04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ

ਲੌਂਗੋਵਾਲ, 3 ਅਕਤੂਬਰ (ਵਿਨੋਦ, ਖੰਨਾ) - ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੌਂਗੋਵਾਲ ਦੇ ਮਾਨਵਤਾ ਵਿਭਾਗ (ਅੰਗਰੇਜ਼ੀ ਵਿਸ਼ਾ) ਵੱਲੋਂ ਅੱਜ ਭਾਈ ਮਤੀ ਦਾਸ ਸੈਮੀਨਾਰ ਹਾਲ ਵਿਖੇ ਕਹਾਣੀ ਸੁਣਾਉਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੀ ਰਚਨਾਤਮਕਤਾ, ਪ੍ਰਗਟਾਵੇ ਤੇ ਬਿਰਤਾਂਤ ਕਲਾ ਨਾਲ ਦਰਸ਼ਕਾਂ ਨੂੰ ਮੋਹ ਲਿਆ।

Ad Position 21
No active advertisement
ਅਜੀਤ ਡੈਸਕ 04-10-2026
ਲੌਂਗੋਵਾਲ, 3 ਅਕਤੂਬਰ (ਵਿਨੋਦ, ਖੰਨਾ) - ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੌਂਗੋਵਾਲ ਦੇ ਮਾਨਵਤਾ ਵਿਭਾਗ (ਅੰਗਰੇਜ਼ੀ ਵਿਸ਼ਾ) ਵੱਲੋਂ ਅੱਜ ਭਾਈ ਮਤੀ ਦਾਸ ਸੈਮੀਨਾਰ ਹਾਲ ਵਿਖੇ ਕਹਾਣੀ ਸੁਣਾਉਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੀ ਰਚਨਾਤਮਕਤਾ, ਪ੍ਰਗਟਾਵੇ ਤੇ ਬਿਰਤਾਂਤ ਕਲਾ ਨਾਲ ਦਰਸ਼ਕਾਂ ਨੂੰ ਮੋਹ ਲਿਆ। ਇਸ ਮੁਕਾਬਲੇ ਵਿਚ ਕੋਨਿਕਾ ਸ਼ਰਮਾ ਨੇ ਪਹਿਲਾ ਸਥਾਨ, ਰਮਨਪ੍ਰੀਤ ਕੌਰ ਨੇ ਦੂਜਾ ਸਥਾਨ ਤੇ ਤਨਵੀਰ ਕੌਰ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਗੁਰਲਾਲ ਸਿੰਘ ਨੂੰ ਸ਼ਲਾਘਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਡਾ. ਨੀਨਾ ਬਰਾੜ ਤੇ ਸਹਿ ਪ੍ਰੋਫੈਸਰ ਗਗਨਦੀਪ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ ਤੇ ਮੰਚ ਸੰਚਾਲਨ ਵਿਦਿਆਰਥਣ ਗੁਰਸੀਸ ਕੌਰ ਨੇ ਕੀਤਾ। ਪ੍ਰਿੰਸੀਪਲ ਡਾ. ਜਸਪ੍ਰੀਤ ਸਿੰਘ ਧਾਲੀਵਾਲ ਨੇ ਜੇਤੂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਸਰਟੀਫਿਕੇਟ ਵੰਡੇ। ਇਸ ਮੌਕੇ ਸਹਿ. ਪ੍ਰੋਫੈਸਰ ਮਨਦੀਪ ਕੌਰ, ਕੋਆਰਡੀਨੇਟਰ, ਸਹਿ. ਪ੍ਰੋਫੈਸਰ ਪਰਮਜੀਤ ਕੌਰ ਸਹਿ-ਕੋਆਰਡੀਨੇਟਰ ਤੇ ਸੁਖਬੀਰ ਸਿੰਘ ਉੱਭਾਵਾਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ’ਚ ਗਿਰਾਵਟ ਨੇ ਸਿੱਖ ਪੰਥ ਨੂੰ ਸ਼ਰਮਸਾਰ ਕੀਤਾ- ਬਾਬੂ ਗਰਗ ਅਗਲੀ ਖ਼ਬਰ ‘ ਆਪ’ ਆਗੂਆਂ ਨੇ ਕਣਕ ਦੇ ਖ਼ਰੀਦ ਮੁੱਲ ਵਿੱਚ 25 ਰੁਪਏ ਦੇ ਵਾਧੇ ਨੂੰ ਕਿਸਾਨਾਂ ਨਾਲ ਮਜ਼ਾਕ ਦੱਸਿਆ
Ad Position 24