ਅੰਗਰੇਜ਼ੀ ਅਧਿਆਪਕ ਦਾ ਡੈਪੂਟੇਸ਼ਨ ਤੁਰੰਤ ਰੋਕੇ ਜਾਣ ਦੀ ਮੰਗ
ਲੌਂਗੋਵਾਲ, 27 ਸਤੰਬਰ (ਵਿਨੋਦ, ਖੰਨਾ)- ਗ੍ਰਾਮ ਪੰਚਾਇਤ ਸ਼ੇਰੋਂ ਅਤੇ ਪਿੰਡ ਦੇ ਪਤਵੰਤਿਆਂ ਨੇ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਵਿਖੇ ਤਾਇਨਾਤ ਅੰਗਰੇਜ਼ੀ ਦੇ ਇੱਕੋ-ਇੱਕ ਲੈਕਚਰਾਰ ਨੂੰ ਡੈਪੂਟੇਸ਼ਨ ‘ਤੇ ਕਿਤੇ ਹੋਰ ਭੇਜੇ ਜਾਣ ਨੂੰ ਤੁਰੰਤ ਪ੍ਰਭਾਵ ਨਾਲ ਰੋਕੇ ਜਾਣ ਦੀ ਮੰਗ ਕੀਤੀ ਹੈ। ਹਲਕਾ ਸੁਨਾਮ ਤੋਂ ਨੁਮਾਇੰਦਗੀ ਕਰ ਰਹੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਪੰਚਾਇਤ ਵਲੋਂ ਭੇਜੇ ਮੰਗ ਪੱਤਰ ਭੇਜ ਕੇ ਸਰਪੰਚ ਸਤਿਗੁਰ ਸਿੰਘ ਢਿੱਲੋਂ ਨੇ ਬੇਨਤੀ ਕੀਤੀ ਹੈ ਕਿ ਸਿਪਾਹੀ ਦਰਸ਼ਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਵਿਖੇ ਸ਼ੇਰੋਂ ਤੋਂ ਅੰਗਰੇਜ਼ੀ ਦੇ ਲੈਕਚਰਾਰ ਦੇ ਚਲੇ ਜਾਣ ਨਾਲ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਪੈ ਜਾਵੇਗਾ।
ਲੌਂਗੋਵਾਲ, 27 ਸਤੰਬਰ (ਵਿਨੋਦ, ਖੰਨਾ)- ਗ੍ਰਾਮ ਪੰਚਾਇਤ ਸ਼ੇਰੋਂ ਅਤੇ ਪਿੰਡ ਦੇ ਪਤਵੰਤਿਆਂ ਨੇ ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਵਿਖੇ ਤਾਇਨਾਤ ਅੰਗਰੇਜ਼ੀ ਦੇ ਇੱਕੋ-ਇੱਕ ਲੈਕਚਰਾਰ ਨੂੰ ਡੈਪੂਟੇਸ਼ਨ ‘ਤੇ ਕਿਤੇ ਹੋਰ ਭੇਜੇ ਜਾਣ ਨੂੰ ਤੁਰੰਤ ਪ੍ਰਭਾਵ ਨਾਲ ਰੋਕੇ ਜਾਣ ਦੀ ਮੰਗ ਕੀਤੀ ਹੈ। ਹਲਕਾ ਸੁਨਾਮ ਤੋਂ ਨੁਮਾਇੰਦਗੀ ਕਰ ਰਹੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਪੰਚਾਇਤ ਵਲੋਂ ਭੇਜੇ ਮੰਗ ਪੱਤਰ ਭੇਜ ਕੇ ਸਰਪੰਚ ਸਤਿਗੁਰ ਸਿੰਘ ਢਿੱਲੋਂ ਨੇ ਬੇਨਤੀ ਕੀਤੀ ਹੈ ਕਿ ਸਿਪਾਹੀ ਦਰਸ਼ਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਵਿਖੇ ਸ਼ੇਰੋਂ ਤੋਂ ਅੰਗਰੇਜ਼ੀ ਦੇ ਲੈਕਚਰਾਰ ਦੇ ਚਲੇ ਜਾਣ ਨਾਲ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਪੈ ਜਾਵੇਗਾ। ਇਸ ਤੋਂ ਇਲਾਵਾ ਜੋ ਅਧਿਆਪਕ ਇਥੇ ਅੰਗਰੇਜ਼ੀ ਲੈਕਚਰਾਰ ਦੀਆਂ ਸੇਵਾਵਾਂ ਦੇ ਰਿਹਾ ਹੈ, ਉਹ ਇੱਥੇ ਸਕੂਲ ਦੇ ਪ੍ਰਿੰਸੀਪਲ ਵਜੋਂ ਵੀ ਸੇਵਾਵਾਂ ਨਿਭਾਅ ਰਿਹਾ ਹੈ ਜਿਸ ਕਾਰਨ ਸਕੂਲ ਦਾ ਕੰਮ ਕਾਜ਼ ਵੀ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵਿੱਦਿਅਕ ਸੈਸ਼ਨ ਦੇ ਅੱਧ ਵਿਚਕਾਰ ਅਧਿਆਪਕ ਨੂੰ ਆਰਜ਼ੀ ਪ੍ਰਬੰਧਾਂ ਤਹਿਤ ਭੇਜਣਾ ਵਿਦਿਆਰਥੀਆਂ ਦੀ ਪੜ੍ਹਾਈ ਦੇ ਹਿੱਤ ’ਚ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਅੰਗਰੇਜ਼ੀ ਲੈਕਚਰਾਰ ਦੇ ਡੈਪੂਟੇਸ਼ਨ ਨੂੰ ਤੁਰੰਤ ਰੋਕਿਆ ਜਾਵੇ । ਇਸ ਮੌਕੇ ਪੰਚ ਮਨਪ੍ਰੀਤ ਸਿੰਘ ਮਨੀ, ਪੰਚ ਗੁਰਚਰਨ ਸਿੰਘ, ਪੰਚ ਕੁਲਵਿੰਦਰ ਸਿੰਘ, ਪੰਚ ਸੁਖਪਾਲ ਸਿੰਘ, ਪੰਚ ਸੋਨੀ ਸਿੰਘ, ਪੰਚ ਰਾਮ ਸਿੰਘ, ਪੰਚ ਜਗਰਾਜ ਸਿੰਘ, ਪੰਚ ਬਲਵੰਤ ਸਿੰਘ, ਪੰਚ ਦਿਲਪ੍ਰੀਤ ਸਿੰਘ ਅਤੇ ਪੰਚ ਹਰਬੰਸ ਸਿੰਘ ਕਾਕਾ ਹਾਜ਼ਰ ਸਨ।