੀ ਕਿਸਾਨ ਯੂਨੀਅਨ, ਜਨਤਕ ਜ਼ਮਹੂਰੀ ਜਥੇਬੰਦੀਆਂ, ਵੱਡੀ ਗਿਣਤੀ ਵਿਚ ਇਲਾਕੇ ਦੇ ਖਿਡਾਰੀਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ, ਸਮਾਜਿਕ ਕਾਰਕੁਨ, ਕਿਸਾਨ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਸ਼ਾਮਿਲ ਹੋਏ।
ਲ
ਲੌਂਗੋਵਾਲ ਦੇਖੇ ਖੇਡ ਸਟੇਡੀਅਮ ਦੀ ਉਸਾਰੀ ਵਿੱਚ ਅੜਿਕਾ ਡਾਉਣ ਵਾਲੇ ਲੋਕਾਂ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਹੋਏ ਖਿਡਾਰੀ। ਤਸਵੀਰ - ਵਿਨੋਦ
10-10-2026
ਲੌਂਗੋਵਾਲ, 9 ਅਕਤੂਬਰ (ਵਿਨੋਦ ਸ਼ਰਮਾ) – ਅੱਜ ਲੌਂਗੋਵਾਲ ਇਲਾਕੇ ਦੇ ਖਿਡਾਰੀਆਂ ਅਤੇ ਨੌਜਵਾਨਾਂ ਨੇ ਸਰਕਾਰ ਵਲੋਂ ਪੁਲਿਸ ਥਾਣੇ ਦੇ ਨਜ਼ਦੀਕ ਬਣਾਏ ਜਾ ਰਹੇ ਖੇਡ ਸਟੇਡੀਅਮ ਨੂੰ ਅਮਲੀ ਰੂਪ ਦੇਣ ਵਿਚ ਅੜਿੱਕਾ ਲਾਉਣ ਵਾਲੇ ਲੋਕਾਂ ਖਿਲਾਫ ਵਿਸ਼ਾਲ ਆਪ ਮੁਹਾਰੇ ਰੋਸ ਮਾਰਚ ਕਰਦਿਆਂ ਭਰਵਾਂ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਮਾਰਚ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ, ਕਿਰਤੀ ਕਿਸਾਨ ਯੂਨੀਅਨ, ਜਨਤਕ ਜ਼ਮਹੂਰੀ ਜਥੇਬੰਦੀਆਂ, ਵੱਡੀ ਗਿਣਤੀ ਵਿਚ ਇਲਾਕੇ ਦੇ ਖਿਡਾਰੀਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ, ਸਮਾਜਿਕ ਕਾਰਕੁਨ, ਕਿਸਾਨ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਸ਼ਾਮਿਲ ਹੋਏ। ਇਹ ਰੋਸ ਮਾਰਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਲੌਂਗੋਵਾਲ ਦੇ ਖੇਡ ਮੈਦਾਨ ਤੋਂ ਸ਼ੁਰੂ ਹੋਇਆ ਅਤੇ ਥਾਣੇ ਦੇ ਨਜ਼ਦੀਕ ਖੇਡ ਸਟੇਡੀਅਮ ਲਈ ਰਾਖਵੀਂ ਥਾਂ ’ਤੇ ਸਮਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸਰਾਭਾ ਕਲੱਬ ਦੇ ਆਗੂਆਂ ਬਲਵਿੰਦਰ ਸਿੰਘ ਅਤੇ ਮਾਸਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲੌਂਗੋਵਾਲ ਵਿਚ ਖਿਡਾਰੀਆਂ ਲਈ ਇਕ ਵੀ ਚੱਜ ਦਾ ਖੇਡ ਮੈਦਾਨ ਉਪਲਬਧ ਨਹੀਂ ਹੈ। ਸਰਾਭਾ ਕਲੱਬ ਅਤੇ ਲੌਂਗੋਵਾਲ ਨਿਵਾਸੀ ਪਿਛਲੇ 20 ਸਾਲਾਂ ਤੋਂ ਸਟੇਡੀਅਮ ਦੇ ਨਿਰਮਾਣ ਲਈ ਸੰਘਰਸ਼ ਕਰ ਰਹੇ ਹਨ। ਵਰ੍ਹਿਆਂ ਦੇ ਸੰਘਰਸ਼ ਤੋਂ ਬਾਅਦ ਇਲਾਕਾ ਨਿਵਾਸੀਆਂ ਦੀ ਅਹਿਮ ਮੰਗ ਨੂੰ ਪੂਰਾ ਕਰਦਿਆਂ ਮੌਜੂਦਾ ਸਰਕਾਰ ਵਲੋਂ 3 ਕਰੋੜ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਖੇਡ ਸਟੇਡੀਅਮ ਮਨਜੂਰ ਕੀਤਾ ਹੈ। ਹੁਣ ਜਦੋਂ ਇਹ ਖੇਡ ਸਟੇਡੀਅਮ ਬਣਨ ਦੀ ਗੱਲ ਚੱਲੀ ਹੈ ਤਾਂ ਕੁਝ ਰਾਜਨੀਤਿਕ ਤੇ ਘੜੰਮ ਚੌਧਰੀਆ ਵੱਲੋਂ ਇਸ ਸਟੇਡੀਅਮ ਦੇ ਬਣਨ ਲਈ ਢੁੱਚਰਾਂ ਡਾਹੀਆਂ ਜਾ ਰਹੀਆਂ ਹਨ। ਸਟੇਡੀਅਮ ਬਣਾਉਣ ਵਾਲੀ ਥਾਂ ਤੇ ਪੰਛੀਆਂ ਤੇ ਮੋਰਾਂ ਦੇ ਉਜਾੜੇ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਦਕਿ ਮੋਰਾਂ ਤੇ ਪੰਛੀਆਂ ਦੇ ਰੈਣ ਬਸੇਰੇ ਲਈ ਸਰਕਾਰ ਨੇ ਪਹਿਲਾਂ ਤੋਂ ਹੀ ਥਾਂ ਛੱਡਣ ਦੀ ਤਜਵੀਜ਼ ਰੱਖੀ ਹੈ। ਦਰਅਸਲ ਇਹ ਮਾਮਲਾ ਅੱਜ ਉਸ ਵੇਲੇ ਹੋਰ ਤੂਲ ਫੜ ਗਿਆ ਜਦੋਂ ਇਸ ਥਾਂ ’ਤੇ ਆ ਕੇ ਪੰਥਕ ਸ਼ਖਸੀਅਤ ਅਤੇ ਸਮਾਜਿਕ ਕਾਰਕੁਨ ਮੋਹਨਜੀਤ ਸਿੰਘ ਸ਼ੇਰੋ ਨੇ ਸਟੇਡੀਅਮ ਦੀ ਉਸਾਰੀ ਹੋਣ ‘ਤੇ ਸਵਾਲ ਉਠਾਏ। ਅੱਜ ਇਸ ਖਬਰ ਦਾ ‘ਅਜੀਤ’ ਵਿੱਚ ਪ੍ਰਮੁਖਤਾ ਨਾਲ ਨਸ਼ਰ ਹੋਣ ਪਿੱਛੋਂ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੇ ਰੋਸ ਮਾਰਚ ਕਰਦਿਆਂ ਮੋਹਨਜੀਤ ਸ਼ੇਰੋਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਨਾ ਆਉਣ। ਖਿਡਾਰੀਆਂ ਨੇ ਕਿਹਾ ਕਿ ਮੋਹਨਜੀਤ ਸ਼ੇਰੋਂ ਨਸ਼ਿਆਂ ਦੇ ਖਿਲਾਫ ਹਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਲਈ ਖੇਡਾਂ ਦਾ ਅਹਿਮ ਰੋਲ ਹੈ। ਇਸ ਮੌਕੇ ਡਾ. ਮਲਵਿੰਦਰ ਸਿੰਘ ਸਿੱਧੂ, ਸੁਖਵਿੰਦਰ ਸਿੰਘ, ਹਰਦੀਪ ਸਿੰਘ ਖੈਹਰਾ, ਗੁਰਪ੍ਰੀਤ ਧੱਕੜ, ਗੁਰਮੀਤ ਖਾਂ, ਗੁਰਵਿੰਦਰ ਸਿੰਘ, ਬੀਰਬਲ ਸਿੰਘ, ਸੁੱਖਾ ਕਬੱਡੀ, ਕਾਲੂ ਕਬੱਡੀ, ਸੇਮਾ ਕ੍ਰਿਕਟ, ਬਲਬੀਰ ਸਿੰਘ,ਸਤਨਾਮ ਸਿੰਘ, ਸਾਧੂ ਕ੍ਰਿਕਟਰ, ਪਰਦੀਪ ਫੁੱਟਬਾਲਰ, ਡੀਸੀ ਸਾਬ, ਜਗਦੀਪ ਸਿੰਘ, ਨੇਸ਼ੀ, ਭੰਤੀ, ਜੱਸ ਐਡਵੋਕੇਟ, ਸੀਰਾ ਕ੍ਰਿਕਟਰ, ਬੱਲਾ ਕਬੱਡੀ ਅਤੇ ਤਾਰੀ ਕਬੱਡੀ ਕੋਚ ਸਮੇਤ ਵੱਡੀ ਗਿਣਤੀ ਵਿਚ ਖਿਡਾਰਨਾਂ ਮੌਜੂਦ ਸਨ।