ਨਸ਼ਾ ਰੋਕੂ ਕਮੇਟੀ ਸ਼ੇਰਪੁਰ ਤੇ ਖੇੜੀ ਕਲਾਂ ਦੇ ਨੌਜਵਾਨਾਂ ਦਾ ਸਨਮਾਨ
ਸ਼ੇਰਪੁਰ, 7 ਅਕਤੂਬਰ (ਮੇਘ ਰਾਜ ਜੋਸ਼ੀ) - ਮਹਿਲ ਕਲਾਂ ਤੋਂ ਕਾਂਗਰਸ ਦੇ ਆਗੂ ਕਮਲਜੀਤ ਸਿੰਘ ਚੱਕ ਅਤੇ ਬਲਾਕ ਪ੍ਰਧਾਨ ਜਸਮੇਲ ਸਿੰਘ ਬੜੀ ਦੀ ਅਗਵਾਈ ਹੇਠ ਸ਼ੇਰਪੁਰ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ’ਚ ਸ਼ਾਮਿਲ ਲੋਕ ਵੱਡੇ ਕਾਫ਼ਲੇ ਦੇ ਰੂਪ ਵਿੱਚ ਸ਼ੇਰਪੁਰ ਦੀਆਂ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਖੇੜੀ ਰੋਡ ਸਥਿਤ ਨਸ਼ਾ ਰੋਕੂ ਕਮੇਟੀ ਦੇ ਪੱਕੇ ਨਾਕੇ ’ਤੇ ਪਹੁੰਚੇ।
ਸ਼ੇਰਪੁਰ, 7 ਅਕਤੂਬਰ (ਮੇਘ ਰਾਜ ਜੋਸ਼ੀ) - ਮਹਿਲ ਕਲਾਂ ਤੋਂ ਕਾਂਗਰਸ ਦੇ ਆਗੂ ਕਮਲਜੀਤ ਸਿੰਘ ਚੱਕ ਅਤੇ ਬਲਾਕ ਪ੍ਰਧਾਨ ਜਸਮੇਲ ਸਿੰਘ ਬੜੀ ਦੀ ਅਗਵਾਈ ਹੇਠ ਸ਼ੇਰਪੁਰ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ’ਚ ਸ਼ਾਮਿਲ ਲੋਕ ਵੱਡੇ ਕਾਫ਼ਲੇ ਦੇ ਰੂਪ ਵਿੱਚ ਸ਼ੇਰਪੁਰ ਦੀਆਂ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਖੇੜੀ ਰੋਡ ਸਥਿਤ ਨਸ਼ਾ ਰੋਕੂ ਕਮੇਟੀ ਦੇ ਪੱਕੇ ਨਾਕੇ ’ਤੇ ਪਹੁੰਚੇ। ਇਸ ਮੌਕੇ ਰੈਲੀ ਵਿੱਚ ਸ਼ਾਮਿਲ ਆਗੂਆਂ ਅਤੇ ਨੌਜਵਾਨਾਂ ਵਲੋਂ ਨਸ਼ਿਆਂ ਵਿਰੁੱਧ ਲੰਮੇ ਸਮੇਂ ਤੋਂ ਸਰਗਰਮੀ ਨਾਲ ਕੰਮ ਕਰ ਰਹੀ ਨਸ਼ਾ ਰੋਕੂ ਕਮੇਟੀ ਦੇ ਆਗੂਆਂ ਦੇ ਨੌਜਵਾਨਾਂ ਦਾ ਸਨਮਾਨ ਕੀਤਾ । ਆਗੂਆਂ ਨੇ ਕਿਹਾ ਕਿ ਇਲਾਕੇ ਦੇ ਇਹ ਨੌਜਵਾਨ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਲਗਾਤਾਰ ਪੱਕਾ ਨਾਕਾ ਲਗਾ ਕੇ ਨਸ਼ਿਆਂ ਦੀ ਰੋਕਥਾਮ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੀ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਲੋਂ ਸਿਰਫ਼ ਨਸ਼ਿਆਂ ਦੀ ਰੋਕਥਾਮ ਲਈ ਹੀ ਯਤਨ ਨਹੀਂ ਕੀਤੇ ਜਾ ਰਹੇ, ਸਗੋਂ ਨਸ਼ਿਆਂ ਦੀ ਲਤ ’ਚ ਫਸੇ ਨੌਜਵਾਨਾਂ ਨੂੰ ਇਸ ’ਚੋਂ ਬਾਹਰ ਕੱਢਣ ਲਈ ਵੀ ਸਹਾਇਤਾ ਕੀਤੀ ਜਾ ਰਹੀ ਹੈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਚੱਕ, ਬਲਾਕ ਪ੍ਰਧਾਨ ਜਸਮੇ ਲ ਸਿੰਘ ਬੜੀ, ਨੌਜਵਾਨ ਆਗੂ ਅਮਨਦੀਪ ਸਿੰਘ ਬਦੇਸ਼ਾ, ਚੌਧਰੀ ਬਹਾਦਰ ਸਿੰਘ ਗਰੇਵਾਲ ਸ਼ੇਰਪੁਰ, ਲੈਕਚਰਾਰ ਸੁਖਦੇਵ ਸਿੰਘ, ਥਾਣਾ ਮੁਖੀ ਸ਼ੇਰਪੁਰ ਸਬ ਇੰਸਪੈਕਟਰ ਗੁਰਦੇਵ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ ਬੁਰਜ, ਬਲਵੰਤ ਸ਼ਰਮਾ ਹਮੀਦੀ, ਪ੍ਰਗਟ ਪ੍ਰੀਤ ਸ਼ੇਰਪੁਰ, ਬਹਾਦਰ ਸਿੰਘ ਢੰਡਾ, ਚਮਕੌਰ ਸਿੰਘ ਭੋਲਾ ਪੰਪ ਵਾਲੇ, ਵਿੱਕੀ ਪੰਡਿਤ ਪੰਜਗਰਾਈਆਂ, ਸਾਬਕਾ ਸਰਪੰਚ ਹਾਕਮ ਸਿੰਘ ਗੰਡੇਵਾਲ, ਪਿਆਰਾ ਸਿੰਘ ਬਦੇਸ਼ਾ, ਇੰਦਰਜੀਤ ਸਿੰਘ ਬੜੀ, ਜਗਤਾਰ ਸਿੰਘ ਹੇੜੀਕੇ, ਰਣਜੀਤ ਸਿੰਘ ਹੇੜੀਕੇ ਤੋਂ ਇਲਾਵਾ ਨਸ਼ਾ ਰੋਕੂ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ, ਗੋਪੀ ਗਰੇਵਾਲ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਥਿੰਦ, ਤਾਰਾ ਸਿੰਘ, ਵਰੁਣ ਕੁਮਾਰ, ਡਾ. ਲਵਪ੍ਰੀ ਤ ਸਿੰਘ, ਮਹਿੰਦਰ ਸਿੰਘ ਅਤੇ ਵੱਡੀ ਗਿਣਤੀ ’ਚ ਨੌਜਵਾਨ ਹਾਜ਼ਰ ਸਨ