ਮਾਨਵਤਾ ਦੀ ਭਲਾਈ ਲਈ ਪਿਛਲੇ 13 ਮਹੀਨਿਆਂ ਤੋਂ ਸਿਵਲ ਹਸਪਤਾਲ ’ਚ ਦਿਨ ਰਾਤ ਚੱਲ ਰਹੇ ਮੁਫ਼ਤ ਲੰਗਰ ਦੀ ਚਾਰੇ ਪਾਸਿਉਂ ਸ਼ਲਾਘਾ
ਧੂਰੀ, 18 ਸਤੰਬਰ (ਸੰਜੇ ਲਹਿਰੀ) - ਸਿਵਲ ਹਸਪਤਾਲ ਧੂਰੀ ਵਿਖੇ ਸਰਬ ਭਾਰਤੀ ਸੇਵਾ ਸੰਮਤੀ ਵੱਲੋਂ ਪਿਛਲੇ ਲਗਭਗ 13 ਮਹੀਨਿਆਂ ਤੋਂ ਲੋੜਵੰਦ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਸਿਵਲ ਹਸਪਤਾਲ ਧੂਰੀ ਵਿਖੇ ਦਿਨ ਰਾਤ ਚੱਲੇ ਆ ਰਹੇ ਮੁਫ਼ਤ ਲੰਗਰ ਦੀ ਇਲਾਕੇ ਦੇ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਤੇ 13 ਮਹੀਨਿਆਂ ਤੋਂ ਲਗਾਤਾਰ ਚੱਲੇ ਆ ਰਹੇ ਇਸ ਲੰਗਰ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ। ਸਰਬ ਭਾਰਤੀ ਸੇਵਾ ਸੰਮਤੀ ਦੇ ਪ੍ਰਧਾਨ ਸ੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੰਸਥਾ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦ ਲੋਕਾਂ ਲਈ ਚਲਾਏ ਜਾ ਰਹੇ ਇਸ ਲੰਗਰ ਵਿੱਚ ਰੋਜ਼ਾਨਾ 500 ਦੇ ਕਰੀਬ ਲੋੜਵੰਦ ਲੋਕ ਲੰਗਰ ਛਕਦੇ ਹਨ ਤੇ ਸਵੇਰ ਤੋਂ ਹੀ ਇਹ ਲੰਗਰ ਸ਼ੁਰੂ ਹੋ ਜਾਂਦਾ ਹੈ ਤੇ ਦੇਰ ਰਾਤ ਤੱਕ ਮਰੀਜ਼ਾਂ ਨੂੰ ਵਰਤਾਇਆ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕ ਆਪਣੇ ਬੱਚਿਆਂ ਦੇ ਜਨਮ ਦਿਨ ਵਿਆਹ ਸ਼ਾਦੀਆਂ ਦੀ ਸਾਲਗਰਾ ਬਜ਼ੁਰਗਾਂ ਦੇ ਜਨਮਦਿਨ ਤੇ ਭੋਗ ਆਦਿ ਵਰਗੇ ਵਿਸ਼ੇਸ਼ ਦਿਨਾਂ ਤੇ ਇੱਥੇ ਆ ਕੇ ਲੋੜਵੰਦਾਂ ਨੂੰ ਲੰਗਰ ਸੇਵਾ ਕਰਦੇ ਹਨ।
ਧੂਰੀ, 18 ਸਤੰਬਰ (ਸੰਜੇ ਲਹਿਰੀ) - ਸਿਵਲ ਹਸਪਤਾਲ ਧੂਰੀ ਵਿਖੇ ਸਰਬ ਭਾਰਤੀ ਸੇਵਾ ਸੰਮਤੀ ਵੱਲੋਂ ਪਿਛਲੇ ਲਗਭਗ 13 ਮਹੀਨਿਆਂ ਤੋਂ ਲੋੜਵੰਦ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਸਿਵਲ ਹਸਪਤਾਲ ਧੂਰੀ ਵਿਖੇ ਦਿਨ ਰਾਤ ਚੱਲੇ ਆ ਰਹੇ ਮੁਫ਼ਤ ਲੰਗਰ ਦੀ ਇਲਾਕੇ ਦੇ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਤੇ 13 ਮਹੀਨਿਆਂ ਤੋਂ ਲਗਾਤਾਰ ਚੱਲੇ ਆ ਰਹੇ ਇਸ ਲੰਗਰ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ। ਸਰਬ ਭਾਰਤੀ ਸੇਵਾ ਸੰਮਤੀ ਦੇ ਪ੍ਰਧਾਨ ਸ੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੰਸਥਾ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦ ਲੋਕਾਂ ਲਈ ਚਲਾਏ ਜਾ ਰਹੇ ਇਸ ਲੰਗਰ ਵਿੱਚ ਰੋਜ਼ਾਨਾ 500 ਦੇ ਕਰੀਬ ਲੋੜਵੰਦ ਲੋਕ ਲੰਗਰ ਛਕਦੇ ਹਨ ਤੇ ਸਵੇਰ ਤੋਂ ਹੀ ਇਹ ਲੰਗਰ ਸ਼ੁਰੂ ਹੋ ਜਾਂਦਾ ਹੈ ਤੇ ਦੇਰ ਰਾਤ ਤੱਕ ਮਰੀਜ਼ਾਂ ਨੂੰ ਵਰਤਾਇਆ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕ ਆਪਣੇ ਬੱਚਿਆਂ ਦੇ ਜਨਮ ਦਿਨ ਵਿਆਹ ਸ਼ਾਦੀਆਂ ਦੀ ਸਾਲਗਰਾ ਬਜ਼ੁਰਗਾਂ ਦੇ ਜਨਮਦਿਨ ਤੇ ਭੋਗ ਆਦਿ ਵਰਗੇ ਵਿਸ਼ੇਸ਼ ਦਿਨਾਂ ਤੇ ਇੱਥੇ ਆ ਕੇ ਲੋੜਵੰਦਾਂ ਨੂੰ ਲੰਗਰ ਸੇਵਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲੰਗਰ ਵਿੱਚ ਯੋਗਦਾਨ ਪਾਉਣ ਲਈ ਕਿਸੇ ਕਿਸਮ ਦੀ ਕੋਈ ਵਿਸ਼ੇਸ਼ ਫ਼ੀਸ ਨਹੀਂ ਰੱਖੀ ਗਈ ਹੈ। ਕੋਈ ਵੀ ਵਿਅਕਤੀ ਆਪਣੀ ਸ਼ਰਧਾ ਅਨੁਸਾਰ ਯੋਗਦਾਨ ਪਾ ਕੇ ਆਪਣੇ ਨਾਮ ਦਾ ਲੰਗਰ ਕਰਵਾ ਸਕਦਾ ਹੈ। ਅੱਜ ਜਦੋਂ ‘ਅਜੀਤ’ ਦੀ ਟੀਮ ਨੇ ਇਸ ਚੱਲ ਰਹੇ ਲੰਗਰ ਦਾ ਜਾਇਜ਼ਾ ਲਿਆ ਤਾਂ ਉੱਥੇ ਐਨ.ਆਰ.ਆਈ. ਬੱਚਿਆਂ ਤੇਗ਼ ਤੇ ਸਾਹਿਬ (ਆਸਟ੍ਰੇਲੀਆ) ਦੇ ਜਨਮਦਿਨ ਦੀ ਖ਼ੁਸ਼ੀ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਕਰਵਾਈ ਜਾ ਰਹੀ ਸੀ।