02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਰਜਿੰਦਰ ਦੀਪਾ ਨਾਲ ਹੋਈ ਧੱਕੇਸ਼ਾਹੀ ਦੇ ਖ਼ਿਲਾਫ਼ ਕਾਂਗਰਸ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ-ਵਿਜੇਇੰਦਰ ਸਿੰਗਲਾ

ਸੁਨਾਮ ਊਧਮ ਸਿੰਘ ਵਾਲਾ, 2 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਰੁਪਿੰਦਰ ਸਿੰਘ ਸੱਗੂ) - ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਵਿਜੇ ਇੰਦਰ ਸਿੰਗਲਾ ਨੇ ਕਨੋਈ ਖੁਦਕਸ਼ੀ ਮਾਮਲੇ ਵਿਚ ਰਜਿੰਦਰ ਦੀਪਾ ਦੀ ਪਿੱਠ ਤੇ ਆਉਂਦਿਆਂ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਜਿੱਥੇ ਗਰੀਬ ਮਜਲੂਮਾਂ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ ਉੱਥੇ ਹੀ ਇੰਨ੍ਹਾਂ ਨਾਲ ਖੜ੍ਹਨ ਵਾਲੇ ਸਿਆਸੀ ਆਗੂਆਂ ਤੇ ਵੀ ਪਰਚੇ ਪਾਕੇ ਅਵਾਜ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਰਜਿੰਦਰ ਦੀਪਾ ਖਿਲਾਫ ਕੱਲ ਦਰਜ ਕੀਤੇ ਗਏ ਮਾਮਲੇ ਦੀ ਸਖਤ ਨਿੰਦਿਆ ਕਰਦਿਆਂ ਕਿਹਾ ਕਿ ਪਰਵਾਰਿਕ ਮੈਂਬਰਾਂ ਨੂੰ ਰਜਿੰਦਰ ਦੀਪਾ ਨੂੰ ਮਿਲਣ ਤੱਕ ਨਹੀ ਦਿੱਤਾ ਜਾ ਰਿਹਾ।

Ad Position 21
No active advertisement
ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਜੇਇੰਦਰ ਸਿੰਗਲਾ। ਤਸਵੀਰ- ਧਾਲੀਵਾਲ 03-10-2026
ਸੁਨਾਮ ਊਧਮ ਸਿੰਘ ਵਾਲਾ, 2 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਰੁਪਿੰਦਰ ਸਿੰਘ ਸੱਗੂ) - ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਵਿਜੇ ਇੰਦਰ ਸਿੰਗਲਾ ਨੇ ਕਨੋਈ ਖੁਦਕਸ਼ੀ ਮਾਮਲੇ ਵਿਚ ਰਜਿੰਦਰ ਦੀਪਾ ਦੀ ਪਿੱਠ ਤੇ ਆਉਂਦਿਆਂ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਜਿੱਥੇ ਗਰੀਬ ਮਜਲੂਮਾਂ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ ਉੱਥੇ ਹੀ ਇੰਨ੍ਹਾਂ ਨਾਲ ਖੜ੍ਹਨ ਵਾਲੇ ਸਿਆਸੀ ਆਗੂਆਂ ਤੇ ਵੀ ਪਰਚੇ ਪਾਕੇ ਅਵਾਜ ਦਬਾਉਣਾ ਚਾਹੁੰਦੀ ਹੈ।