08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਦੇਹਲਾ ਸੀਹਾਂ ਦੇ ਕਿਸਾਨਾਂ ਨੇ ਬਿਜਲੀ ਸਪਲਾਈ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਮੂਨਕ, 7 ਅਕਤੂਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ)-ਪਿੰਡ ਦੇਹਲਾ ਸੀਹਾਂ ਦੇ ਕਿਸਾਨਾਂ ਵੱਲੋਂ ਖੇਤਾਂ ਲਈ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਲੈ ਕੇ ਅੱਜ ਇਕੱਠੇ ਹੋ ਕੇ ਬਿਜਲੀ ਗਰਿੱਡ ਮੂਨਕ ਅਤੇ ਬਾਅਦ ਵਿੱਚ ਬੱਲਰਾਂ ਗਰਿੱਡ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਦੇਹਲਾ ਫੀਡਰ ਪਿਛਲੇ ਚਾਰ ਦਿਨਾਂ ਤੋਂ ਲਗਭਗ ਬੰਦ ਪਿਆ ਹੈ ਅਤੇ ਇਸ ਦੌਰਾਨ ਸਿਰਫ਼ ਕਰੀਬ ਚਾਰ ਘੰਟੇ ਹੀ ਬਿਜਲੀ ਸਪਲਾਈ ਮਿਲੀ ਹੈ।

Ad Position 21
No active advertisement
ਮੂਨਕ ਬਿਜਲੀ ਬੋਰਡ ਦੇ ਦਫਤਰ ਵਿੱਚ ਰੋਸ਼ ਪ੍ਰਦਰਸ਼ਨ ਕਰ ਜਾਣਕਾਰੀ ਦਿੰਦੇ ਹੋਏ ਦੇਹਲਾ ਪਿੰਡ ਦੇ ਨਿਵਾਸੀ। ਤਸਵੀਰ- ਪ੍ਰਵੀਨ ਮਦਾਨ 08-10-2026
ਮੂਨਕ, 7 ਅਕਤੂਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ)-ਪਿੰਡ ਦੇਹਲਾ ਸੀਹਾਂ ਦੇ ਕਿਸਾਨਾਂ ਵੱਲੋਂ ਖੇਤਾਂ ਲਈ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਲੈ ਕੇ ਅੱਜ ਇਕੱਠੇ ਹੋ ਕੇ ਬਿਜਲੀ ਗਰਿੱਡ ਮੂਨਕ ਅਤੇ ਬਾਅਦ ਵਿੱਚ ਬੱਲਰਾਂ ਗਰਿੱਡ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਦੇਹਲਾ ਫੀਡਰ ਪਿਛਲੇ ਚਾਰ ਦਿਨਾਂ ਤੋਂ ਲਗਭਗ ਬੰਦ ਪਿਆ ਹੈ ਅਤੇ ਇਸ ਦੌਰਾਨ ਸਿਰਫ਼ ਕਰੀਬ ਚਾਰ ਘੰਟੇ ਹੀ ਬਿਜਲੀ ਸਪਲਾਈ ਮਿਲੀ ਹੈ। ਕਿਸਾਨਾਂ ਅਨੁਸਾਰ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋਣ ਕਿਨਾਰੇ ਹੈ ਅਤੇ ਆਖਰੀ ਪਾਣੀ ਲਾਉਣਾ ਬਹੁਤ ਜ਼ਰੂਰੀ ਹੈ। ਲਗਾਤਾਰ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਪਹਿਲਾਂ ਮੂਨਕ ਗਰਿੱਡ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਬਿਜਲੀ ਮਹਿਕਮੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਕੋਈ ਅਧਿਕਾਰੀ ਨਾ ਮਿਲਣ ਕਾਰਨ ਕਿਸਾਨ ਬਾਅਦ ਵਿੱਚ ਬੱਲਰਾਂ ਗਰਿੱਡ ਵਿਖੇ ਪਹੁੰਚੇ ਅਤੇ ਆਪਣੀ ਸਮੱਸਿਆ ਮਹਿਕਮੇ ਦੇ ਮੁਲਾਜ਼ਮਾਂ ਦੇ ਧਿਆਨ ਵਿੱਚ ਲਿਆਂਦੀ। ਕਿਸਾਨਾਂ ਅਨੁਸਾਰ ਬੱਲਰਾਂ ਗਰਿੱਡ ਦੇ ਮਹਿਕਮੇ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਬਿਜਲੀ ਸਪਲਾਈ ਵਿੱਚ ਸਮੱਸਿਆ ਪਿੱਛੋਂ ਆਉਣ ਵਾਲੀ ਸਪਲਾਈ ਕਾਰਨ ਪੈਦਾ ਹੋਈ ਸੀ ਅਤੇ ਅੱਜ ਰਾਤ ਤੋਂ ਦੇਹਲਾ ਫੀਡਰ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਹੋ ਜਾਵੇਗੀ। ਇਸ ਭਰੋਸੇ ਤੋਂ ਬਾਅਦ ਕਿਸਾਨ ਵਾਪਸ ਪਰਤ ਗਏ। ਇਸ ਮੌਕੇ ਸੁਖਵਿੰਦਰ ਸਿੰਘ ਸਾਬਕਾ ਪ੍ਰਧਾਨ, ਜੁਗਰਾਜ ਸਿੰਘ ਪੰਚ, ਅਜੈਵ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ, ਕੰਮਾਂ ਸਿੰਘ, ਸੋਨੂੰ ਸਿੰਘ, ਲੀਲਾ ਸਿੰਘ, ਕਾਲਾ ਸਿੰਘ, ਸੁਖਪਾਲ ਸਿੰਘ, ਬਾਬੂ ਸਿੰਘ ਅਤੇ ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਗੁੱਡੂ ਸਮੇਤ ਹੋਰ ਕਿਸਾਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬੀ ਐਸ ਐਫ ਕਮਾਂਡੈਂਟ ਚੰਦਰ ਸ਼ੇਖਰ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵਲੋਂ ਸਨਮਾਨਿਤ ਅਗਲੀ ਖ਼ਬਰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯੰਕ ਕਾਨੂੰਨਗੋ ਸਨਮਦੀਪ ਸਿੰਘ ਸਨੀ ਦੇ ਪਰਿਵਾਰ ਨੂੰ ਮਿਲੇ
Ad Position 24