ਨਸ਼ਾ ਤਸਕਰਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਨ ਦੇ ਵਿਰੋਧ ’ਚ ਪੰਚਾਇਤਾਂ ਨੇ ਪੁਲਿਸ ਲਾਈਨ ਅੱਗੇ ਲਗਾਇਆ ਧਰਨਾ
ਜ਼ਿਲ੍ਹਾ ਪੁਲਿਸ ਮੁਖੀ ਨੇ ਉੱਚ ਪੱਧਰੀ ਜਾਂਚ ਦਾ ਦਿੱਤਾ ਭਰੋਸਾ
ਸੰਗਰੂਰ, 22 ਸਤੰਬਰ (ਫੁੱਲ, ਦਮਨ) – ਨਮੋਲ ਘਟਨਾ ਨੂੰ ਲੈ ਕੇ ਅੱਜ ਪਿੰਡ ਨਮੋਲ ਅਤੇ ਆਲੇ ਦੁਆਲੇ ਦੀਆਂ ਪੰਚਾਇਤਾਂ ਨੇ ਸਥਾਨਕ ਪੁਲਿਸ ਲਾਇਨ ਅੱਗੇ ਰੋਸ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਪਿੰਡ ਦੇ ਜੱਗਾ ਸਿੰਘ ਨਾਂਅ ਦੇ ਵਿਅਕਤੀ ਵਲੋਂ ਗਿਣੀਮਿਥੀ ਸਾਜਿਸ਼ ਤਹਿਤ ਫਿਨਾਈਲ ਪੀ ਜਾਣ ਦੀ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਬੇਦੋਸ਼ੇ ਵਿਅਕਤੀਆਂ ਵਿਰੁੱਧ ਦਰਜ਼ ਕੀਤੇ ਕੇਸ ਰੱਦ ਕੀਤੇ ਜਾਣ। ਧਰਨੇ ਨੂੰ ਜ਼ਿਲ੍ਹਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ, ਸਤਿਗੁਰ ਸਿੰਘ ਨਮੋਲ, ਗੌਰਵਦੀਪ ਸਿੰਘ, ਕਰਮਜੀਤ ਸਿੰਘ ਨਮੋਲ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਯੂਨੀਆਨ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।
ਸੰਗਰੂਰ, 22 ਸਤੰਬਰ (ਫੁੱਲ, ਦਮਨ) – ਨਮੋਲ ਘਟਨਾ ਨੂੰ ਲੈ ਕੇ ਅੱਜ ਪਿੰਡ ਨਮੋਲ ਅਤੇ ਆਲੇ ਦੁਆਲੇ ਦੀਆਂ ਪੰਚਾਇਤਾਂ ਨੇ ਸਥਾਨਕ ਪੁਲਿਸ ਲਾਇਨ ਅੱਗੇ ਰੋਸ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਪਿੰਡ ਦੇ ਜੱਗਾ ਸਿੰਘ ਨਾਂਅ ਦੇ ਵਿਅਕਤੀ ਵਲੋਂ ਗਿਣੀਮਿਥੀ ਸਾਜਿਸ਼ ਤਹਿਤ ਫਿਨਾਈਲ ਪੀ ਜਾਣ ਦੀ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਬੇਦੋਸ਼ੇ ਵਿਅਕਤੀਆਂ ਵਿਰੁੱਧ ਦਰਜ਼ ਕੀਤੇ ਕੇਸ ਰੱਦ ਕੀਤੇ ਜਾਣ। ਧਰਨੇ ਨੂੰ ਜ਼ਿਲ੍ਹਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ, ਸਤਿਗੁਰ ਸਿੰਘ ਨਮੋਲ, ਗੌਰਵਦੀਪ ਸਿੰਘ, ਕਰਮਜੀਤ ਸਿੰਘ ਨਮੋਲ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਯੂਨੀਆਨ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਬਾਅਦ ਵਿਚ ਪੰਚਾਇਤਾਂ ਦੇ ਇੱਕ ਵਫਦ ਨੇ ਐਸ.ਐਸ.ਪੀ ਸੰਗਰੂਰ ਡਾ. ਰਵਜੋਤ ਗਰੇਵਾਲ ਨੂੰ ਮਿਲ ਕੇ ਮੰਗ ਪੱਤਰ ਦਿੱਤਾ, ਜਿਸ ਵਿਚ ਦੱਸਿਆ ਗਿਆ ਕਿ ਪਿੰਡ ਵਿਚ ਵਧ ਰਹੇ ਚਿੱਟੇ ਵਿਰੁੱਧ ਪੰਚਾਇਤ ਵਲੋਂ ਵੱਖ-ਵੱਖ ਜਥੇਬੰਦੀਆਂ ਨਾਲ ਇਕੱਠੇ ਹੋ ਕੇ ਲੜਾਈ ਵਿੱਢਣ ਦੇ ਮਤੇ ਪਾਸ ਕੀਤੇ ਗਏ। ਇਸ ਕਾਰਵਾਈ ਤੋਂ ਪਿੰਡ ਦਾ ਇੱਕ ਵਿਅਕਤੀ ਜੱਗਾ ਸਿੰਘ ਨਾਰਾਜ਼ ਹੋ ਗਿਆ ਅਤੇ ਪੰਚਾਇਤ ਨੂੰ ਚੁਨੌਤੀ ਦੇਣ ਲੱਗਾ। ਜਦ ਪੰਚਾਇਤ ਨੇ ਇਸ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਇਸ ਨੇ 20 ਸਤੰਬਰ ਦੀ ਸ਼ਾਮ ਨੂੰ ਫਿਨਾਇਲ ਪੀ ਲਈ ਅਤੇ ਪਿੰਡ ਦੀ ਪੰਚਾਇਤ ਸਮੇਤ ਵੱਖ-ਵੱਖ ਸ਼ਖਸੀਅਤਾਂ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਲਈ ਸਿਵਲ ਹਸਪਤਾਲ ਦਾਖਲ ਹੋ ਗਿਆ । ਜਿਸ ’ਤੇ ਪੁਲਿਸ ਨੇ ਉਸੇ ਰਾਤ ਨੂੰ ਸੁਖਬੀਰ ਸਿੰਘ ਸੁੱਖੀ ਪੂਨੀਆ ਬਲਾਕ ਸੰਮਤੀ ਮੈਂਬਰ, ਗੁਰਜੰਟ ਸਿੰਘ, ਸਾਬਰ ਮਿਸਤਰੀ, ਅਮਨ ਸਿੰਘ ਅਤੇ ਮੁੱਕਰੀ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ। ਵਫਦ ਨੇ ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਜੇ ਨਸ਼ਾ ਰੋਕਣ ਉੱਤੇ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਪੰਚਾਇਤਾਂ ਅਤੇ ਜਥੇਬੰਦੀਆਂ ਨਸ਼ਾ ਰੋਕਣ ਲਈ ਅੱਗੇ ਆਉਣ ਤੋਂ ਕੰਨੀ ਵੱਟਣਗੀਆਂ। ਐਸ.ਐਸ.ਪੀ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਜਿਸ ਉੱਤੇ ਧਰਨਾ ਚੁੱਕ ਲਿਆ ਗਿਆ।