ਮਲੇਰਕੋਟਲਾ ਦਾਣਾ ਮੰਡੀ ਅੰਦਰ ਬਾਸਮਤੀ ਝੋਨੇ ਦੀ ਆਮਦ ਤੇਜ਼/ਨਿੱਜੀ ਵਪਾਰੀਆਂ ਵੱਲੋਂ ਖ਼ਰੀਦ ਸ਼ੁਰੂ
ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ- ਚੇਅਰਮੈਨ ਜਾਫ਼ਰ ਅਲੀ
ਮਾਲੇਰਕੋਟਲਾ, 2 ਅਕਤੂਬਰ (ਮਨਜਿੰਦਰ ਸਿੰਘ ਸਰੌਦ)- ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਅਗੇਤੇ ਬਾਸਮਤੀ ਝੋਨੇ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ । ਦਾਣਾ ਮੰਡੀ ਮਲੇਰਕੋਟਲਾ ‘ਚ ਮੌਜੂਦਾ ਸਮੇਂ ਬਾਸਮਤੀ 1509, 1121 ਜਾਂ 1692 ਝੋਨੇ ਦੀ ਆਮਦ ਦੇ ਚਲਦਿਆਂ ਨਿੱਜੀ ਵਪਾਰੀਆਂ ਵੱਲੋਂ ਖ਼ਰੀਦ ਕੀਤੀ ਜਾ ਰਹੀ ਹੈ ।
ਮਾਲੇਰਕੋਟਲਾ, 2 ਅਕਤੂਬਰ (ਮਨਜਿੰਦਰ ਸਿੰਘ ਸਰੌਦ)- ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਅਗੇਤੇ ਬਾਸਮਤੀ ਝੋਨੇ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ । ਦਾਣਾ ਮੰਡੀ ਮਲੇਰਕੋਟਲਾ ‘ਚ ਮੌਜੂਦਾ ਸਮੇਂ ਬਾਸਮਤੀ 1509, 1121 ਜਾਂ 1692 ਝੋਨੇ ਦੀ ਆਮਦ ਦੇ ਚਲਦਿਆਂ ਨਿੱਜੀ ਵਪਾਰੀਆਂ ਵੱਲੋਂ ਖ਼ਰੀਦ ਕੀਤੀ ਜਾ ਰਹੀ ਹੈ । ਭਾਵੇਂ ਜ਼ਿਆਦਾਤਰ ਦਾਣਾ ਮੰਡੀਆਂ ਅੰਦਰ ਅਜੇ ਤੱਕ ਅਗੇਤੇ ਝੋਨੇ ਦੇ ਰੂਪ ‘ਚ ਮਹਿਜ਼ ਬਾਸਮਤੀ 1509, 1692 ਜਾਂ ਥੋੜਾ- ਬਹੁਤ ਪੀ.ਆਰ.126 ਆਦਿ ਹੀ ਝੋਨਾ ਆ ਰਿਹਾ ਹੈ । ਸੂਬੇ ਅੰਦਰ ਪੂਸਾ 44 ਜਾਂ ਬਾਕੀ ਪਛੇਤੇ ਝੋਨੇ ਦੀ ਵਾਢੀ ਕਰੀਬ 15 ਅਕਤੂਬਰ ਤੋਂ ਬਾਅਦ ਸ਼ੁਰੂ ਹੋਵੇਗੀ । ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਮੈਨੇਜਰ ਗੁਰਤੇਜ ਸਿੰਘ ਨੰਗਲ, ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਣਾ ਮੰਡੀ ਮਲੇਰਕੋਟਲਾ ਦੇ ਅੰਦਰ ਬਾਸਮਤੀ ਝੋਨਾ 4200 ਜਾਂ 4600 ਰੁਪਏ ਪ੍ਰਤੀ ਕੁਇੰਟਲ ਦੇ ਆਸ-ਪਾਸ ਤੇ ਬਾਸਮਤੀ 1121 ਝੋਨਾ 3800 ਤੋਂ 4 ਹਜ਼ਾਰ ਦੇ ਕਰੀਬ ਵਿਕ ਰਿਹਾ ਹੈ, ਜੋ ਕਿਸਾਨ ਵਰਗ ਲਈ ਚੰਗੀ ਖ਼ਬਰ ਮੰਨੀ ਜਾ ਰਹੀ ਹੈ । ਝੋਨੇ ਦੀ ਖ਼ਰੀਦ ਨਿੱਜੀ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ । ਭਾਵੇਂ ਝੋਨੇ ਦੀ ਪੀ.ਆਰ. 126 ਆਦਿ ਕਿਸਮਾਂ ਨੂੰ 1 ਅਕਤੂਬਰ ਤੋਂ ਸਰਕਾਰ ਵੱਲੋਂ ਖਰੀਦਿਆ ਜਾ ਰਿਹਾ ਹੈ ਪਰ ਉਸ ਦੀ ਆਮਦ ਅਜੇ ਟਾਵੀਂ-ਟਾਵੀਂ ਹੈ । ਪੂਸਾ 44 ਝੋਨੇ ਦੀ ਵਾਢੀ ਸ਼ੁਰੂ ਨਹੀਂ ਹੋਈ ਪਰ ਫਿਰ ਵੀ ਦਾਣਾ ਮੰਡੀ ਮਲੇਰਕੋਟਲਾ ਦੇ ਅੰਦਰ ਅਗੇਤੇ ਝੋਨੇ ਦੀਆਂ ਢੇਰੀਆਂ ਦੇ ਲੱਗੇ ਢੇਰ ਝੋਨੇ ਦੀ ਭਰਵੀਂ ਆਮਦ ਦੀ ਤਸਵੀਰ ਪੇਸ਼ ਕਰ ਰਹੇ ਹਨ ਜਿਸ ਨੂੰ ਲੈ ਕੇ ਗੱਲਬਾਤ ਕਰਦਿਆਂ ਉੱਘੇ ਕਿਸਾਨ ਆਗੂ ਜਥੇਦਾਰ ਸ਼ੇਰ ਸਿੰਘ ਭੋਗੀਵਾਲ, ਚੇਅਰਮੈਨ ਪ੍ਰਦੱਮਨ ਸਿੰਘ ਦਲੇਲਗੜ੍ਹ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੂਬੇ ਦੀ ਕਿਸਾਨੀ ਕੁਦਰਤੀ ਤੇ ਸਰਕਾਰੀ ਮਾਰਾਂ ਦੇ ਕਾਰਨ ਘਾਟੇ ਵਿੱਚ ਜਾ ਰਹੀ ਹੈ । ਚੰਗੀ ਗੱਲ ਹੈ ਜੇਕਰ ਇਸ ਵਰ੍ਹੇ ਝੋਨੇ ਦੀ ਫਸਲ ਭਰਵੀਂ ਹੋ ਜਾਵੇ ਤਾਂ ਕਿਸਾਨਾਂ ਦੇ ਲੜ੍ਹ ਜੁੜ ਜਾਣਗੇ । ਮਾਰਕੀਟ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਜਾਫ਼ਰ ਅਲੀ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਝੋਨੇ ਦੀ ਸਰਕਾਰੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ । ਕਿਸਾਨਾਂ ਦੇ ਸਾਰੇ ਝੋਨੇ ਦੀ ਖਰੀਦ ਕੀਤੀ ਜਾਵੇਗੀ ।