26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਬਾਸਮਤੀ ਦੀ ਆਮਦ ਨੂੰ ਲੈ ਕੇ ਸੰਗਰੂਰ ਦੀ ਮੰਡੀ ਪੰਜਾਬ ਦੀਆਂ ਮੋਹਰੀ ਮੰਡੀਆਂ ’ਚ ਸ਼ਾਮਿਲ

ਸੰਗਰੂਰ, 26 ਸਤੰਬਰ (ਧੀਰਜ ਪਸ਼ੌਰੀਆ) - ਅਨਾਜ ਮੰਡੀ ਸੰਗਰੂਰ ’ਚ ਪਿਛਲੇ ਕਈ ਸਾਲਾਂ ਤੋਂ ਬਾਸਮਤੀ ਦੀ ਆਮਦ ਲਗਾਤਾਰ ਵਧ ਰਹੀ ਹੈ ਕਿਉਂਕਿ ਜਿੱਥੇ ਸੰਗਰੂਰ ਸ਼ਹਿਰ ਦੇ ਲਾਗੇ ਬਾਸਮਤੀ ਦੇ ਅੱਠ ਸੇਲਾ ਪਲਾਂਟ ਹਨ ਉੱਥੇ ਬਾਹਰਲੇ ਜ਼ਿਲ੍ਹਿਆਂ ਦੇ ਖ਼ਰੀਦਦਾਰ ਵੀ ਬਾਸਮਤੀ ਦੀ ਖ਼ਰੀਦ ਲਈ ਇਸ ਮੰਡੀ ’ਚ ਪਹੁੰਚ ਰਹੇ ਹਨ ਜਿਸ ਕਾਰਨ ਇਸ ਮੰਡੀ ਵਿੱਚ ਬਾਸਮਤੀ ਦਾ ਭਾਅ ਹੋਰਨਾਂ ਮੰਡੀਆਂ ਤੋਂ ਵੱਧ ਮਿਲ ਰਿਹਾ ਹੈ। ਇਸ ਮੰਡੀ ’ਚ ਬਾਸਪਤੀ ਦਾ ਭਾਅ 4315 ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਚੁੱਕਾ ਹੈ।

Ad Position 21
No active advertisement
ਜ਼ਿਲ੍ਹਾ ਸੈਸ਼ਨ ਜੱਜ, ਵਧੀਕ ਸੈਸ਼ਨ ਜੱਜ ਅਤੇ ਬਾਰ ਕੌਂਸਲ ਮੈਂਬਰ ਰਹੇ ਮੌਜੂਦ 27-09-2026
ਸੰਗਰੂਰ, 26 ਸਤੰਬਰ (ਧੀਰਜ ਪਸ਼ੌਰੀਆ) - ਅਨਾਜ ਮੰਡੀ ਸੰਗਰੂਰ ’ਚ ਪਿਛਲੇ ਕਈ ਸਾਲਾਂ ਤੋਂ ਬਾਸਮਤੀ ਦੀ ਆਮਦ ਲਗਾਤਾਰ ਵਧ ਰਹੀ ਹੈ ਕਿਉਂਕਿ ਜਿੱਥੇ ਸੰਗਰੂਰ ਸ਼ਹਿਰ ਦੇ ਲਾਗੇ ਬਾਸਮਤੀ ਦੇ ਅੱਠ ਸੇਲਾ ਪਲਾਂਟ ਹਨ ਉੱਥੇ ਬਾਹਰਲੇ ਜ਼ਿਲ੍ਹਿਆਂ ਦੇ ਖ਼ਰੀਦਦਾਰ ਵੀ ਬਾਸਮਤੀ ਦੀ ਖ਼ਰੀਦ ਲਈ ਇਸ ਮੰਡੀ ’ਚ ਪਹੁੰਚ ਰਹੇ ਹਨ ਜਿਸ ਕਾਰਨ ਇਸ ਮੰਡੀ ਵਿੱਚ ਬਾਸਮਤੀ ਦਾ ਭਾਅ ਹੋਰਨਾਂ ਮੰਡੀਆਂ ਤੋਂ ਵੱਧ ਮਿਲ ਰਿਹਾ ਹੈ। ਇਸ ਮੰਡੀ ’ਚ ਬਾਸਪਤੀ ਦਾ ਭਾਅ 4315 ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਚੁੱਕਾ ਹੈ। ਵੱਧ ਭਾਅ ਮਿਲਣ ਕਾਰਨ ਸੰਗਰੂਰ ਤੋਂ 100 ਕਿੱਲੋਮੀਟਰ ਦੀ ਦੂਰੀ ਤੱਕ ਤੋਂ ਬਾਹਰਲੇ ਜ਼ਿਲ੍ਹਿਆਂ ਤੋਂ ਕਿਸਾਨ ਬਾਸਮਤੀ ਵੇਚਣ ਲਈ ਇੱਥੇ ਪਹੁੰਚ ਰਹੇ ਹਨ। ਅੱਜ ਕੱਲ੍ਹ ਇੱਥੇ ਰੋਜ਼ਾਨਾ 15 ਹਜ਼ਾਰ ਥੈਲਾ ਬਾਸਮਤੀ ਵਿਕਣ ਲਈ ਪਹੁੰਚ ਰਹੀ ਹੈ। ਬਾਸਮਤੀ ਦੀ ਬੰਪਰ ਆਮਦ ਅਤੇ ਵੱਧ ਭਾਅ ਮਿਲਣ ਦੇ ਚਲਦਿਆਂ ਸੰਗਰੂਰ ਦੀ ਇਹ ਮੰਡੀ ਹੁਣ ਬਾਸਮਤੀ ਨੂੰ ਲੈ ਕੇ ਪੰਜਾਬ ਦੀਆਂ ਮੋਹਰੀ ਮੰਡੀਆਂ ਵਿੱਚ ਸ਼ਾਮਿਲ ਹੋ ਚੁੱਕੀ ਹੈ। ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸੈਕਟਰੀ ਨਰਿੰਦਰ ਪਾਲ, ਸੁਪਰਡੈਂਟ ਗੁਰਜੀਤ ਸਿੰਘ ਲੱਡੀ, ਮੰਡੀ ਸੁਪਰਵਾਈਜ਼ਰ ਹਰਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਬਘੇਲ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਬਾਸਮਤੀ ਦਾ ਭਾਅ ਵਧੀਆ ਮਿਲ ਰਿਹਾ ਹੈ। ਕਿਸੇ ਵੀ ਖ਼ਰੀਦਦਾਰ ਜਾਂ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ। ਮੰਡੀ ’ਚ ਲਗਾਤਾਰ ਬਾਸਮਤੀ ਦੀ ਆਮਦ ਵਧਣ ਦੀ ਪੁਸ਼ਟੀ ਕਰਦਿਆਂ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੀਸ਼ਨ ਕੁਮਾਰ ਤੁੰਗਾ, ਕੇਵਲ ਗੁਪਤਾ, ਵਿਜੇ ਜੈਨ, ਕਮਲ ਨਰੇਸ਼ ਮਿੱਤਲ, ਹਰਿੰਦਰ ਬਾਵਾ, ਮਨੋਜ ਗਰਗ, ਪ੍ਰਦੀਪ ਸਿੰਗਲਾ, ਨਰੇਸ਼ ਵਿੱਕੀ, ਅਮਨ ਪੂਨੀਆਂ, ਨਰਿੰਦਰ ਨਿੰਦੀ, ਕੁਲਦੀਪ ਤਿਵਾੜੀ, ਜਤਿੰਦਰ ਸਿੰਘ ਗਰੇਵਾਲ, ਕੇਸ਼ਵ ਸਿੰਗਲਾ, ਚਰਨਜੀਤ ਸ਼ਰਮਾ, ਦਰਸ਼ਨ ਕੁਮਾਰ ਤੁੰਗਾ, ਦਲਵੀਰ ਔਲਖ, ਹਰਦੀਪ ਸ਼ਰਮਾ ਤੋਂ ਇਲਾਵਾ ਅਕਾਊਂਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਤਿਵਾੜੀ, ਸੁਰਜੀਤ ਭੁੱਲਰ, ਬਲਜੀਤ ਕਾਂਝਲਾ, ਗੋਗੀ ਉਭਾਵਾਲ, ਵਕੀਲ ਮਛਾਲ, ਵਰੁਨ ਬੰਟੀ ਦਾ ਕਹਿਣਾ ਹੈ ਕਿ ਅਨਾਜ ਮੰਡੀ ਵਿੱਚ ਬਾਸਮਤੀ ਅਤੇ ਝੋਨਾ ਲੈ ਕੇ ਆਉਣ ਵਾਲੇ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਫਾਰਮਾਸਿਸਟ ਤੋਂ ਬਿਨਾਂ ਅੱਜ ਦੀ ਮੈਡੀਕਲ ਖੋਜ ਤੇ ਇਲਾਜ ਪ੍ਰਣਾਲੀ ਦੀ ਕਲਪਨਾ ਅਸੰਭਵ: ਲਵ... ਅਗਲੀ ਖ਼ਬਰ ਸੂਬੇ ਦੀ ਖ਼ੁਸ਼ਹਾਲੀ ਲਈ ਭਾਜਪਾ ਦੀ ਸਰਕਾਰ ਬਣਾਈ ਜਾਵੇ- ਮਿਸ਼ਰਾ ਭਾਜਪਾ ਨੇ ਦਿੜ੍ਹਬਾ ਵਿਖੇ ਨਸ਼ਿਆਂ ਖ਼ਿਲਾਫ਼ ਰੈਲੀ ਕੱਢ...
Ad Position 24