04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਿੱਖਿਆ ਵਿਭਾਗ ਦੀ ਪ੍ਰਬੰਧਕੀ ਸਕੱਤਰ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਿਚਲੇ ਮਸਲੇ ਦਾ ਪੰਜਾਬ ਸਰਕਾਰ ਤੁਰੰਤ ਹੱਲ ਕਰੇ – ਹਰਚੰਦਪੁਰੀ, ਡਾ. ਨਿਰਾਲਾ

ਸੰਗਰੂਰ, 3 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਪਿਛਲੇ ਸਮੇਂ ਤੋਂ ਸਿੱਖਿਆ ਵਿਭਾਗ ਦੇ ਨਵੇਂ ਲਗਾਏ ਪ੍ਰਬੰਧਕੀ ਸਕੱਤਰ ਸੋਨਾਲੀ ਗਿਰੀ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜਫ਼ਰ ਦੇ ਮਹਿਕਮਾਨਾਂ ਸੰਬੰਧਾਂ ਵਿੱਚਲੀ ਖਿੱਚੋਤਾਣ ਬਾਰੇ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਭਾਸ਼ਾ ਵਿਭਾਗ ਦੇ ਅਨੇਕਾਂ ਕੰਮਾਂ ਵਿੱਚ ਰੁਕਾਵਟ ਪਈ ਹੋਈ ਹੈ। ਪਤਾ ਲੱਗਿਆ ਹੈ ਕਿ ਡਾਇਰੈਕਟਰ ਭਾਸ਼ਾ ਵਿਭਾਗ ਨੇ ਆਪਣਾ ਪੱਖ ਦੱਸਦੀ ਚਿੱਠੀ ਮੁੱਖ ਮੰਤਰੀ ਪੰਜਾਬ ਨੂੰ ਲਿਖੀ ਹੈ, ਜਿਸ ਵਿੱਚ ਉਸਨੇ ਆਪਣੇ ਨਾਲ ਹੋਏ ਨਿੱਜੀ ਦੁਰਵਿਵਹਾਰ ਅਤੇ ਭਾਸ਼ਾ ਵਿਭਾਗ ਦੇ ਕੰਮਾਂ ਵਿੱਚ ਪਈਆਂ ਰੁਕਾਵਟਾਂ ਦਾ ਵੇਰਵਾ ਦਿੱਤਾ ਹੈ।

Ad Position 21
No active advertisement
ਕੈਂਪ ਦੌਰਾਨ ਖ਼ੂਨਦਾਨ ਕਰਦਾ ਹੋਇਆ ਇਕ ਵਿਅਕਤੀ। ਤਸਵੀਰ : ਲਖਵਿੰਦਰ ਪਾਲ ਗਰਗ 04-10-2026
ਸੰਗਰੂਰ, 3 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਪਿਛਲੇ ਸਮੇਂ ਤੋਂ ਸਿੱਖਿਆ ਵਿਭਾਗ ਦੇ ਨਵੇਂ ਲਗਾਏ ਪ੍ਰਬੰਧਕੀ ਸਕੱਤਰ ਸੋਨਾਲੀ ਗਿਰੀ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜਫ਼ਰ ਦੇ ਮਹਿਕਮਾਨਾਂ ਸੰਬੰਧਾਂ ਵਿੱਚਲੀ ਖਿੱਚੋਤਾਣ ਬਾਰੇ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਭਾਸ਼ਾ ਵਿਭਾਗ ਦੇ ਅਨੇਕਾਂ ਕੰਮਾਂ ਵਿੱਚ ਰੁਕਾਵਟ ਪਈ ਹੋਈ ਹੈ। ਪਤਾ ਲੱਗਿਆ ਹੈ ਕਿ ਡਾਇਰੈਕਟਰ ਭਾਸ਼ਾ ਵਿਭਾਗ ਨੇ ਆਪਣਾ ਪੱਖ ਦੱਸਦੀ ਚਿੱਠੀ ਮੁੱਖ ਮੰਤਰੀ ਪੰਜਾਬ ਨੂੰ ਲਿਖੀ ਹੈ, ਜਿਸ ਵਿੱਚ ਉਸਨੇ ਆਪਣੇ ਨਾਲ ਹੋਏ ਨਿੱਜੀ ਦੁਰਵਿਵਹਾਰ ਅਤੇ ਭਾਸ਼ਾ ਵਿਭਾਗ ਦੇ ਕੰਮਾਂ ਵਿੱਚ ਪਈਆਂ ਰੁਕਾਵਟਾਂ ਦਾ ਵੇਰਵਾ ਦਿੱਤਾ ਹੈ। ਦੂਜੇ ਪਾਸੇ ਪ੍ਰਬੰਧਕੀ ਸਕੱਤਰ ਨੇ ਜਸਵੰਤ ਸਿੰਘ ਜਫ਼ਰ ਤੋਂ ਉਨ੍ਹਾਂ ਅਨੁਸਾਰ ਅਸਤੀਫਾ ਵੀ ਮੰਗਿਆ ਸੀ ਅਤੇ ਧਮਕੀਨੁੰਮਾ ਸ਼ਬਦ ਵੀ ਬੋਲੇ ਸਨ ਅਤੇ ਹੁਣ ਡਾਇਰੈਕਟਰ ਜਸਵੰਤ ਸਿੰਘ ਜਫ਼ਰ ਖਿਲਾਫ਼ ਕਾਰਨ ਦੱਸੋਂ ਨੌਟਿਸ ਵੀ ਜਾਰੀ ਕੀਤਾ ਹੈ, ਜੋ ਸਰਾਸਰ ਬਹੁਤ ਗਲਤ ਗੱਲਾਂ ਹਨ, ਜੋ ਨਿੰਦਣਯੋਗ ਹਨ। ਸਭਾ ਮੰਗ ਕਰਦੀ ਹੈ ਕਿ ਜਫ਼ਰ ਖਿਲਾਫ਼ ਜਾਰੀ ਕੀਤਾ ਕਾਰਨ ਦੱਸੋਂ ਨੋਟਿਸ ਵਾਪਸ ਲਿਆ ਜਾਵੇ। ਇਹਨਾਂ ਦੀ ਆਪਸੀ ਕਸ਼ਮਕਸ਼ ਕਾਰਨ ਭਾਸ਼ਾ ਵਿਭਾਗ ਦਾ ਨੁਕਸਾਨ ਹੋ ਰਿਹਾ ਹੈ। ਡਾਇਰੈਕਟਰ ਭਾਸ਼ਾ ਵਿਭਾਗ ਨੇ ਬੜੀ ਦਲੇਰੀ ਨਾਲ ਸਕੱਤਰੇਤ ਪੱਧਰ ‘ਤੇ ਪੰਜਾਬੀ ਨਾ ਲਾਗੂ ਕਰਨ ਵਾਲੇ ਵੱਡੇ ਅਧਿਕਾਰੀਆਂ ਨੂੰ ਪੰਜਾਬੀ ਵਿੱਚ ਕੰਮ ਕਰਨ ਨੂੰ ਕਿਹਾ ਸੀ, ਇਸ ਸੰਬੰਧੀ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਨਾਲ ਕੈਬਨਿਟ ਸਬ ਕਮੇਟੀ ਦੀ ਮੀਟਿੰਗ ‘ਚ ਜੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ ਸੀ, ਨੇ ਜਫ਼ਰ ਜੀ ਨੂੰ ਚਿੱਠੀਆਂ ਲਿਖਣ ਦੇ ਅਧਿਕਾਰ ਦਿੱਤੇ ਸਨ, ਪਰ ਲੱਗਦਾ ਹੈ ਕਿ ਉਸ ਦੁਆਰਾ ਪੰਜਾਬੀ ਲਾਗੂ ਕਰਵਾਉਣ ਲਈ ਅਜਿਹਾ ਕਰਨਾ ਅਧਿਕਾਰੀਆਂ ਨੂੰ ਬੁਰਾ ਲੱਗਿਆ ਹੋਵੇਗਾ, ਜੋ ਮੰਦਭਾਗਾ ਹੈ। ਭਾਸ਼ਾ ਵਿਭਾਗ ਦੇ ਭਲੇ ਲਈ ਅਤੇ ਜਸਵੰਤ ਸਿੰਘ ਜਫ਼ਰ ਨੂੰ ਇਨਸਾਫ਼ ਦੇਣ ਲਈ ਸਭਾ ਮੰਗ ਕਰਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਿੱਜੀ ਦਖਲ ਦੇ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਅਤੇ ਭਾਸ਼ਾ ਵਿਭਾਗ ਦਾ ਬਣਦਾ ਬਜਟ ਦਿੱਤਾ ਜਾਵੇ। ਚੌਥਾ ਦਰਜਾ ਕਰਮਚਾਰੀ ਅਮਲਾ ਭਰਤੀ ਬਾਰੇ ਕੱਚੇ ਮੁਲਾਜਮਾਂ ਨੂੰ ਲਗਾਇਆ ਜਾਵੇ ਅਤੇ ਭਰਤੀ ਕੀਤੇ 36 ਭਾਸ਼ਾ ਖੋਜ ਅਫ਼ਸਰਾਂ ਨੂੰ ਵੀ ਤੈਨਾਤ ਕੀਤਾ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ, ਜਨਰਲ ਸਕੱਤਰ ਡਾ. ਜੋਗਿੰਦਰ ਸਿੰਘ ਨਿਰਾਲਾ ਵੱਲੋਂ ਕੀਤਾ ਗਿਆ। ਇਹਨਾਂ ਵਿਚਾਰਾਂ ਨਾਲ ਸਹਿਮਤੀ ਰੱਖਣ ਵਾਲਿਆਂ ਵਿੱਚ ਪ੍ਰੋ. ਸੰਧੂ ਵਰਿਆਣਵੀ, ਡਾ. ਗੁਰਚਰਨ ਕੌਰ ਕੋਚਰ, ਇਕਬਾਲ ਘਾਰੂ, ਡਾ. ਭਗਵੰਤ ਸਿੰਘ, ਭੂਪਿੰਦਰ ਸੰਧੂ, ਡਾ. ਸੁਰਜੀਤ ਬਰਾੜ, ਜਗਦੀਸ਼ ਰਾਣਾ, ਲਖਵਿੰਦਰ ਬਾਜਵਾ, ਡਾ. ਸੁਦਰਸ਼ਨ ਗਾਸੋ, ਡਾ. ਗੁਰਚਰਨ ਸਿੰਘ ਨੂਰਪੁਰ, ਸੁਰਿੰਦਰ ਪਾਲ ਕੌਰ ਰਸੀਆ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਮੇਘਾ ਸਿੰਘ ਅਤੇ ਜਗਰਾਜ ਧੌਲਾ ਮੀਤ ਪ੍ਰਧਾਨ, ਕੇ. ਸਾਧੂ ਸਿੰਘ, ਡਾ. ਨਾਇਬ ਸਿੰਘ ਮੰਡੇਰ, ਸਰਬਜੀਤ ਸਿੰਘ ਢੁੱਡੀਕੇ, ਲਾਲ ਮਿਸਤਰੀ, ਦਰਸ਼ਨ ਸਿੰਘ ਪ੍ਰੀਤੀਮਾਨ, ਡਾ. ਵੀਰਪਾਲ ਕੌਰ ਕਮਲ, ਡਾ. ਦਵਿੰਦਰ ਬੀਬੀਪੁਰ, ਡਾ. ਗੁਰਵਿੰਦਰ ਅਮਨ, ਭੂਪਿੰਦਰ ਪੰਨੀਵਾਲੀਆ, ਅਮਰੀਕ ਸਿੰਘ ਤਲਵੰਡੀ, ਤੇਜਿੰਦਰ ਸਿੰਘ ਬਰਾੜ, ਡਾ. ਅਮਨ ਦੀਪ ਸਿੰਘ ਟੱਲੇਵਾਲੀਆ, ਸੁਖਦੇਵ ਔਲਖ, ਕਰਮ ਸਿੰਘ ਜ਼ਖ਼ਮੀ, ਬਸਬੀਰ ਕੌਰ ਰਾਏਕੋਟੀ, ਚੰਨ ਪਟਿਆਲਵੀ, ਸੁਰਿੰਦਰ ਸ਼ਰਮਾ ਨਾਗਰਾ, ਬਲਵਿੰਦਰ ਸਿੰਘ ਸੋਢੀ, ਡਾ. ਕੰਵਲ ਭੱਲਾ, ਤਰਲੋਚਨ ਮੀਰ, ਰਤਨ ਸਿੰਘ ਪੱਡਾ, ਨਕਾਸ਼ ਚਿੱਤੇਵਾਣੀ ਅਤੇ ਜਸਵਿੰਦਰ ਸਿੰਘ ਜੱਸੀ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਅੱਜ ਜ਼ਿਲ੍ਹਾ ਭਰ ’ਚ ਫੂਕਣਗੇ ਪੰਜਾਬ ਸਰਕਾਰ ਦੀਆਂ ਅਰਥੀਆਂ ਅਗਲੀ ਖ਼ਬਰ ਸੇਵਾ ਮੁਕਤ ਹੋਣ ਉਪਰੰਤ ਪਿੰਡ ਪਰਤੇ ਲਾਂਸ ਨਾਇਕ ਕੁਲਦੀਪ ਸਿੰਘ ਦਾ ਸ਼ਾਨਦਾਰ ਸਵਾਗਤ
Ad Position 24