ਦਾ ਗ੍ਰੈਂਡ ਪ੍ਰੀ ਸਕੂਲ ਨੇ ਮਨਾਇਆ ਗਣੇਸ਼ ਉਤਸਵ
ਸੰਗਰੂਰ, 17 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਗਣੇਸ਼ ਚਤੁਰਥੀ ਦੇ ਪਾਵਨ ਮੌਕੇ ਦਾ ਗ੍ਰੈਂਡ ਪ੍ਰੀ ਸਕੂਲ, ਸੰਗਰੂਰ ਵਲੋਂ ਨਿੱਕੇ-ਨਿੱਕੇ ਗ੍ਰੇਡੀਜ਼ ਲਈ ਇਕ ਵਿਸ਼ੇਸ਼ ਐਕਸਕਰਸ਼ਨ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਬੱਚਿਆਂ ਨੂੰ ਸਥਾਨਕ ਅਨਾਜ ਮੰਡੀ, ਸੰਗਰੂਰ ਵਿਖੇ ਸਜਾਏ ਗਏ ਗਣੇਸ਼ ਜੀ ਦੇ ਪੰਡਾਲ ’ਚ ਲਿਜਾਇਆ ਗਿਆ ।
ਸੰਗਰੂਰ, 17 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਗਣੇਸ਼ ਚਤੁਰਥੀ ਦੇ ਪਾਵਨ ਮੌਕੇ ਦਾ ਗ੍ਰੈਂਡ ਪ੍ਰੀ ਸਕੂਲ, ਸੰਗਰੂਰ ਵਲੋਂ ਨਿੱਕੇ-ਨਿੱਕੇ ਗ੍ਰੇਡੀਜ਼ ਲਈ ਇਕ ਵਿਸ਼ੇਸ਼ ਐਕਸਕਰਸ਼ਨ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਬੱਚਿਆਂ ਨੂੰ ਸਥਾਨਕ ਅਨਾਜ ਮੰਡੀ, ਸੰਗਰੂਰ ਵਿਖੇ ਸਜਾਏ ਗਏ ਗਣੇਸ਼ ਜੀ ਦੇ ਪੰਡਾਲ ’ਚ ਲਿਜਾਇਆ ਗਿਆ । ਇਸ ਐਕਸਕਰਸ਼ਨ ਦਾ ਮੁੱਖ ਉਦੇਸ਼ ਬੱਚਿਆਂ ਨੂੰ ਭਾਰਤੀ ਸੰਸਕ੍ਰਿਤੀ, ਤਿਉਹਾਰਾਂ ਅਤੇ ਧਾਰਮਿਕ ਪਰੰਪਰਾਵਾਂ ਨਾਲ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਨੂੰ ਅਸਲ ਜੀਵਨ ਦੇ ਤਜਰਬੇ ਪ੍ਰਦਾਨ ਕਰਨਾ ਸੀ । ਸਕੂਲ ਵਲੋਂ ਬੱਚਿਆਂ ਨੂੰ ਗਣਪਤੀ ਬੱਪਾ ਬਾਰੇ ਸਰਲ ਅਤੇ ਰੁਚਿਕਰ ਢੰਗ ਨਾਲ ਜਾਣਕਾਰੀ ਦਿੱਤੀ ਗਈ । ਅਧਿਆਪਕਾਂ ਨੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਸਮਝਾਇਆ ਕਿ ਗਣੇਸ਼ ਨੂੰ ਬੁੱਧੀ, ਗਿਆਨ ਅਤੇ ਸ਼ੁਭਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਤਿਉਹਾਰ ਸਾਨੂੰ ਪਿਆਰ, ਸਤਿਕਾਰ, ਸ਼ਾਂਤੀ ਅਤੇ ਆਪਸੀ ਮਿਲਵਰਤਣ ਦਾ ਸੰਦੇਸ਼ ਦਿੰਦੇ ਹਨ। ਦਾ ਗ੍ਰੈਂਡ ਪ੍ਰੀ ਸਕੂਲ, ਸੰਗਰੂਰ ਆਪਣੀਆਂ ਵਿਲੱਖਣ ਅਤੇ ਰਚਨਾਤਮਕ ਗਤੀਵਿਧੀਆਂ, ਐਕਸਕਰਸ਼ਨਾਂ ਅਤੇ ਕਰੋ ਅਤੇ ਸਿੱਖੋ ਪਹੁੰਚ ਲਈ ਖਾਸ ਪਛਾਣ ਰੱਖਦਾ ਹੈ। ਸਕੂਲ ਵਿੱਚ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਾ ਰੱਖ ਕੇ ਅਸਲ ਜੀਵਨ ਨਾਲ ਜੋੜ ਕੇ ਸਿੱਖਣ ਦੇ ਮੌਕੇ ਦਿੱਤੇ ਜਾਂਦੇ ਹਨ। ਅਜਿਹੇ ਐਕਸਕਰਸ਼ਨ ਬੱਚਿਆਂ ਦੇ ਮਾਨਸਿਕ, ਸਮਾਜਿਕ, ਭਾਵਨਾਤਮਕ ਅਤੇ ਰਚਨਾਤਮਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਅਤੇ ਨਵੀਆਂ ਚੀਜ਼ਾਂ ਜਾਣਨ ਦੀ ਉਤਸੁਕਤਾ ਵੀ ਪੈਦਾ ਕਰਦੇ ਹਨ। ਸਕੂਲ ਦਾ ਇਹ ਵਿਲੱਖਣ ਸਿੱਖਿਆ ਮਾਡਲ ਨਿੱਕੇ ਗ੍ਰੇਡੀਜ਼ ਨੂੰ ਹਰ ਤਜਰਬੇ ਵਿੱਚੋਂ ਕੁਝ ਨਵਾਂ ਸਿੱਖਣ ਅਤੇ ਆਪਣੀ ਦੁਨੀਆ ਨੂੰ ਖੁਦ ਖੋਜਣ ਲਈ ਪ੍ਰੇਰਿਤ ਕਰਦਾ ਹੈ।