ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਸ਼ੇਰਪੁਰ ਪੁੱਜਣ ਤੇ ਭਰਵਾਂ ਸਵਾਗਤ
ਬਾਸਮਤੀ ਝੋਨੇ ਦੀ ਅਦਾਇਗੀ ਲਈ ਖਰੀਦਦਾਰ ਆੜ੍ਹਤੀ ਹੋਵੇਗਾ ਜ਼ਿੰਮੇਵਾਰ : ਰੱਬੜ
ਸ਼ੇਰਪੁਰ, 25 ਸਤੰਬਰ (ਦਰਸ਼ਨ ਸਿੰਘ ਖੇੜੀ) - ਭਾਜਪਾ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਕਸਬਾ ਸ਼ੇਰਪੁਰ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਹ ਯਾਤਰਾ ਬਰਨਾਲੇ ਤੋਂ ਹੁੰਦੀ ਹੋਈ ਨੰਗਲ,ਖੇੜੀ ਕਲਾਂ ,ਦਾਣਾ ਮੰਡੀ ਸ਼ੇਰਪੁਰ ਅਤੇ ਮੁੱਖ ਬਜ਼ਾਰ ਵਿੱਚੋਂ ਦੀ ਲੰਘ ਕੇ ਅਗਰਵਾਲ ਧਰਮਸ਼ਾਲਾ ਸ਼ੇਰਪੁਰ ਵਿਖੇ ਪਹੁੰਚੀ।
ਭ
ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਕਸਬਾ ਸ਼ੇਰਪੁਰ ਵਿਖੇ ਪਹੁੰਚਣ ਤੇ ਬੀਜੇਪੀ ਆਗੂ ਰਵਨੀਤ ਸਿੰਘ ਬਿੱਟੂ ਸਾਬਕਾ ਕੇਂਦਰੀ ਮੰਤਰੀ ਨੂੰ ਸਨਮਾਨਿਤ ਕਰਦੇ ਹੋਏ ਆਗੂ। ਤਸਵੀਰ - ਦਰਸ਼ਨ ਸਿੰਘ ਖੇੜੀ
26-09-2026
ਸ਼ੇਰਪੁਰ, 25 ਸਤੰਬਰ (ਦਰਸ਼ਨ ਸਿੰਘ ਖੇੜੀ) - ਭਾਜਪਾ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਕਸਬਾ ਸ਼ੇਰਪੁਰ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ।ਇਹ ਯਾਤਰਾ ਬਰਨਾਲੇ ਤੋਂ ਹੁੰਦੀ ਹੋਈ ਨੰਗਲ,ਖੇੜੀ ਕਲਾਂ ,ਦਾਣਾ ਮੰਡੀ ਸ਼ੇਰਪੁਰ ਅਤੇ ਮੁੱਖ ਬਜ਼ਾਰ ਵਿੱਚੋਂ ਦੀ ਲੰਘ ਕੇ ਅਗਰਵਾਲ ਧਰਮਸ਼ਾਲਾ ਸ਼ੇਰਪੁਰ ਵਿਖੇ ਪਹੁੰਚੀ।ਯਾਤਰਾ ਵਿੱਚ ਵੱਡੀ ਗਿਣਤੀ ‘ਚ ਲੋਕਾਂ ਦਾ ਇਕੱਠ ਅਤੇ ਸੈਂਕੜੇ ਮੋਟਰਸਾਈਕਲ ਅਤੇ ਗੱਡੀਆਂ, ਟਰੈਕਟਰ ਸਨ। ਇਸ ਮੌਕੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਸਾਬਕਾ ਕੇਂਦਰੀ ਮੰਤਰੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਦੀ ਪਛਾਣ ਦੁੱਧ ਮੱਖਣਾਂ ਨਾਲ ਹੈ ਅੱਜ ਚਿੱਟੇ ਕਾਰਨ ਇਥੇ ਪਰਿਵਾਰ ਬਰਬਾਦ ਹੋ ਰਹੇ ਹਨ। ਇਹ ਕਿਹੋ ਜਿਹਾ ਸੱਤਾ ਦਾ ਨਸ਼ਾ ਹੈ ਇਹ ਕਿਹੋ ਜਿਹਾ ਸ਼ਾਸਨ ਹੈ,ਜਿੱਥੇ ਨਸ਼ਾ ਸਮਗਲਰਾਂ ਨੂੰ ਬਚਾਇਆ ਜਾਂਦਾ ਹੈ ਅਤੇ ਇਸ ਦੇ ਖਿਲਾਫ ਆਵਾਜ਼ ਉਠਾਉਣ ਵਾਲਿਆਂ ਨੂੰ ਮਰਨ ਲਈ ਮਜਬੂਰ ਕੀਤਾ ਜਾਂਦਾ ਹੈ।