10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਕੰਪਿਊਟਰ ਅਧਿਆਪਕਾਂ ਦੇ ਰੋਸ ਪ੍ਰਦਰਸ਼ਨ ਵਿੱਚ 18ਵੇਂ ਦਿਨ ਲੁਧਿਆਣਾ ਜ਼ਿਲ੍ਹੇ ਨੇ ਕੀਤੀ ਸ਼ਮੂਲੀਅਤ

ਸੰਗਰੂਰ, 9 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਕੰਪਿਊਟਰ ਅਧਿਆਪਕਾਂ ਦੇ ਡੀ. ਸੀ.

Ad Position 21
No active advertisement
ਮਾਡਰਨ ਕਾਲਜ ਬੀਰ ਕਲਾਂ ਦੇ ਵਿਦਿਆਰਥੀਆਂ ਵਲੋਂ ਲਗਾਏ ਵਿੱਦਿਅਕ ਟੂਰ ਦਾ ਦ੍ਰਿਸ਼। ਤਸਵੀਰ : ਗੁਰਜੀਤ ਸਿੰਘ ਚਹਿਲ 10-10-2026
ਸੰਗਰੂਰ, 9 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਕੰਪਿਊਟਰ ਅਧਿਆਪਕਾਂ ਦੇ ਡੀ.ਸੀ. ਦਫ਼ਤਰ ਬਾਹਰ ਪੱਕੇ ਮੋਰਚੇ ਦੇ 18ਵੇਂ ਦਿਨ ਲੁਧਿਆਣਾ ਜ਼ਿਲ੍ਹੇ ਨਾਲ਼ ਸੰਬੰਧਤ ਕੰਪਿਊਟਰ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪੱਕੇ ਮੋਰਚੇ ਵਾਲ਼ੀ ਥਾਂ ਤੋਂ ਲਾਲਾ ਬੱਤੀ ਚੌਕ ਤੱਕ ਸਰਕਾਰ ਖਿਲਾਫ ਜ਼ਬਰਦਸਤ ਰੋਸ ਪੱਦਰਸ਼ਨ ਨੂੰ ਸੰਬੋਧਨ ਕਰਦਿਆਂ ਆਗੂਆਂ ਜਿਨ੍ਹਾਂ ਵਿੱਚ ਅਮਿਤ ਕੁਮਾਰ, ਹਰਪ੍ਰੀਤ ਸਿੰਘ, ਹਰ ਰਾਏ, ਸੰਦੀਪ ਵਾਲ਼ੀਆ, ਸਵਰਨ ਸਿੰਘ, ਬਵਲੀਨ ਕੌਰ, ਹਰਪ੍ਰੀਤ ਸਿੰਘ ਅੰਜੂ, ਰਜਿੰਦਰ ਕੌਰ, ਗੁਰਮੀਤ ਸਿੰਘ ਨੇ ਕਿਹਾ ਕਿ ਸਰਕਾਰ ਲੋਕਤੰਤਰ ਦੇ ਥੰਮ੍ਹਾਂ ਵਿਧਾਨ ਪਾਲਿਕਾ, ਨਿਆਂ ਪਾਲਿਕਾ, ਕਾਰਜ ਪਾਲਿਕਾ, ਕਾਰਜਪਾਲਿਕਾ ਨੂੰ ਅਣਗੋਲ਼ਿਆ ਕਰਕੇ ਕੰਪਿਊਟਰ ਅਧਿਆਪਕ ਦੇ ਹੱਕਾਂ ਨੂੰ ਕੁਚਲ ਰਹੀ ਹੈ। ਇਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਵਿਧਾਨਪਾਲਿਕਾ 2011 ਦਾ ਰਾਜਪਾਲ ਹੁਕਮ ਅੱਜ ਤੱਕ ਅਧੂਰਾ, ਕਾਰਜਪਾਲਿਕਾ 15 ਸਤੰਬਾਰ 2022 ਦਾ ਐਲਾਨ ਅਧੂਰਾ ਨਿਆਂਪਾਲਿਕਾ 2025 ਹਾਈਕੋਰਟ ਦਾ ਫੈਸਲੇ ਖਿਲਾਫ ਸਰਕਾਰ ਸੁਪਰੀਮ ਕੋਰਟ ਪੁੱਜੀ। ਕੰਪਿਊਟਰ ਅਧਿਆਪਕ ਨੇ ਲੋਕਤੰਤਰ ਬਚਾਉ ਹੱਕ ਦੇਣ ਦਾ ਹੋਕਾ ਵੀ ਦਿੱਤਾ। ਇਸ ਮੌਕੇ ਹਰਕਮਲ ਕ੍ਰਿਸ਼ਨ ਅਮਨਦੀਪ ਸਿੰਘ, ਜਸਵੀਰ ਸਿੰਘ, ਇਕਬਾਲ ਸਿੰਘ, ਜਸਵਿੰਦਰ ਸਿੰਘ, ਚਰਨਜੀਤ ਕੌਰ, ਮੀਨੂ ਦੁਆ, ਗੁਰਬਖਸ਼ ਕੌਰ, ਅਨੂ, ਗੁਰਪ੍ਰੀਤ ਕੌਰ, ਹਰਵਿੰਦਰ ਕੌਰ, ਮਨਦੀਪ ਵਰਮਾ, ਜਸਪ੍ਰੀਤ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ, ਕੁਲਦੀਪ ਸਿੰਘ, ਹਰਜੀਤ ਸਿੰਘ ਮਾਂਗਟ, ਪੂਜਾ ਮਾਂਗਟ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਐਂਡ ਸਿੰਧ ਬੈਂਕ ਸ਼ਾਖਾ ਵਿੱਚ ਸਟਾਫ ਦੀ ਘਾਟ ਕਾਰਨ ਗਾਹਕ ਪ੍ਰੇਸ਼ਾਨ ਅਗਲੀ ਖ਼ਬਰ ਵੱਖ-ਵੱਖ ਪਾਰਟੀਆਂ ਛੱਡ ਕੇ ਕਰੀਬ ਡੇਢ ਦਰਜਨ ਵਿਅਕਤੀਆਂ ਨੇ ਫੜਿਆ ਆਪ ਦਾ ਪੱਲਾ
Ad Position 24