26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਫਾਰਮਾਸਿਸਟ ਤੋਂ ਬਿਨਾਂ ਅੱਜ ਦੀ ਮੈਡੀਕਲ ਖੋਜ ਤੇ ਇਲਾਜ ਪ੍ਰਣਾਲੀ ਦੀ ਕਲਪਨਾ ਅਸੰਭਵ: ਲਵਜੋਤ ਸਿੰਘ ਗਰੇਵਾਲ

ਅਹਿਮਦਗੜ੍ਹ, 26 ਸਤੰਬਰ (ਸੁਖਜੀਤ ਸਿੰਘ ਖੇੜਾ) ਸੀ. ਐਚ.

Ad Position 21
No active advertisement
ਅਜੀਤ ਡੈਸਕ 27-09-2026
ਅਹਿਮਦਗੜ੍ਹ, 26 ਸਤੰਬਰ (ਸੁਖਜੀਤ ਸਿੰਘ ਖੇੜਾ) ਸੀ.ਐਚ.ਸੀ. ਅਹਿਮਦਗੜ੍ਹ ਵਿਖੇ ਲਵਜੋਤ ਸਿੰਘ ਗਰੇਵਾਲ ਫਾਰਮੇਸੀ ਅਫਸਰ, ਪਰਮਿੰਦਰ ਸਿੰਘ ਫਾਰਮੇਸੀ ਅਫਸਰ , ਹੈਦਰ ਅਲੀ ਫਾਰਮੇਸੀ ਅਫਸਰ ਦੀ ਅਗਵਾਈ ਹੇਠ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਸੀ.ਐਚ.ਸੀ. ਅਹਿਮਦਗੜ੍ਹ ਦੇ ਫਾਰਮੇਸੀ ਅਫਸਰ ਅਤੇ ਪੰਜਾਬ ਰਾਜ ਫਾਰਮੇਸੀ ਅਫ਼ਸਰਜ਼ ਐਸੋਸੀਏਸ਼ਨ ਜ਼ਿਲ੍ਹਾ ਮਲੇਰਕੋਟਲਾ ਦੇ ਜ਼ਿਲ੍ਹਾ ਮੁੱਖ ਸਲਾਹਕਾਰ ਲਵਜੋਤ ਸਿੰਘ ਗਰੇਵਾਲ ਨੇ ਮੌਜੂਦਾ ਸਿਹਤ ਢਾਂਚੇ ਵਿੱਚ ਫਾਰਮੇਸੀ ਅਫਸਰ ਦੀ ਅਹਿਮੀਅਤ ‘ਤੇ ਵਿਸਥਾਰ ਨਾਲ ਚਾਨਣ ਪਾਇਆ ਅਤੇ ਫਾਰਮੇਸੀ ਅਫਸਰਾਂ ਨੂੰ ਡਿਊਟੀ ਵਿੱਚ ਆ ਰਹੀਆਂ ਚੁਣੌਤੀਆਂ ਬਾਰੇ ਵੀ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਹਰ ਸਾਲ 25 ਸਤੰਬਰ ਨੂੰ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ “ਫਾਰਮਾਸਿਸਟ ਤੋਂ ਬਿਨਾਂ ਅੱਜ ਦੀ ਡਾਕਟਰੀ ਖੋਜ ਅਤੇ ਸੁਰੱਖਿਅਤ ਇਲਾਜ ਪ੍ਰਣਾਲੀ ਦੀ ਕਲਪਨਾ ਅਸੰਭਵ ਹੈ।” ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਫਾਰਮਾਸਿਸਟ ਨੂੰ ਸਿਰਫ਼ ਦਵਾਈ ਦੇਣ ਵਾਲੇ ਪੇਸ਼ੇਵਰ ਵਜੋਂ ਦੇਖਿਆ ਜਾਂਦਾ ਹੈ, ਜਦਕਿ ਫਾਰਮੇਸੀ ਦਾ ਖੇਤਰ ਦਵਾਈ ਦੀ ਖੋਜ ਤੋਂ ਲੈ ਕੇ ਮਰੀਜ਼ ਤੱਕ ਪਹੁੰਚਣ ਤੱਕ ਬਹੁਤ ਵਿਸ਼ਾਲ ਹੈ। ਗਰੇਵਾਲ ਨੇ ਕਿਹਾ ਕਿ ਦਵਾਈ ਨਿਰਮਾਣ, ਉਤਪਾਦਨ, ਗੁਣਵੱਤਾ ਨਿਯੰਤਰਣ, ਗੁਣਵੱਤਾ ਭਰੋਸਾ, ਖੋਜ ਅਤੇ ਵਿਕਾਸ, ਦਵਾਈ ਸੁਰੱਖਿਆ ਨਿਗਰਾਨੀ ਅਤੇ ਮਰੀਜ਼ਾਂ ਦੀ ਦਵਾਈ ਪ੍ਰਬੰਧਨ ਪ੍ਰਣਾਲੀ ਵਿੱਚ ਫਾਰਮਾਸਿਸਟ ਦੀ ਅਹਿਮ ਭੂਮਿਕਾ ਹੈ। ਇਸ ਤੋਂ ਇਲਾਵਾ ਸਰਕਾਰੀ ਖੇਤਰ ਵਿੱਚ ਫਾਰਮੇਸੀ ਅਫ਼ਸਰ, ਫਾਰਮਾਸਿਸਟ, ਦਵਾਈ ਨਿਰੀਖਕ ਅਤੇ ਸਰਕਾਰੀ ਵਿਸ਼ਲੇਸ਼ਕ ਵਰਗੇ ਅਹੁਦਿਆਂ ’ਤੇ ਵੀ ਫਾਰਮੇਸੀ ਪੇਸ਼ੇਵਰ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਤੇ ਅਤੇ ਸਮੂਹ ਸਟਾਫ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਉਣਾ ਸ਼ਲਾਘਾਯੋਗ ਉੱਦਮ-ਚੀਮਾ ਅਗਲੀ ਖ਼ਬਰ ਬਾਸਮਤੀ ਦੀ ਆਮਦ ਨੂੰ ਲੈ ਕੇ ਸੰਗਰੂਰ ਦੀ ਮੰਡੀ ਪੰਜਾਬ ਦੀਆਂ ਮੋਹਰੀ ਮੰਡੀਆਂ ’ਚ ਸ਼ਾਮਿਲ
Ad Position 24