10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਅਲੀਪੁਰ ਖ਼ਾਲਸਾ ਵਿਖੇ ਲੰਮੇ ਕੇਸ ਅਤੇ ਦਸਤਾਰ ਮੁਕਾਬਲੇ 18 ਅਕਤੂਬਰ ਨੂੰ

ਸੰਦੌੜ 9 ਅਕਤੂਬਰ (ਜਸਵੀਰ ਸਿੰਘ ਜੱਸੀ) - ਹਰ ਸਾਲ ਦੀ ਤਰ੍ਹਾਂ ਸੰਤ ਮਹਾਂਪੁਰਸ਼ਾਂ ਦੀ ਯਾਦ ਵਿੱਚ ਬੰਦੀ ਛੋੜ ਦਿਵਸ ਨੂੰ ਸਮਰਪਿਤ ਸੰਤ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਦੀ ਸਰਪ੍ਰਸਤੀ ਹੇਠ ਸਾਲਾਨਾ ਗੁਰਮਤਿ ਸਮਾਗਮ 18 ਅਕਤੂਬਰ ਤੋਂ 21 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਆਓ ਦਸਤਾਰਾਂ ਸਜਾਈਏ ਮੁਹਿੰਮ ਤਹਿਤ ਲੰਮੇ ਕੇਸ ਅਤੇ ਦਸਤਾਰ ਮੁਕਾਬਲੇ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਪਿੰਡ ਅਲੀਪੁਰ ਖ਼ਾਲਸਾ ਵਿਖੇ ਮਿਤੀ 18 ਅਕਤੂਬਰ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਹਨ। ਪਿੰਡ ਸੇਰਗੜ੍ਹ ਚੀਮਾ ਵਿਖੇ ਜਾਣਕਾਰੀ ਸਾਂਝੀ ਕਰਦਿਆਂ ਅਸਥਾਨ ਦੇ ਮੁੱਖੀ ਸੰਤ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲੇ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਪ੍ਰਧਾਨ ਭਾਈ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਦਸਤਾਰ ਮੁਕਾਬਲੇ ਦੌਰਾਨ ਜੂਨੀਅਰ ਵਰਗ ਵਿੱਚ 10 ਤੋਂ 14 ਸਾਲ ਤੱਕ ਅਤੇ ਸੀਨੀਅਰ ਵਰਗ ਵਿੱਚ 15 ਤੋਂ 20 ਸਾਲ ਤੱਕ ਦੇ ਬੱਚੇ ਭਾਗ ਲੈ ਸਕਦੇ ਹਨ।

Ad Position 21
No active advertisement
ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਮਨਪ੍ਰੀਤ ਸਿੰਘ ਖਾਲਸਾ ਅਲੀਪੁਰ ਵਾਲੇ ਅਤੇ ਪ੍ਰਧਾਨ ਮਨਦੀਪ ਸਿੰਘ ਖੁਰਦ । 10-10-2026
ਸੰਦੌੜ 9 ਅਕਤੂਬਰ (ਜਸਵੀਰ ਸਿੰਘ ਜੱਸੀ) - ਹਰ ਸਾਲ ਦੀ ਤਰ੍ਹਾਂ ਸੰਤ ਮਹਾਂਪੁਰਸ਼ਾਂ ਦੀ ਯਾਦ ਵਿੱਚ ਬੰਦੀ ਛੋੜ ਦਿਵਸ ਨੂੰ ਸਮਰਪਿਤ ਸੰਤ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਦੀ ਸਰਪ੍ਰਸਤੀ ਹੇਠ ਸਾਲਾਨਾ ਗੁਰਮਤਿ ਸਮਾਗਮ 18 ਅਕਤੂਬਰ ਤੋਂ 21 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਆਓ ਦਸਤਾਰਾਂ ਸਜਾਈਏ ਮੁਹਿੰਮ ਤਹਿਤ ਲੰਮੇ ਕੇਸ ਅਤੇ ਦਸਤਾਰ ਮੁਕਾਬਲੇ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਪਿੰਡ ਅਲੀਪੁਰ ਖ਼ਾਲਸਾ ਵਿਖੇ ਮਿਤੀ 18 ਅਕਤੂਬਰ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਹਨ। ਪਿੰਡ ਸੇਰਗੜ੍ਹ ਚੀਮਾ ਵਿਖੇ ਜਾਣਕਾਰੀ ਸਾਂਝੀ ਕਰਦਿਆਂ ਅਸਥਾਨ ਦੇ ਮੁੱਖੀ ਸੰਤ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲੇ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਪ੍ਰਧਾਨ ਭਾਈ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਦਸਤਾਰ ਮੁਕਾਬਲੇ ਦੌਰਾਨ ਜੂਨੀਅਰ ਵਰਗ ਵਿੱਚ 10 ਤੋਂ 14 ਸਾਲ ਤੱਕ ਅਤੇ ਸੀਨੀਅਰ ਵਰਗ ਵਿੱਚ 15 ਤੋਂ 20 ਸਾਲ ਤੱਕ ਦੇ ਬੱਚੇ ਭਾਗ ਲੈ ਸਕਦੇ ਹਨ। ਲੰਮੇ ਕੇਸ ਮੁਕਾਬਲੇ ਲੜਕੇ ਤੇ ਲੜਕੀਆਂ ਦੋਵੇਂ ਦੇ ਹੀ ਕਰਵਾਏ ਜਾਣਗੇ ਜਿਨਾਂ ਦੀ ਉਮਰ ਵਰਗ 10 ਤੋਂ 15 ਸਾਲ ਤੱਕ ਹੈ।ਉਨਾਂ ਕਿਹਾ ਕਿ ਜੇਤੂ ਬੱਚਿਆਂ ਨੂੰ ਨਗਦ ਇਨਾਮ ਤੇ ਸੁੰਦਰ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ ਨਾਲ ਹੀ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਪਰੰਤ ਉਨਾਂ ਕਿਹਾ ਕਿ 19 ਤੇ 20 ਅਕਤੂਬਰ ਨੂੰ ਗੁਰਮਤਿ ਸਮਾਗਮ ਦੌਰਾਨ ਵੱਖ–ਵੱਖ ਸੰਪ੍ਰਦਾਵਾਂ ਦੇ ਸੰਤਾਂ ਮਹਾਪੁਰਸ਼ਾਂ, ਕਥਾ ਵਾਚਕਾਂ, ਰਾਗੀ ਢਾਡੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ ਤੇ 21 ਅਕਤੂਬਰ ਨੂੰ ਸਾਲਾਨਾ ਨਗਰ ਕੀਰਤਨ ਸਜਾਇਆ ਜਾਵੇਗਾ
Ad Position 22
No active advertisement
ਪਿਛਲੀ ਖ਼ਬਰ ਅਲੀਪੁਰ ਖ਼ਾਲਸਾ ਵਿਖੇ ਲੰਮੇ ਕੇਸ ਅਤੇ ਦਸਤਾਰ ਮੁਕਾਬਲੇ 18 ਅਕਤੂਬਰ ਨੂੰ ਗੁਰਬਾਣੀ ਸੰਥਿਆ ਤੇ ਦਸਤਾਰ ਸਿਖਲਾਈ ਕੈਂਪ ਸਮਾਪ... ਅਗਲੀ ਖ਼ਬਰ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੀ ਹੋਈ ਵਰਚੂਅਲ ਮੀਟਿੰਗ
Ad Position 24