26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਧਾਰਮਿਕ ਮੇਲੇ ’ਚ 6 ਲੋਕਾਂ ਨੂੰ ਲੱਗਿਆ ਕਰੰਟ, ਦੋ ਨੌਜਵਾਨਾਂ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਰਾਤ ਸਥਾਨਕ ਸ਼ਹਿਰ ਵਿਚ ਇਕ ਦਰਗਾਹ ‘ਤੇ ਭਰੇ ਸਾਲਾਨਾ ਮੇਲੇ ਦੌਰਾਨ 6 ਵਿਅਕਤੀਆਂ ਨੂੰ ਬਿਜਲੀ ਦਾ ਕਰੰਟ ਲੱਗਣ ਦੀ ਖਬਰ ਹੈ। ਜਿੰਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੁਨਾਮ ਵਿਖੇ ਲਿਜਾਇਆ ਗਿਆ।

Ad Position 21
No active advertisement
ਓ.ਐਸ.ਡੀ. ਸੁਖਵੀਰ ਸਿੰਘ ਦਾ ਰਾਮਗੜ੍ਹੀਆ ਭਾਈਚਾਰੇ ਵਲੋਂ ਸਨਮਾਨ ਕੀਤੇ ਜਾਣ ਦਾ ਦ੍ਰਿਸ਼। ਤਸਵੀਰ : ਲਖਵੀਰ ਸਿੰਘ ਧਾਂਦਰਾ 26-09-2026
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਰਾਤ ਸਥਾਨਕ ਸ਼ਹਿਰ ਵਿਚ ਇਕ ਦਰਗਾਹ ‘ਤੇ ਭਰੇ ਸਾਲਾਨਾ ਮੇਲੇ ਦੌਰਾਨ 6 ਵਿਅਕਤੀਆਂ ਨੂੰ ਬਿਜਲੀ ਦਾ ਕਰੰਟ ਲੱਗਣ ਦੀ ਖਬਰ ਹੈ।ਜਿੰਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੁਨਾਮ ਵਿਖੇ ਲਿਜਾਇਆ ਗਿਆ। ਇਸ ਸਮੇ ਡਾਕਟਰਾਂ ਵੱਲੋਂ ਦੋ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ ਕੈਟਰਿੰਗ ਦਾ ਕੰਮ ਕਰਦੇ ਅਨਮੋਲ (28) ਪੁੱਤਰ ਰਾਜਵਿਦਰ ਵਾਸੀ ਟੋਹਾਣਾ (ਹਰਿਆਣਾ) ਜਦੋਂ ਕਿ ਦੂਜੇ ਦੀ ਗੁਰਤੇਜ ਸਿੰਘ (30) ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਕੁਲਾਰ ਖੁਰਦ ਵਜੋਂ ਹੋਈ ਹੈ। ਜਖ ਮੀਆਂ ਵਿਚ ਹੈਪੀ ਅਤੇ ਬਿੱਟੂ ਮੂਣਕ ਜਦੋਂ ਕਿ ਅਨਿਲ ਹਰਿਆਣੇ ਦੇ ਟੋਹਾਣਾ ਦਾ ਕੈਟਰਿੰਗ ਵਾਲਾ ਦੱਸਿਆ ਜਾ ਰਿਹਾ ਹੈ।ਸਿਵਲ ਹਸਪਤਾਲ ਸੁਨਾਮ ਦੇ ਡਾਕਟਰਾਂ ਵਲੋਂ ਜਖਮੀਆਂ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਸਿਨੇਮਾ ਰੋਡ ਨੇੜੇ ਇੱਕ ਮੁਹੱਲੇ ਵਿੱਚ ਪੀਰ ਬਾਬਾ ਜੁੜਵਾਂ ਸ਼ਾਹ ਦੀ ਦਰਗਾਹ ‘ਤੇ ਸਾਲਾਨਾ ਉਰਸ ਮਨਾਇਆ ਜਾ ਰਿਹਾ ਸੀ ਅਤੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ।ਬੀਤੀ ਰਾਤ ਕਰੀਬ 9 ਵਜੇ ਲੰਗਰ ਲਈ ਲਗਾਈਆ ਸਟਾਲਾਂ ਚੋਂ ਕਿਸੇ ਇਕ ਸਟਾਲ ਵਿੱਚ ਅਚਾਨਕ ਬਿਜਲੀ ਦਾ ਕਰੰਟ ਆ ਗਿਆ ਅਤੇ 6 ਵਿਅਕਤੀ ਇਸ ਦੀ ਲਪੇਟ ਵਿਚ ਆ ਗਏ। ਜਿੰਨ੍ਹਾ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ। ਜਿੰਨ੍ਹਾਂ ’ਚੋਂ ਦੋ ਦੀ ਮੌਤ ਹੋ ਗਈ ਅਤੇ 3 ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਵਲੋ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ।ਇਕ ਵਿਅਕਤੀ ਦਾ ਸੁਨਾਮ ਦੇ ਕਿਸੇ ਨਿਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ,ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਅਤੇ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਤੁਰੰਤ ਹਸਪਤਾਲ ਪਹੁੰਚ ਗਏ। ਜਿੰਨ੍ਹਾਂ ਵਲੋਂ ਜਖਮੀਆਂ ਦਾ ਹਾਲ-ਚਾਲ ਪੁੱਛਿਆ ਗਿਆ ਅਤੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਾਜਿਦ ਖਾਨ ਅਹਿਮਦਗੜ੍ਹ ਜ਼ਿਲ੍ਹਾ ਕਾਂਗਰਸ ਕਮੇਟੀ ਓ.ਬੀ.ਸੀ. ਚੇਅਰਪਰਸਨ ਬਣੇ ਅਗਲੀ ਖ਼ਬਰ ਕਿਸਾਨ ਬੀਬੀਆਂ ਵਲੋਂ ਡੀ.ਸੀ. ਸੰਗਰੂਰ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ 5 ਨੂੰ
Ad Position 24