11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂਂ ਛਪਾਰ ਮੇਲੇ ’ਤੇ ਕਾਨਫਰੰਸ 26 ਨੂੰ - ਝੂੰਦਾਂ

ਅਹਿਮਦਗੜ੍ਹ 10 ਸਤੰਬਰ (ਰਣਧੀਰ ਸਿੰਘ ਮਹੋਲੀ) ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਇੰਚਾਰਜ ਅਮਰਗੜ੍ਹ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਵਿੱਚ ਸਮੂਹ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਵਲੋਂ ਅਹਿਮਦਗੜ੍ਹ ਵਿਖੇ ਸੀਨੀਅਰ ਆਗੂ ਇੰਦਰ ਸਿੰਘ ਘਟੌੜਾ ਦੇ ਦਫਤਰ ’ਚ ਅਕਾਲੀ ਦਲ (ਵਾਰਿਸ ਪੰਜਾਬ) ਦੇ ਵਲੋਂ ਮੇਲਾ ਛਪਾਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਸਬੰਧੀ ਇੱਕ ਬੈਠਕ ਕੀਤੀ ਗਈ। ਇਕੱਤਰ ਹੋਏ ਸਮੂਹ ਆਗੂਆਂ ਤੇ ਵਰਕਰਾਂ ਨੂੰ ਹਲਕਾ ਇੰਚਾਰਜ ਇਕਬਾਲ ਸਿੰਘ ਝੂੰਦਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ’ਚ 26 ਸਤੰਬਰ ਨੂੰ ਮਾਲਵੇ ਦਾ ਮਸ਼ਹੂਰ ਮੇਲਾ ਛਪਾਰ ਪਿੰਡ ਛਪਾਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਪਾਰਟੀ ਦੇ ਐਕਟਿੰਗ ਪ੍ਰਧਾਨ ਬਾਪੂ ਤਰਸੇਮ ਸਿੰਘ ਸਮੇਤ ਸੀਨੀਅਰ ਲੀਡਰਸ਼ਿਪ ਪੁੱਜੇਗੀ ਅਤੇ ਹਲਕਾ ਅਮਰਗੜ੍ਹ ਤੋਂ ਵੱਡੀ ਗਿਣਤੀ ’ਚ ਨੌਜਵਾਨ, ਅਹੁਦੇਦਾਰ ਅਤੇ ਪੰਥ ਦਰਦੀਆਂ ਵਲੋਂ ਕਾਫਲਿਆਂ ਦੇ ਰੂਪ ਵਿੱਚ ਭਾਗ ਲਿਆ ਜਾਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਅਹਿਮਦਗੜ੍ਹ 10 ਸਤੰਬਰ (ਰਣਧੀਰ ਸਿੰਘ ਮਹੋਲੀ) ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਇੰਚਾਰਜ ਅਮਰਗੜ੍ਹ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਵਿੱਚ ਸਮੂਹ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਵਲੋਂ ਅਹਿਮਦਗੜ੍ਹ ਵਿਖੇ ਸੀਨੀਅਰ ਆਗੂ ਇੰਦਰ ਸਿੰਘ ਘਟੌੜਾ ਦੇ ਦਫਤਰ ’ਚ ਅਕਾਲੀ ਦਲ (ਵਾਰਿਸ ਪੰਜਾਬ) ਦੇ ਵਲੋਂ ਮੇਲਾ ਛਪਾਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਸਬੰਧੀ ਇੱਕ ਬੈਠਕ ਕੀਤੀ ਗਈ। ਇਕੱਤਰ ਹੋਏ ਸਮੂਹ ਆਗੂਆਂ ਤੇ ਵਰਕਰਾਂ ਨੂੰ ਹਲਕਾ ਇੰਚਾਰਜ ਇਕਬਾਲ ਸਿੰਘ ਝੂੰਦਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ’ਚ 26 ਸਤੰਬਰ ਨੂੰ ਮਾਲਵੇ ਦਾ ਮਸ਼ਹੂਰ ਮੇਲਾ ਛਪਾਰ ਪਿੰਡ ਛਪਾਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਪਾਰਟੀ ਦੇ ਐਕਟਿੰਗ ਪ੍ਰਧਾਨ ਬਾਪੂ ਤਰਸੇਮ ਸਿੰਘ ਸਮੇਤ ਸੀਨੀਅਰ ਲੀਡਰਸ਼ਿਪ ਪੁੱਜੇਗੀ ਅਤੇ ਹਲਕਾ ਅਮਰਗੜ੍ਹ ਤੋਂ ਵੱਡੀ ਗਿਣਤੀ ’ਚ ਨੌਜਵਾਨ, ਅਹੁਦੇਦਾਰ ਅਤੇ ਪੰਥ ਦਰਦੀਆਂ ਵਲੋਂ ਕਾਫਲਿਆਂ ਦੇ ਰੂਪ ਵਿੱਚ ਭਾਗ ਲਿਆ ਜਾਵੇਗਾ। ਉਨ੍ਹਾਂ ਨੇ ਕਾਨਫਰੰਸ ਨੂੰ ਸਫਲ ਬਣਾਉਣ ਅਤੇ ਆਵਾਮ ਦੇ ਸੰਚਾਰੂ ਢੰਗ ਨਾਲ ਪੁੱਜਣ ਸਬੰਧੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਉਨਾਂ ਦੀਆਂ ਡਿਊਟੀਆਂ ਲਗਾਈਆਂ । ਇਸ ਮੌਕੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਬੋੜਹਾਈ, ਸਾਬਕਾ ਪ੍ਰਧਾਨ ਅਵਤਾਰ ਸਿੰਘ ਜੱਸਲ, ਪ੍ਰਧਾਨ ਕੁਲਵੰਤ ਸਿੰਘ ਸੋਹਲ, ਸਾਬਕਾ ਸਰਪੰਚ ਅਜਮਲ ਖਾਨ, ਕੌਂਸਲਰ ਅਮਨ ਅਫਰੀਦੀ, ਨਵਜੋਤ ਸਿੰਘ ਜੋਤੀ, ਹਰਪ੍ਰੀਤ ਸਿੰਘ ਬੋੜਹਾਈ, ਜਸਵਿੰਦਰ ਸਿੰਘ ਜੱਸੀ, ਇੰਦਰ ਸਿੰਘ ਘਟੌੜਾ , ਦਲਵਾਰਾ ਸਿੰਘ ਮਹੇਰਨਾ, ਸੁਪਰਡੈਂਟ ਮਨੋਜ ਗਰਗ,ਮਾ ਬਲਬੀਰ ਸਿੰਘ ਧਲੇਰ,ਮਾ ਕੁਲਦੀਪ ਸਿੰਘ, ਮਾ ਪਰਮਜੀਤ ਸਿੰਘ ਜਵੰਦਾ, ਨਿਰਭੈ ਸਿੰਘ ਅਮਰਪੁਰਾ, ਪਵਨ ਸ਼ਰਮਾ ਹਰਵਿੰਦਰ ਸਿੰਘ ਗੁਰੂ ਨਾਨਕ ਨਗਰ, ਸਰਵਰ ਪੋਪੀ, ਅੰਬੂ ਸ਼ਾਹ, ਕਾਲਾ ਸ਼ਰਮਾ, ਸੁਚੇਤ ਸਿੰਗਲਾ, ਕਾਲਾ ਜੰਡਾਲੀ, ਹਰਦੀਪ ਸਿੰਘ ਹੂੰਜਨ,ਸਰਬਜੀਤ ਸਿੰਘ ਕੁੱਪ ਆਦਿ ਮੌਜੂਦ ਸਨ l
Ad Position 22
No active advertisement
ਪਿਛਲੀ ਖ਼ਬਰ ਕਮਲੇਸ਼ ਵਰਮਾ ਫਾਊਂਡੇਸ਼ਨ ਵਲੋਂ ਹੋਣਹਾਰ ਵਿਦਿਆਰਥਣਾਂ ਅਤੇ ਮਿਹਨਤੀ ਅਧਿਆਪਕਾਂ ਦਾ ਸਨਮਾਨ ਅਗਲੀ ਖ਼ਬਰ ਹੈਰੋਇਨ ਬਰਾਮਦਗੀ ਦੇ ਮਾਮਲੇ ’ਚੋਂ ਔਰਤ ਬਰੀ
Ad Position 24