ਗਊ ਸਤਿਕਾਰ ਅਭਿਆਨ ਮੁਹਿੰਮ ਤਹਿਤ ਰਾਮ ਮੰਦਰ ਅਹਿਮਦਗੜ੍ਹ ਵਿਖੇ ਸਮਾਗਮ
ਅਹਿਮਦਗੜ੍ਹ, 3 ਅਕਤੂਬਰ (ਸੁਖਜੀਤ ਸਿੰਘ ਖੇੜਾ) -‘ਗਊ ਸਤਿਕਾਰ ਅਭਿਆਨ ਮੁਹਿੰਮ’ ਦੇ ਹਿੱਸੇ ਵਜੋਂ ਰਾਮ ਮੰਦਿਰ, ਅਹਿਮਦਗੜ੍ਹ ਵਿਖੇ ਇੱਕ ਵਿਸ਼ਾਲ ਧਾਰਮਿਕ ਸੰਮੇਲਨ ਕੀਤਾ ਗਿਆ, ਜਿਸ ਦਾ ਉਦੇਸ਼ ਭਾਰਤੀ ਸੱਭਿਆਚਾਰ ’ਚ ਗਊ ਮਾਤਾ ਦੀ ਮਹੱਤਤਾ ਅਤੇ ਇਸ ਦੀ ਸੁਰੱਖਿਆ ਦਾ ਸੰਦੇਸ਼ ਫੈਲਾਉਣਾ ਹੈ। ਲਗਭਗ 850 ਸਾਲ ਪੁਰਾਣੇ ਪ੍ਰਸਿੱਧ ਲਾਲਦਾਸ ਮੱਠ ਦੇ ਮੁਖੀ ਸਵਾਮੀ ਰਾਮਤੀਰਥ ਇਸ ਸੰਮੇਲਨ ’ਚ ਵਿਸ਼ੇਸ਼ ਮਹਿਮਾਨ ਸਨ।
ਅਹਿਮਦਗੜ੍ਹ, 3 ਅਕਤੂਬਰ (ਸੁਖਜੀਤ ਸਿੰਘ ਖੇੜਾ) -‘ਗਊ ਸਤਿਕਾਰ ਅਭਿਆਨ ਮੁਹਿੰਮ’ ਦੇ ਹਿੱਸੇ ਵਜੋਂ ਰਾਮ ਮੰਦਿਰ, ਅਹਿਮਦਗੜ੍ਹ ਵਿਖੇ ਇੱਕ ਵਿਸ਼ਾਲ ਧਾਰਮਿਕ ਸੰਮੇਲਨ ਕੀਤਾ ਗਿਆ, ਜਿਸ ਦਾ ਉਦੇਸ਼ ਭਾਰਤੀ ਸੱਭਿਆਚਾਰ ’ਚ ਗਊ ਮਾਤਾ ਦੀ ਮਹੱਤਤਾ ਅਤੇ ਇਸ ਦੀ ਸੁਰੱਖਿਆ ਦਾ ਸੰਦੇਸ਼ ਫੈਲਾਉਣਾ ਹੈ। ਲਗਭਗ 850 ਸਾਲ ਪੁਰਾਣੇ ਪ੍ਰਸਿੱਧ ਲਾਲਦਾਸ ਮੱਠ ਦੇ ਮੁਖੀ ਸਵਾਮੀ ਰਾਮਤੀਰਥ ਇਸ ਸੰਮੇਲਨ ’ਚ ਵਿਸ਼ੇਸ਼ ਮਹਿਮਾਨ ਸਨ। ਅਹਿਮਦਗੜ੍ਹ, ਲੁਧਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਅਤੇ ਗਊ ਪੂਜਾ ਕਰਨ ਵਾਲੇ ਸ਼ਰਧਾਲੂਆਂ ਨੇ ਸਮਾਰੋਹ ’ਚ ਸ਼ਿਰਕਤ ਕੀਤੀ। ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਸਵਾਮੀ ਰਾਮਤੀਰਥ ਨੇ ਗਊ ਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਉਹ ਇਤਿਹਾਸਕ ਲਾਲਦਾਸ ਜੀ ਮੱਠ ਦੇ ਮਹੰਤ ਹਨ, ਪਰ ਗਊ ਮਾਤਾ ਦੀ ਮੌਜੂਦਾ ਦੁਰਦਸ਼ਾ ਨੂੰ ਦੇਖਦੇ ਹੋਏ, ਉਨ੍ਹਾਂ ਨੇ ਜਾਗਰੂਕਤਾ ਪੈਦਾ ਕਰਨ ਲਈ ਮੱਠ ਤੋਂ ਬਾਹਰ ਕੰਮ ਕਰਨ ਦਾ ਸੰਕਲਪ ਲਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਦਯਾ ਕਿਸ਼ੋਰੀ, ਆਨੰਦ ਦਾਸ, ਅਵਿਨਾਸ਼ ਜੀ, ਕੌਂਸਲਰ ਦੀਪਕ ਸ਼ਰਮਾ, ਭੋਜ ਰਾਜ ਸ਼ਰਮਾ, ਨਵਦੀਪ ਸ਼ਰਮਾ, ਰਾਕੇਸ਼ ਜੋਸ਼ੀ, ਭੁਪਿੰਦਰ ਸ਼ਰਮਾ, ਰਾਜੀਵ ਨਾਥ, ਚੋਪੜਾ ਜੀ, ਗਗਨਦੀਪ ਦਰਪਨ, ਡਾ: ਰਵੀ ਸ਼ਰਮਾ, ਪ੍ਰਧਾਨ ਹਰੀਸ਼ ਛਾਬੜਾ, ਦਿਵਯਾਂਸ਼ੂ ਗਰਗ, ਸਾਹਿਲ ਜਿੰਦਲ, ਮਾਨਵ ਜੈਪਾਲੀ, ਮਾਨਵ ਜਾਪਲੀ, ਮਾਨਵ ਜਾਪਲੀ, ਡਾ. ਗਾਇਤਰੀ ਸ਼ਰਮਾ, ਸੁਨੀਤਾ ਸ਼ਰਮਾ, ਊਸ਼ਾ ਸ਼ਰਮਾ, ਟੀ.ਪੀ. ਪਵਨ ਸ਼ਰਮਾ, ਜੈ ਗੋਪਾਲ, ਰਵੀ ਗੋਇਲ, ਰਾਜੂ ਧੂਰੀ, ਸਹਿਵਾਜ ਅਤੇ ਹੋਰ ਪਤਵੰਤੇ ਹਾਜ਼ਰ ਸਨ।