25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸਿਹਤ ਕਾਰਡ ਵੰਡੇ ਹੁੰਮ ਹੁੰਮਾ ਕੇ ਪਹੁੰਚਣਗੇ ਲੇਖਕ 27 ਸਤੰਬਰ ਦੇ ਇਜਲਾਸ ਵਿੱਚ – ਹਰਚੰਦਪੁਰੀ, ਵਰਿਆਣਵੀਂ

ਧੂਰੀ, 25 ਸਤੰਬਰ (ਲਖਵੀਰ ਸਿੰਘ ਧਾਂਦਰਾ)-ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਦਫ਼ਤਰ ਸਕੱਤਰ ਗੁਲ਼ਜਾਰ ਸਿੰਘ ਸ਼ੋਂਕੀ ਨੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਜਨਰਲ ਸਕੱਤਰ ਸੰਧੂ ਵਰਿਆਣਵੀਂ ਨੂੰ ਮਿਲੀਆਂ ਰਿਪੋਰਟਾਂ ਦੇ ਹਵਾਲੇ ਨਾਲ ਦੱਸਿਆ ਕਿ ਸਭਾ ਨਾਲ ਸੰਬੰਧਤ ਜੀਵਨ ਮੈਂਬਰ ਅਤੇ ਸਭਾਵਾਂ ਅੰਦਰ 27 ਸਤੰਬਰ 2026 ਦੇ ਜਨਰਲ ਇਜਲਾਸ ਲਈ ਭਾਰੀ ਉਤਸ਼ਾਹ ਹੈ। ਸਭਾਵਾਂ ਵਾਲੇ ਲੇਖਕਾਂ ਨੇ ਆਪਣੇ ਤੌਰ ‘ਤੇ ਗੱਡੀਆਂ ਲਿਆਉਣ ਦੇ ਪ੍ਰਬੰਧ ਕਰ ਲਏ ਹਨ, ਜਿੰਨ੍ਹਾਂ ਰਾਹੀਂ ਭਾਰੀ ਗਿਣਤੀ ‘ਚ ਲੇਖਕ ਪੰਜਾਬੀ ਭਵਨ ਲੁਧਿਆਣਾ ਆ ਰਹੇ ਹਨ।

Ad Position 21
No active advertisement
ਅਜੀਤ ਡੈਸਕ 26-09-2026
ਧੂਰੀ, 25 ਸਤੰਬਰ (ਲਖਵੀਰ ਸਿੰਘ ਧਾਂਦਰਾ)-ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਦਫ਼ਤਰ ਸਕੱਤਰ ਗੁਲ਼ਜਾਰ ਸਿੰਘ ਸ਼ੋਂਕੀ ਨੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਜਨਰਲ ਸਕੱਤਰ ਸੰਧੂ ਵਰਿਆਣਵੀਂ ਨੂੰ ਮਿਲੀਆਂ ਰਿਪੋਰਟਾਂ ਦੇ ਹਵਾਲੇ ਨਾਲ ਦੱਸਿਆ ਕਿ ਸਭਾ ਨਾਲ ਸੰਬੰਧਤ ਜੀਵਨ ਮੈਂਬਰ ਅਤੇ ਸਭਾਵਾਂ ਅੰਦਰ 27 ਸਤੰਬਰ 2026 ਦੇ ਜਨਰਲ ਇਜਲਾਸ ਲਈ ਭਾਰੀ ਉਤਸ਼ਾਹ ਹੈ। ਸਭਾਵਾਂ ਵਾਲੇ ਲੇਖਕਾਂ ਨੇ ਆਪਣੇ ਤੌਰ ‘ਤੇ ਗੱਡੀਆਂ ਲਿਆਉਣ ਦੇ ਪ੍ਰਬੰਧ ਕਰ ਲਏ ਹਨ, ਜਿੰਨ੍ਹਾਂ ਰਾਹੀਂ ਭਾਰੀ ਗਿਣਤੀ ‘ਚ ਲੇਖਕ ਪੰਜਾਬੀ ਭਵਨ ਲੁਧਿਆਣਾ ਆ ਰਹੇ ਹਨ। ਪੰਜਾਬੀ ਲੇਖਕਾਂ ਅੰਦਰ ਇਜਲਾਸ ਅੰਦਰ ਪੁੱਜਣ ਅਤੇ ਨਵੀਂ ਚੋਣ ਕਰਨ ਲਈ ਬੜਾ ਚਾਅ ਅਤੇ ਉਤਸ਼ਾਹ ਹੈ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ‘ਚ ਸਰਵ ਸ੍ਰੀ ਡਾ. ਤੇਜਵੰਤ ਮਾਨ, ਡਾ. ਸਵਰਾਜ ਸਿੰਘ, ਡਾ. ਦੀਪਕ ਮਨਮੋਹਨ ਸਿੰਘ, ਓਮ ਪ੍ਰਕਾਸ਼ ਗਾਸੋ, ਡਾ. ਸੁਖਦੇਵ ਸਿੰਘ ਸਿਰਸਾ, ਗੁਰਭਜਨ ਸਿੰਘ ਗਿੱਲ, ਡਾ. ਸਰਬਜੀਤ ਸਿੰਘ, ਦਰਸ਼ਨ ਬੁੱਟਰ ਅਤੇ ਪਵਨ ਹਰਚੰਦਪੁਰੀ ਸ਼ਾਮਲ ਹੋਣਗੇ। ਮੁੱਖ ਮਹਿਮਾਨ ਵੱਜੋਂ ਸ੍ਰੀ ਸਵਰਨਜੀਤ ਸਿੰਘ ਸਵੀ ਚੇਅਰਮੈਨ ਕਲਾ ਪ੍ਰੀਸ਼ਦ ਪੰਜਾਬ, ਵਿਸ਼ੇਸ ਮਹਿਮਾਨ ਵੱਜੋਂ ਜਸਵੰਤ ਜਫ਼ਰ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਅਤੇ ਜਨਵਾਦੀ ਲੇਖਕ ਸੰਘ ਭਾਰਤ ਵੱਲੋਂ ਵਿਸ਼ੇਸ ਤੌਰ ‘ਤੇ ਉਸਦੇ ਡਿਪਟੀ ਜਨਰਲ ਸਕੱਤਰ ਪ੍ਰੋ. ਪ੍ਰੇਮ ਤਿਵਾੜੀ ਵੀ ਸੰਬੋਧਨ ਕਰਨਗੇ। ਇਸ ਸਮਾਗਮ ਅੰਦਰ ਪਿਛਲੇ ਚਾਰ ਸਾਲਾਂ ਦੀ ਰਿਪੋਰਟ ਤੇ ਸੰਵਾਦ ਰਚਾਇਆ ਜਾਵੇਗਾ ਅਤੇ ਅੰਤ ਵਿੱਚ ਨਵੀਂ ਚੋਣ ਕੀਤੀ ਜਾਵੇਗੀ। ਇਸ ਸਮਾਗਮ ਅੰਦਰ ਨਵੀਂਆਂ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਜਾਣਗੀਆਂ। ਸਭਾ ਨਾਲ ਸੰਬੰਧਤ ਸਾਹਿੱਤਕ ਰਸਾਲੇ ਛਾਪਣ ਵਾਲੇ ਸਾਰੇ ਸੰਪਾਦਕਾਂ ਦਾ,ਨਾਟਮੰਡਲੀਆਂ, ਕਵੀਸ਼ਰੀ ਜਥਿਆਂ, ਢਾਡੀ ਜਥੇ, ਕੱਵਾਲ ਪਾਰਟੀ, ਲੋਕ ਸੰਗੀਤ ਮੰਡਲੀਆਂ ਅਤੇ ਲੋਕ ਗਾਇਕਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਬਾਜ ਸਿੰਘ ਮਹਿਲੀਆ ਅਤੇ ਪ੍ਰਿੰਸੀਪਲ ਪ੍ਰੇਮ ਲਤਾ ਨੂੰ ਸੁਤੰਤਰਤਾ ਦਿਵਸ ‘ਤੇ ਸਨਮਾਨ ਮਿਲਣ ‘ਤੇ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜਗਦੀਸ਼ ਰਾਏ ਕੁਲਰੀਆਂ ਨੂੰ ਭਾਰਤੀ ਸਾਹਿੱਤ ਅਕਾਦਮੀ ਅਨੁਵਾਦ ਪੁਰਸ਼ਕਾਰ ਮਿਲਣ ਅਤੇ ਡਾ. ਸੁਖਜਿੰਦਰ ਰਿਸ਼ੀ ਨੂੰ ਨਿਰਦੇਸ਼ਕ ਯੁਵਕ ਭਲਾਈ ਸੇਵਾਵਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣਨ ‘ਤੇ ਵੀ ਸਨਮਾਨਿਤ ਕੀਤਾ ਜਾਵੇਗਾ। ਬਲਵੀਰ ਬੱਲੀ ਰਾਏਕੋਟ, ਗੁਰਜਿੰਦਰ ਰ਼ਸੀਆ ਅਤੇ ਜੋਗਾ ਸਿੰਘ ਧਨੌਲਾ ਨੂੰ ਮੀਡੀਆ ਦੇ ਆਗੂਆਂ ਵੱਜੋਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾ ਦੱਸਿਆ ਕਿ ਸਮਾਗਮ ਦੇ ਪ੍ਰਬੰਧ ਪੂਰੇ ਕਰ ਲਏ ਹਨ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਨੂੰ ਇਨ ਬਿਨ ਲਾਗੂ ਕੀਤੇ ਜਾਣ ਦੀ ਮੰਗ ਅਗਲੀ ਖ਼ਬਰ ਡਿੱਪੂ ਹੋਲਡਰ ਲਾਉਣਗੇ 5 ਨੂੰ ਚੰਡੀਗੜ੍ਹ ਵਿਖੇ ਧਰਨਾ
Ad Position 24