ਉਨ੍ਹਾਂ ਰਜਿੰਦਰ ਦੀਪਾ ਖਿਲਾਫ ਕੱਲ ਦਰਜ ਕੀਤੇ ਗਏ ਮਾਮਲੇ ਦੀ ਸਖਤ ਨਿੰਦਿਆ ਕਰਦਿਆਂ ਕਿਹਾ ਕਿ ਪਰਵਾਰਿਕ ਮੈਂਬਰਾਂ ਨੂੰ ਰਜਿੰਦਰ ਦੀਪਾ ਨੂੰ ਮਿਲਣ ਤੱਕ ਨਹੀ ਦਿੱਤਾ ਜਾ ਰਿਹਾ।ਉਨ੍ਹਾਂ ਡੀ ਜੀ ਪੀ ਪੰਜਾਬ ਨੂੰ ਇਕ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਰਜਿੰਦਰ ਦੀਪਾ ਅਤੇ ਕਨੋਈ ਦੇ ਪੀੜ੍ਹਤ ਪਰਿਵਾਰ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਦਿੱਤਾ ਜਾਵੇ।ਸਿੰਗਲਾ ਨੇ ਕਿਹਾ ਕਿ ਰਜਿੰਦਰ ਦੀਪਾ ਵਾਲਾ ਮਾਮਲਾ ਪਾਰਟੀ ਹਾਈਕਮਾਨ ਦੇ ਧਿਆਨ ਵਿਚ ਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪਾਰਟੀ ਵਲੋਂ ਇਕ ਵੱਡਾ ਸੰਘਰਸ਼ ਲੜਿਆ ਜਾਵੇਗਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹਾ ਸੰਗਰੂਰ ਦੀ ਪੁਲਿਸ ਨੇ ਅਣਮਨੁੱਖੀ ਕਾਰਵਾਈ ਕਰਦਿਆਂ ਖੁਦਕੁਸ਼ੀ ਕਰ ਗਏ ਸਨਮਦੀਪ ਸਿੰਘ ਦੇ ਮਾਪਿਆਂ ਨੂੰ ਥਾਣਾ ਧੂਰੀ ਵਿਚ ਬੰਦ ਕਰਕੇ ਉਨ੍ਹਾਂ ਦੇ ਗੈਰਮੌਜੂਦਗੀ ਵਿਚ ਜਬਰਦਸਤੀ ਪਿੰਡ ਦੀ ਬਜਾਏ ਸੰਗਰੂਰ ਵਿਚ ਸੰਸਕਾਰ ਕਰ ਦਿੱਤਾ ਗਿਆ।ਸਰਕਾਰ ਦੇ ਜੁਲਮ ਦੀ ਉਦੋਂ ਹੱਦ ਮੁੱਕ ਗਈ ਜਦੋਂ ਆਪਣੇ ਨੌਜਵਾਨ ਪੁੱਤਰ ਲਈ ਇਨਸਾਫ ਮੰਗ ਰਹੇ ਮਾਪਿਆਂ ਤੇ ਹੀ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਇਸ ਮੌਕੇ ਸੋਨੀਆ ਦੀਪਾ ਅਰੋੜਾ, ਮਨਪ੍ਰੀਤ ਸਿੰਘ ਮਨੀ ਵੜੈਚ, ਐਡਵੋਕੇਟ ਤਰਲੋਕ ਸਿੰਘ ਭੰਗੂ, ਜਸਪਾਲ ਸਿੰਘ ਪਾਲਾ, ਸੁਰਿੰਦਰ ਸਿੰਘ ਭਰੂਰ, ਕਰਮਜੀਤ ਕੌਰ ਮਾਡਲ ਟਾਊਨ, ਜਗਦੇਵ ਸਿੰਘ ਗਾਗਾ, ਪਰਮਾ ਨੰਦ ਕਾਂਸਲ, ਸਸ਼ੀ ਰਾਣੀ, ਸੁਰਜੀਤ ਸਿੰਘ ਅਨੰਦ, ਜਸਵੰਤ ਸਿੰਘ ਭੰਮ ਅਤੇ ਪ੍ਰਮੋਦ ਅਵਸਥੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਦਾਣਾ ਮੰਡੀ ਅੰਦਰ ਬਾਸਮਤੀ ਝੋਨੇ ਦੀ ਆਮਦ ਤੇਜ਼/ਨਿੱਜੀ ਵਪਾਰੀਆਂ ਵੱਲੋਂ ਖ਼ਰੀਦ ਸ਼ੁਰੂ ਕਿਸਾਨਾਂ ਦੀ ਫ਼ਸਲ ਦਾ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਨੂੰ ਮੁਅੱਤਲ ਕਰਨ ਦੀ ਨਿੰਦਾ
Ad Position 24