17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਉਸਾਰੂ ਸਾਹਿਤ ਸਮੇਂ ਦੀ ਮੁੱਖ ਲੋੜ- ਅਨੋਖ ਸਿੰਘ ਵਿਰਕ ਸਾਡਾ ਪਿੰਡ ਗੀਤ ਦਾ ਪੋਸਟਰ ਕੀਤਾ ਰਿਲੀਜ਼

ਭਵਾਨੀਗੜ੍ਹ, 16 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਸਾਹਿਤ ਸਿਰਜਣਾ ਮੰਚ ਵਲੋਂ ਉੱਘੇ ਗਲਪਕਾਰ ਅਨੋਖ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ’ਚ ਬੀਂਬੜ ਦੇ ਗੀਤਕਾਰ ਕਰਨੈਲ ਨਿਗਾਹੀ ਦੇ ਮਾਰਕੀਟ ’ਚ ਆਉਣ ਵਾਲੇ ਦੂਜੇ ਗੀਤ ‘ਸਾਰਾ ਪਿੰਡ’ ਦਾ ਪੋਸਟਰ ਵੀ ਜਾਰੀ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 17-09-2026
ਭਵਾਨੀਗੜ੍ਹ, 16 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਸਾਹਿਤ ਸਿਰਜਣਾ ਮੰਚ ਵਲੋਂ ਉੱਘੇ ਗਲਪਕਾਰ ਅਨੋਖ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ’ਚ ਬੀਂਬੜ ਦੇ ਗੀਤਕਾਰ ਕਰਨੈਲ ਨਿਗਾਹੀ ਦੇ ਮਾਰਕੀਟ ’ਚ ਆਉਣ ਵਾਲੇ ਦੂਜੇ ਗੀਤ ‘ਸਾਰਾ ਪਿੰਡ’ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਅਨੋਖ ਸਿੰਘ ਵਿਰਕ ਨੇ ਕਿਹਾ ਕਿ ਅਜੋਕੇ ਸਮੇਂ ’ਚ ਉਸਾਰੂ ਸਾਹਿਤ ਦੀ ਬੇਹੱਦ ਲੋੜ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸਮਾਜ ਨੂੰ ਸੇਧ ਦੇਣ ਵਾਲੇ ਅਤੇ ਮਿਆਰੀ ਗੀਤ ਤੇ ਸਾਹਿਤ ਸਿਰਜਣ ਲਈ ਪ੍ਰੇਰਿਤ ਕੀਤਾ। ਮੰਚ ਦੇ ਸਰਪ੍ਰਸਤ ਚਰਨ ਸਿੰਘ ਚੋਪੜਾ ਨੇ ਅਧਿਆਪਨ ਦੇ ਖੇਤਰ ਨਾਲ ਸੰਬੰਧਿਤ ਆਪਣੇ ਵਿਚਾਰ ਸਾਂਝੇ ਕਰਦਿਆਂ ਸਮਾਗਮ ’ਚ ਪਹੁੰਚੇ ਸ਼ਾਇਰਾਂ, ਪਾਠਕਾਂ, ਸਰੋਤਿਆਂ ਅਤੇ ਫ਼ਨਕਾਰਾਂ ਦਾ ਸਵਾਗਤ ਕੀਤਾ। ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪਿੰਡ ਬੀਂਬੜ ਦੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਪ੍ਰਸਿੱਧ ਗੀਤਕਾਰ ਮਲਕੀਤ ਸਿੰਘ ਮੀਤ ਸਕਰੌਦੀ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ ਗੁਰਜੰਟ ਬੀਂਬੜ, ਸ਼ਸ਼ੀ ਬਾਲਾ, ਜਗਮੀਤ ਕੌਰ, ਗੁਰਮੁਖ ਸਿੰਘ ਦਿਲਬਰ, ਹਰਵੀਰ ਸਿੰਘ ਬਾਗੀ, ਰਾਜੀਵ ਜਿੰਦਲ, ਜਗਤਾਰ ਨਿਮਾਣਾ, ਗੋਪਾਲ ਕ੍ਰਿਸ਼ਨ, ਚਰਨਜੀਤ ਪਟਵਾਰੀ, ਬਿਕਰਮਜੀਤ ਸਿੰਘ ਬੀਂਬੜ, ਸੁਖਵਿੰਦਰ ਸਿੰਘ ਬਲਿਆਲ, ਬਖਸ਼ੀਸ਼ ਸਿੰਘ ਅਲਾਲ, ਬਲਜੀਤ ਸਿੰਘ ਬਾਂਸਲ ਧੂਰੀ ਅਤੇ ਹਰਬੰਸ ਸਿੰਘ ਧੂਰੀ ਸਮੇਤ ਹੋਰ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਨੰਨ੍ਹੇ ਕਲਾਕਾਰ ਨਾਜਦੀਪ ਕੌਰ, ਗੁਣਤਾਜ ਕੌਰ ਅਤੇ ਲਕਸ਼ਿਤਾ ਸ਼ਰਮਾ ਨੇ ਵੀ ਆਪਣੀਆਂ ਪੇਸ਼ਕਾਰੀਆਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ । ਮੰਚ ਦੇ ਪ੍ਰਧਾਨ ਕੁਲਵੰਤ ਖਨੌਰੀ ਨੇ ਸਮਾਗਮ ’ਚ ਪਹੁੰਚੇ ਸਮੂਹ ਪਾਠਕਾਂ, ਸਰੋਤਿਆਂ, ਸ਼ਾਇਰਾਂ, ਫ਼ਨਕਾਰਾਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ਼ੇਖੂਪੁਰਾ ਰਾਮਲੀਲ੍ਹਾ ਕਮੇਟੀ ਵਲੋਂ ਜਾਰੀ ਕੀਤਾ ਸੱਦਾ ਪੱਤਰ, 9 ਤੋਂ ਆਰੰਭ ਹੋਵੇਗੀ ਰਾਮਲੀਲ੍ਹਾ ਅਗਲੀ ਖ਼ਬਰ ਮਜ਼ਦੂਰਾਂ ਦੀ ਕੁੱਟਮਾਰ ਅਤੇ ਝੂਠੇ ਕੇਸ ’ਚ ਫਸਾਉਣ ਦੇ ਵਿਰੋਧ ’ਚ ਪੁਲਿਸ ਥਾਣੇ ਅੱਗੇ ਪੱਕਾ ਧਰਨਾ ਜਾਰੀ
Ad Position 24