18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੁਲਿਸ ਦੇ ਗਲੇ ਦੀ ਹੱਡੀ ਬਣਿਆ ਕੱਕੜਵਾਲ ਵਿਵਾਦ ਸੁਲਝਿਆ ਦੋਵਾਂ ਧਿਰਾਂ ’ਚ ਹੋਇਆ ਰਾਜ਼ੀਨਾਮਾ

ਧੂਰੀ, 17 ਸਤੰਬਰ (ਲਖਵੀਰ ਸਿੰਘ ਧਾਂਦਰਾ)- ਕਾਰਖਾਨੇ ਦੇ ਸਾਮਾਨ ਦੀ ਪਹੁੰਚ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਚੱਲ ਰਿਹਾ ਆਪਸੀ ਵਿਵਾਦ ਜੋ ਸਥਾਨਕ ਪੁਲਿਸ ਦੇ ਗਲੇ ਦੀ ਹੱਡੀ ਬਣ ਗਿਆ ਸੀ, ਪੰਚਾਇਤੀ ਰਾਜ਼ੀਨਾਮੇ ਨਾਲ ਪੂਰੀ ਤਰ੍ਹਾਂ ਸੁਲਝ ਗਿਆ ਹੈ। ਜਾਣਕਾਰੀ ਅਨੁਸਾਰ 5 ਸਤੰਬਰ ਨੂੰ ਗੱਡੀ ’ਚ ਸਾਮਾਨ ਲੱਦ ਕੇ ਲੁਧਿਆਣਾ ਛੱਡਣ ਸਮੇਂ ਸਾਮਾਨ ਉਤਾਰਨ ਵਾਲੀ ਥਾਂ ‘ਤੇ ਬਹਿਸਬਾਜ਼ੀ ਅਤੇ ਕੁੱਟਮਾਰ ਦੀ ਘਟਨਾ ਵਾਪਰੀ ਸੀ।

Ad Position 21
No active advertisement
ਅਜੀਤ ਡੈਸਕ 18-09-2026
ਧੂਰੀ, 17 ਸਤੰਬਰ (ਲਖਵੀਰ ਸਿੰਘ ਧਾਂਦਰਾ)- ਕਾਰਖਾਨੇ ਦੇ ਸਾਮਾਨ ਦੀ ਪਹੁੰਚ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਚੱਲ ਰਿਹਾ ਆਪਸੀ ਵਿਵਾਦ ਜੋ ਸਥਾਨਕ ਪੁਲਿਸ ਦੇ ਗਲੇ ਦੀ ਹੱਡੀ ਬਣ ਗਿਆ ਸੀ, ਪੰਚਾਇਤੀ ਰਾਜ਼ੀਨਾਮੇ ਨਾਲ ਪੂਰੀ ਤਰ੍ਹਾਂ ਸੁਲਝ ਗਿਆ ਹੈ। ਜਾਣਕਾਰੀ ਅਨੁਸਾਰ 5 ਸਤੰਬਰ ਨੂੰ ਗੱਡੀ ’ਚ ਸਾਮਾਨ ਲੱਦ ਕੇ ਲੁਧਿਆਣਾ ਛੱਡਣ ਸਮੇਂ ਸਾਮਾਨ ਉਤਾਰਨ ਵਾਲੀ ਥਾਂ ‘ਤੇ ਬਹਿਸਬਾਜ਼ੀ ਅਤੇ ਕੁੱਟਮਾਰ ਦੀ ਘਟਨਾ ਵਾਪਰੀ ਸੀ। ਇਸ ਦੌਰਾਨ ਮਾਲ ਦੀ ਪਹੁੰਚ ਰਸੀਦ ਨਾ ਮਿਲਣ ਕਾਰਨ ਵਿਵਾਦ ਵਧ ਗਿਆ ਸੀ। ਥਾਣੇ ’ਚ ਡਰਾਈਵਰ ਦੀ ਸ਼ੱਕੀ ਹਾਲਾਤਾਂ ’ਚ ਸਿਹਤ ਵਿਗੜਣ ਕਾਰਨ ਉਸਨੂੰ ਡੀ.ਐੱਮ.ਸੀ., ਲੁਧਿਆਣਾ ਦਾਖਲ ਕਰਵਾਇਆ ਸੀ ਅਤੇ ਪੀੜਤ ਨੂੰ ਇਨਸਾ਼ਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਥਾਣੇ ਅੱਗੇ ਧਰਨਾ ਵੀ ਲਗਾਇਆ ਗਿਆ ਸੀ। ਹੁਣ ਪਿੰਡ ਦੇ ਮੋਹਤਬਰਾਂ, ਕਿਸਾਨ ਯੂਨੀਅਨ ਅਤੇ ਪੰਚਾਇਤੀ ਪੁਰਸ਼ਾਂ ਦੀ ਹਾਜ਼ਰੀ ਵਿੱਚ ਦੋਵਾਂ ਧਿਰਾਂ ਵਿਚਾਲੇ ਲਿਖਤੀ ਸਮਝੌਤਾ ਹੋਣ ਤੋਂ ਬਾਅਦ ਪੁਲਿਸ ਨੇ ਸੁੱਖ ਦਾ ਸਾਹ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਰਾਜ ਕੁਮਾਰ ਰਾਜੂ ਅਤੇ ਨਰੇਸ਼ ਕੁਮਾਰ ਕਾਲਾ। ਅਗਲੀ ਖ਼ਬਰ ਸਿਆਸੀ ਪਾਰਟੀਆਂ ਵਿੱਤ ਮੰਤਰੀ ਅਤੇ ‘ਆਪ’ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ- ਸ਼ੇਰਗਿੱਲ
Ad Position 24