ਬਗੈਰ ਨੰਬਰ ਪਲੇਟ ਤੋਂ ਨਹੀਂ ਮਿਲ਼ੇਗਾ ਪੈਟਰੋਲ
ਸੰਗਰੂਰ, 22 ਸਤੰਬਰ (ਸੁਖਵਿੰਦਰ ਸਿੰਘ ਫੁੱਲ) – ਪੁਲਿਸ ਨੇ ਜ਼ਿਲ੍ਹੇ ਭਰ ਦੇ ਪੈਟਰੋਲ ਪੰਪਾਂ ਨੂੰ ਹਦਾਇਤ ਕੀਤੀ ਹੈ ਕਿ ਬਗੈਰ ਨੰਬਰ ਪਲੇਟ ਵਾਲ਼ੇ ਮੋਟਰ ਸਾਈਕਲ ਜਾਂ ਸਕੂਟਰ ਆਦਿ ਵਿੱਚ ਪੈਟਰੋਲ ਨਾ ਪਾਇਆ ਜਾਵੇ। ਜ਼ਿਲ੍ਹਾ ਟ੍ਰੈਫਿਕ ਇੰਚਾਰਜ ਥਾਣੇਦਾਰ ਪਵਨ ਕੁਮਾਰ ਨੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨਾਲ਼ ਵੱਖ-ਵੱਖ ਪੈਟਰੋਲ ਪੰਪਾਂ ਦੇ ਕਰਿੰਦਿਆਂ ਨੂੰ ਮਿਲ਼ ਕੇ ਕਿਹਾ ਹੈ ਕਿ ਜੇ ਕੋਈ ਸ਼ੱਕੀ ਵਾਹਨ ਤੇਲ ਪਵਾਉਣ ਆਉਂਦਾ ਹੈ ਤਾਂ ਉਸ ਦੀ ਰਿਪੋਰਟ ਤੁਰੰਤ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਦਿੱਤੀ ਜਾਵੇ।
ਅਜੀਤ ਡੈਸਕ
23-09-2026