06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕਿਸਾਨ ਯੂਨੀਅਨ ਉਗਰਾਹਾਂ ਨੇ ਧਰਨਾ ਲਾ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਦੇ ਤਿੰਨੇ ਗੇਟ ਕੀਤੇ ਮੁਕੰਮਲ ਬੰਦ

ਸੰਗਰੂਰ, 5 ਅਕਤੂਬਰ (ਦਮਨਜੀਤ ਸਿੰਘ) - ਭਾਕਿਯੂ ਏਕਤਾ (ਉਗਰਾਹਾਂ) ਜ਼ਿਲ੍ਹਾ ਸੰਗਰੂਰ ਵਲੋਂ ਸੂਬਾ ਕਮੇਟੀ ਦੇ ਸੱਦੇ ‘ਤੇ ਡੀ. ਸੀ.

Ad Position 21
No active advertisement
ਅਜੀਤ ਡੈਸਕ 06-10-2026
ਸੰਗਰੂਰ, 5 ਅਕਤੂਬਰ (ਦਮਨਜੀਤ ਸਿੰਘ) - ਭਾਕਿਯੂ ਏਕਤਾ (ਉਗਰਾਹਾਂ) ਜ਼ਿਲ੍ਹਾ ਸੰਗਰੂਰ ਵਲੋਂ ਸੂਬਾ ਕਮੇਟੀ ਦੇ ਸੱਦੇ ‘ਤੇ ਡੀ.ਸੀ. ਦਫ਼ਤਰ ਦਾ ਘਿਰਾਓ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਖਜਾਨਚੀ ਅਮਨਦੀਪ ਸਿੰਘ ਮਹਿਲਾ, ਕਿਸਾਨ ਔਰਤ ਆਗੂ ਕਰਮਜੀਤ ਕੌਰ ਭਿੰਡਰਾਂ, ਪਰਮਜੀਤ ਕੌਰ ਭੁਟਾਲ, ਜਸਵਿੰਦਰ ਕੌਰ ਖੋਖਰ, ਚਰਨਜੀਤ ਕੌਰ ਜਖਪੇਲ, ਅੰਗਰੇਜ ਕੌਰ ਮਹਿਲਾ, ਮਨਜੀਤ ਕੌਰ ਤੋਲਾਵਾਲ ਅਤੇ ਮਨਪ੍ਰੀਤ ਕੌਰ ਧੂਰੀ ਨੇ ਸੰਬੋਧਨ ਕੀਤਾ। ਸਵੇਰ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਤਿੰਨਾਂ ਗੇਟਾਂ ਨੂੰ ਬੰਦ ਕਰ ਕੰਪਲੈਕਸ ਤੋਂ ਕਿਸੇ ਨੂੰ ਵੀ ਬਾਹਰ ਜਾਂ ਅੰਦਰ ਜਾਣ ਤੋਂ ਰੋਕੇ ਜਾਣ ਦੇ ਬਾਅਦ ਸ਼ਾਮ ਸਮੇਂ ਕਿਸਾਨਾਂ ਵਲੋਂ ਡੀ.ਸੀ. ਸੰਗਰੂਰ ਦੀ ਸਰਕਾਰੀ ਕੋਠੀ ਨੂੰ ਵੀ ਘੇਰਾ ਪਾ ਕੇ ਮੁੱਖ ਗੇਟ ਬੰਦ ਕਰ ਦਿੱਤਾ ਗਿਆ। ਡੀ.ਸੀ. ਦੀ ਕੋਠੀ ਘੇਰਨ ਕਾਰਨ ਕੋਠੀ ਅੱਗੇ ਲੰਘਦੀ ਮੁੱਖ ਸੜਕ ਵੀ ਪੂਰੀ ਤਰ੍ਹਾਂ ਨਾਲ ਬੰਦ ਹੋ ਗਈ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ। ਕੇਂਦਰ ਸਰਕਾਰ ਅਮਰੀਕਾ ਨਾਲ ਟੈਕਸ ਫ਼ਰੀ ਵਪਾਰ ਸਮਝੌਤਾ ਕਰ ਕੇ ਦੇਸੀ ਕਿਸਾਨੀ ਨੂੰ ਮਾਰਨਾ ਚਾਹੁੰਦੀ ਹੈ ਤੇ ਪੰਜਾਬ ਸਰਕਾਰ ਲੈਂਡ ਪੁਲਿੰਗ ਪਾਲਿਸੀ ਲਿਆ ਕੇ ਉਪਜਾਊ ਜ਼ਮੀਨਾਂ ਖੋਹਣਾ ਚਾਹੁੰਦੀ ਹੈ। ਇਸ ਲਈ ਜਥੇਬੰਦੀ ਨੇ ਸੰਘਰਸ਼ਾਂ ਭਰੀ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ। ਜਿਸ ਲੜੀ ਤਹਿਤ ਅੱਜ 5 ਅਕਤੂਬਰ ਦੇ ਘਿਰਾਓ ਦੀਆਂ ਮੁੱਖ ਮੰਗਾਂ ‘ਤੇ ਬੁਲਾਰਿਆਂ ਸੰਬੋਧਨ ਕੀਤਾ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੇ ਭਾਅ ਵਿੱਚ ਕੀਤੇ ਨਿਗੂਣੇ ਵਾਧੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ 25 ਰੁਪਏ ਪ੍ਰਤੀ ਕੁਆਇਟਲ ਵਾਧਾ ਕਰ ਕੇ ਕਿਸਾਨਾਂ ਨਾਲ ਕੋਝਾਂ ਮਜ਼ਾਕ ਕੀਤਾ ਹੈ ਆਗੂਆਂ ਨੇ ਦੱਸਿਆ ਕਿ ਇਸ ਘਿਰਾਓ ਵਿੱਚ ਬਲਾਕ ਵਿੱਚੋਂ ਸੈਂਕੜੇ ਔਰਤਾਂ ਟਰਾਲੀਆਂ ਵਿੱਚ ਲੰਗਰ-ਰਾਸ਼ਨ ਲੈ ਕੇ ਸੰਗਰੂਰ ਵਿਖੇ ਸ਼ਾਮਿਲ ਹੋਈਆਂ ਅਤੇ ਚੱਲਦੀ ਸਟੇਜ ਦੌਰਾਨ ਰਾਤ ਨੂੰ 10 ਵਜੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਡੀ.ਸੀ. ਦੀ ਕੋਠੀ ਦਾ ਘਿਰਾਓ ਸਾਰੀ ਰਾਤ ਜਾਰੀ ਰਹੇਗਾ ਤੇ ਰਾਤ ਨੂੰ ਵੀ ਸਟੇਜਾਂ ਤੋਂ ਔਰਤਾਂ ਸੰਬੋਧਨ ਕਰਨਗੀਆਂ। ਇਸ ਮੌਕੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਚੰਗਾਲੀਆਲਾ ਵੱਖ ਵੱਖ ਬਲਾਕਾਂ ਦੇ ਆਗੂ ਜਗਤਾਰ ਸਿੰਘ ਲੱਡੀ, ਹਰਜੀਤ ਸਿੰਘ ਮਹਿਲਾ, ਬਲਵਿੰਦਰ ਸਿੰਘ ਘਨੌੜ, ਗੁਰਪ੍ਰੀਤ ਸਿੰਘ ਸੰਗਤਪੁਰਾ ਬੰਟੀ ਢੀਡਸਾ, ਹਰਬੰਸ ਲੱਡਾ, ਸੁਖਪਾਲ ਮਾਣਕ ਕਣਕਵਾਲ,ਸਮੇਤ ਵੱਡੀ ਗਿਣਤੀ ਕਿਸਾਨ ਮਜ਼ਦੂਰ ਅਤੇ ਮਹਿਲਾਵਾਂ ਸ਼ਾਮਲ ਹੋਈਆਂ।
Ad Position 22
No active advertisement
ਪਿਛਲੀ ਖ਼ਬਰ ਛਾਜਲਾ-ਨੀਲੋਵਾਲ ਸੜਕ ’ਤੇ ਟਰਾਲਾ ਖੇਤਾਂ ’ਚ ਪਲਟਿਆ ਅਗਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਟੱਕਰ ਚ ਇਕ ਦੀ ਮੌਤ, ਦੂਜਾ ਜ਼ਖ਼ਮੀ
Ad Position 24