ਬਹਾਦਰਗੜ੍ਹ ਖ਼ਾਲਸਾ ਸਕੂਲ ਦੀ ਪ੍ਰਬੰਧਕ ਕਮੇਟੀ ਬਹਾਲ ਹੋਈ
ਅਹਿਮਦਗੜ੍ਹ, 18 ਸਤੰਬਰ (ਪੁਰੀ, ਖੇੜਾ, ਮਹੋਲੀ) - ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਜੀ. ਐਚ.
ਅਹਿਮਦਗੜ੍ਹ, 18 ਸਤੰਬਰ (ਪੁਰੀ, ਖੇੜਾ, ਮਹੋਲੀ) - ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਜੀ.ਐਚ.ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਦੀ ਪ੍ਰਬੰਧਕ ਕਮੇਟੀ ਖਿਲਾਫ ਪਿਛਲੇ ਸਮੇਂ ਤੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੁੱਲਾਪੁਰ ਹਰਨੇਕ ਸਿੰਘ ਸੇਖੋਂ ਛਪਾਰ ਵੱਲੋਂ ਕਮੇਟੀ ਵਿਰੁੱਧ ਬੇਨਿਯਮੀਆਂ ਤੇ ਘਪਲੇਬਾਜ਼ੀ ਦੇ ਲਗਾਏ ਗਏ ਦੋਸ਼ਾਂ ਸਬੰਧੀ ਕੀਤੀ ਗਈ ਸ਼ਿਕਾਇਤ ਬਾਅਦ ਜਿੱਥੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਮੌਜੂਦਾ ਕਮੇਟੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਉਸ ਦੇ ਨਾਲ਼ ਹੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਵੀ ਕਮੇਟੀ ਵਿਰੁੱਧ ਚੇਅਰਮੈਨ ਸੇਖੋਂ ਵੱਲੋਂ ਪਾਈ ਗਈ ਰਿੱਟ ਪਟੀਸ਼ਨ ਵੀ ਖਾਰਜ ਕਰ ਦਿੱਤੀ ਗਈ। ਇਹ ਖੁਲਾਸਾ ਕਰਦਿਆਂ ਅੱਜ ਸਕੂਲ ਕਮੇਟੀ ਦੇ ਮੈਨੇਜਰ ਰਵਿੰਦਰ ਸਿੰਘ ਰੌਮੀ ਛਪਾਰ ਤੇ ਸੈਕਰਟਰੀ ਗੁਰਮੀਤ ਸਿੰਘ ਛਪਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕੇ ਦੀ ਬਹੁਤ ਪੁਰਾਣੀ ਇਸ ਸ਼ਾਨਦਾਰ ਪ੍ਰਸਿੱਧ ਵਿੱਦਿਅਕ ਸੰਸਥਾ ਦਾ ਅਕਸ਼ ਖਰਾਬ ਕਰਨ ਲਈ ਤੇ ਪ੍ਰਬੰਧਕ ਕਮੇਟੀ ਨਾਲ ਨਿਜੀ ਰੰਜਿਸ਼ ਤਹਿਤ ਇਹ ਕਾਰਵਾਈ ਕੀਤੀ ਗਈ ਜਿਸ ਨੂੰ ਸਿੱਖਿਆ ਵਿਭਾਗ ਪੰਜਾਬ ਅਤੇ ਹਾਈਕੋਰਟ ਵੱਲੋਂ ਵੀ ਕਮੇਟੀ ਦੇ ਹੱਕ ‘ਚ ਕਲੀਨ ਚਿੱਟ ਦੇ ਦਿੱਤੀ ਗਈ। ਉਕਤ ਆਗੂਆਂ ਨੇ ਦੱਸਿਆ ਕਿ ਪਹਿਲਾਂ ਇਹ ਸ਼ਿਕਾਇਤ ਤੇ ਕਾਰਵਾਈ ਰਾਜਨੀਤਿਕ ਦਬਾਅ ਕਾਰਨ ਕੀਤੀ ਗਈ ਸੀ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਭੰਗ ਕਰ ਦਿੱਤਾ ਸੀ ਪਰ ਕਮੇਟੀ ਮੈਂਬਰਾਂ ਵੱਲੋਂ ਇਸ ਸੰਬੰਧੀ ਜਾਂਚ ਕਰਵਾਏ ਜਾਣ ਦੀ ਮੰਗ ਬਾਅਦ ਕੀਤੀ ਗਈ ਜਾਂਚ ਤੇ ਡਾਇਰੈਕਟਰ ਪੰਜਾਬ ਸਿੱਖਿਆ ਸਕੂਲ ਬੋਰਡ ਨੇ ਮਿਤੀ 06-09-2026 ਨੂੰ ਸਕੂਲ ਕਮੇਟੀ ਨੂੰ ਕਲੀਨ ਚਿੱਟ ਦਿੰਦਿਆਂ ਬਹਾਲ ਕਰ ਦਿੱਤਾ ਤੇ ਸਕੂਲ ਦੇ ਸਾਰੇ ਪ੍ਰਬੰਧ ਮੁੜ ਪਹਿਲਾਂ ਦੀ ਤਰ੍ਹਾਂ ਚਲਾਉਣ ਲਈ ਕਮੇਟੀ ਨੂੰ ਅਖਤਿਆਰ ਦੇ ਦਿੱਤੇ ਤੇ ਇਸ ਦੇ ਨਾਲ ਹੀ ਮਿਤੀ 09-09-2026 ਨੂੰ ਹਾਈਕੋਰਟ ਵੱਲੋਂ ਵੀ ਰਿਟ ਖਾਰਜ ਕਰ ਦਿੱਤੀ ਗਈ। ਇਸੇ ਸੰਬੰਧੀ ਉਕਤ ਕਮੇਟੀ ਮੈਂਬਰਾਂ ਨੇ ਸ਼ਿਕਾਇਤ ਕਰਤਾ ਵਿਰੁੱਧ ਗੰਭੀਰ ਦੋਸ਼ ਲਗਾਉਂਦਿਆ ਕਿਹਾ ਕਿ ਸਕੂਲ ਕਮੇਟੀ ਨੂੰ ਨਿਜੀ ਰੰਜਿਸ਼ ਕਾਰਨ ਬਦਨਾਮ ਕਰਨ ਦੀ ਇਹ ਇ ੱਕ ਕੋਜੀ ਚਾਲ ਸੀ ਜੋ ਫੇਲ੍ਹ ਸਾਬਤ ਹੋਈ।