ਇਸ ਮੌਕੇ ਬੋਲਦਿਆਂ ਭਾਜਪਾ ਆਗੂ ਵਿੱਕੀ ਪਰੋਚਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਅੰਦਰ ਨਸ਼ੇ ਨੂੰ ਖਤਮ ਨਹੀਂ ਕੀਤਾ ਸਗੋਂ ਨਸ਼ਾ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਤੇ ਸਰਕਾਰ ਆਉਣ ਤੇ ਪੰਜਾਬ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ। ਜਿਹੜੇ ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹ ਸੂਬੇ ਤਰੱਕੀ ਕਰ ਰਹੇ ਹਨ ਇਸ ਲਈ ਪੰਜਾਬ ਵਾਸੀਆਂ ਨੂੰ ਚਾਹੀਦਾ ਕਿ 2027 ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਤਾਂ ਕਿ ਸੂਬੇ ਦੀ ਤਰੱਕੀ ਹੋ ਸਕੇ। ਆਗੂਆਂ ਨੇ ਕਿਹਾ ਕਿ ਪੰਜਾਬ ਚ ਨਸ਼ਿਆਂ ਦੀ ਸਮੱਸਿਆ ਗੰਭੀਰ ਚਿੰਤਾ ਦਾ ਵਿਸ਼ਾ ਹੈ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦੇ ਮਾਮਲੇ ‘ਚ ਸਰਕਾਰ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜੀ ਸੂਬੇ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਮਾਜ ਦੀ ਸਾਂਝੀ ਜਿੰਮੇਵਾਰੀ ਹੈ। ਇਸ ਮੌਕੇ ਭਾਜਪਾ ਆਗੂ ਦਿਆ ਸਿੰਘ ਸੋਢੀ,ਚਰਨਜੀਤ ਸਿੰਘ ਬਰਾੜ,ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕ,ਵਿੱਕੀ ਪਰੋਚਾ ਨਸ਼ਾ ਮੁਕਤ ਯਾਤਰਾ ਦੇ ਇੰਚਾਰਜ ਅਤੇ ਸੀਨੀਅਰ ਭਾਜਪਾ ਆਗੂ ਹਲਕਾ ਮਹਿਲ ਕਲਾਂ, ਐਡਵੋਕੇਟ ਜੁਗੇਸ ਜਿੰਮੀ, ਨਰਿੰਦਰਪਾਲ ਸਿੰਘ ਰਾਮਨਗਰ ਛੰਨਾ, ਨਰਿੰਦਰ ਗਰਗ ਨੀਟਾ ਜ਼ਿਲ੍ਹਾ ਪ੍ਰਧਾਨ,ਨਿਤਨ ਗਰਗ,ਪਵਨ ਗਰਗ,ਕਮਲਜੀਤ ਸਿੰਘ ਟਿੱਬਾ, ਹਰਬੰਸ ਸਿੰਘ ਸਾਬਕਾ ਸਰਪੰਚ ਖੇੜੀ ਕਲਾਂ, ਸੁਸ਼ੀਲ ਗੋਇਲ ਸ਼ੇਰਪੁਰ ,ਸਾਬਕਾ ਸਰਪੰਚ ਸੁਰਜੀਤ ਸਿੰਘ ਟਿੱਬਾ, ਕੁਲਵੰਤ ਰਾਏ ਗਰਗ, ਤ੍ਰਿਸ਼ਨ ਬਿੱਟੂ ਗੋਨਾ, ਬਲਵਿੰਦਰ ਸਿੰਘ ਖੇੜੀ, ਕੇਸ਼ੋ ਸਰੂਪ, ਬੱਗਾ ਸਟੂਡੀਓ,ਦੀਪਕ ਕੁਮਾਰ ਗਰਗ , ਬਲਰਾਜ ਸ਼ਰਮਾ,ਸੰਦੀਪ ਸਿੰਘ ਹੈਪੀ, ਜੋਧਾ ਸ਼ੇਰਪੁਰ , ਜਗਪਾਲ ਸਿੰਘ ਹੈਵੀ, ਰਣਜੀਤ ਸਿੰਘ ਘਨੌਰ ,ਸ਼ਮਸ਼ੇਰ ਸਿੰਘ ਬੱਧਣ , ਮਨਦੀਪ ਸਿੰਘ ਖੀਪਲ, ਭੋਲਾ ਸਿੰਘ ਨੰਗਲ,ਦਿਨੇਸ਼ ਭਗਵਾਨਪੁਰਾ, ਮਾਸਟਰ ਬਲਦੇਵ ਸਿੰਘ ਖੇੜੀ, ਸਾਬਕਾ ਪੰਚ ਰਣਜੀਤ ਕੌਰ ਕਾਲਾ ਬੂਲਾ, ਸੁਸ਼ੀਲ ਬਾਂਸਲ, ਪ੍ਰਿੰਸ ਗੋਇਲ, ਵਿੱਕੀ ਬੜੀ ਆਦਿ ਆਗੂ ਮੌਜੂਦ ਸਨ।