ਸਤੌਜ ਦੇ ਸੰਦੀਪ ਗਰਗ ਆਲ ਇੰਡੀਆ 572ਵਾਂ ਰੈਂਕ ਹਾਸਿਲ ਕਰਕੇ ਬਣੇ ਕੇਂਦਰੀ ਇੰਸਪੈਕਟਰ
ਚੀਮਾ ਮੰਡੀ, 8 ਅਕਤੂਬਰ (ਗੁਰਜੀਤ ਸਿੰਘ ਚਹਿਲ) - ਪਿੰਡ ਸਤੌਜ ਦੇ ਇਕ ਮੱਧਵਰਗੀ ਪਰਿਵਾਰ ਨਾਲ ਸੰਬੰਧਿਤ ਨੌਜਵਾਨ ਸੰਦੀਪ ਗਰਗ ਨੇ ਆਪਣੀ ਸਖ਼ਤ ਮਿਹਨਤ ਨਾਲ ਐਸ. ਐਸ.
ਚੀਮਾ ਮੰਡੀ, 8 ਅਕਤੂਬਰ (ਗੁਰਜੀਤ ਸਿੰਘ ਚਹਿਲ) - ਪਿੰਡ ਸਤੌਜ ਦੇ ਇਕ ਮੱਧਵਰਗੀ ਪਰਿਵਾਰ ਨਾਲ ਸੰਬੰਧਿਤ ਨੌਜਵਾਨ ਸੰਦੀਪ ਗਰਗ ਨੇ ਆਪਣੀ ਸਖ਼ਤ ਮਿਹਨਤ ਨਾਲ ਐਸ.ਐਸ.ਸੀ. ਸੀ.ਜੀ.ਐਲ. 2025 ਦੀ ਪ੍ਰੀਖਿਆ ‘ਚੋ ਸ਼ਾਨਦਾਰ ਸਫਲਤਾ ਹਾਸਲ ਕਰਕੇ ਆਪਣੇ ਪਿਤਾ ਅਸ਼ੋਕ ਕੁਮਾਰ, ਮਾਤਾ ਰੇਖਾ ਰਾਣੀ ਅਤੇ ਪਿੰਡ ਦਾ ਨਾਅ ਰੌਸ਼ਨ ਕੀਤਾ ਹੈ। ਸੰਦੀਪ ਗਰਗ ਨੇ ਦੇਸ਼ ਪੱਧਰ ’ਤੇ ਆਲ ਇੰਡੀਆ ਰੈਂਕ 572 ਹਾਸਿਲ ਕਰਦਿਆਂ ਇੰਸਪੈਕਟਰ (ਸੀਜੀਐਸਟੀ ਐਂਡ ਸੈਂਟਰਲ ਐਕਸਾਈਜ) ਦਾ ਵੱਕਾਰੀ ਅਹੁਦਾ ਪ੍ਰਾਪਤ ਕੀਤਾ ਹੈ। ਐਸ.ਐਸ.ਸੀ. ਸੀ.ਜੀ.ਐਲ. ਦੇਸ਼ ਦੀਆਂ ਸਭ ਤੋਂ ਵੱਧ ਮੁਕਾਬਲਾਤਮਕ ਸਰਕਾਰੀ ਪ੍ਰੀਖਿਆਵਾਂ ‘ਚੋਂ ਇੱਕ ਹੈ। ਇਸ ਪ੍ਰੀਖਿਆ ਲਈ ਲਗਭਗ 30 ਲੱਖ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਇੰਨੀ ਵੱਡੀ ਗਿਣਤੀ ‘ਚੋਂ ਆਲ ਇੰਡੀਆ ਪੱਧਰ ’ਤੇ 572ਵਾਂ ਰੈਂਕ ਹਾਸਲ ਕਰਨਾ ਸੰਦੀਪ ਦੀ ਮਿਹਨਤ ਅਤੇ ਯੋਗਤਾ ਦਾ ਪ੍ਰਮਾਣ ਹੈ। ਇਸ ਦੇ ਨਾਲ ਹੀ ਸੰਦੀਪ ਨੇ ਹੋਰ ਵੀ ਕੇਂਦਰੀ ‘ਤੇ ਸੂਬੇ ਦੇ ਪੇਪਰ ਕਲੀਅਰ ਕੀਤੇ ਸਨ ਜਿਵੇਂ ਕਿ ਭਾਰਤੀ ਰੇਲਵੇ, ਇੰਟੈਲੀਜੈਂਸ ਬਿਊਰੋ ਆਦਿ। ਸੰਦੀਪ ਨੇ ਦੱਸਿਆ ਕਿ ਉਨ੍ਹਾਂ ਦੀ ਸਫਲਤਾ ਪਿੱਛੇ ਉਨ੍ਹਾਂ ਦੇ ਮਾਪਿਆਂ, ਪਰਿਵਾਰ ਅਤੇ ਅਧਿਆਪਕਾਂ ਦਾ ਵੱਡਾ ਯੋਗਦਾਨ ਹੈ। ਇਸ ਮੌਕੇ ਭਾਜਪਾ ਆਗੂ ਗਿਆਨ ਸਿੰਘ ਮਾਨ ਨੇ ਸੰਦੀਪ ਗਰਗ ਦੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਸੰਦੀਪ ਦੇ ਚਾਚਾ ਸੁਨੀਲ ਕੁਮਾਰ ਅਤੇ ਰਾਜਵਿੰਦਰ ਸਿੰਘ ਮੌਜੂਦ ਸਨ।