11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅਮਨ ਅਰੋੜਾ ਦੇ ਘਰ ਅੱਗੇ 14 ਨੂੰ ਲਗਾਉਣਗੇ ਕਿਸਾਨ ਪੰਜ ਰੋਜ਼ਾ ਪੱਕਾ ਮੋਰਚਾ

ਲੌਂਗੋਵਾਲ, 10 ਸਤੰਬਰ (ਸ. ਸ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਲੌਂਗੋਵਾਲ, 10 ਸਤੰਬਰ (ਸ.ਸ.ਖੰਨਾ, ਵਿਨੋਦ)- ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵਲੋਂ 14 ਸਤੰਬਰ ਤੋਂ ਪੰਜ ਰੋਜ਼ਾ ਪੱਕੇ ਮੋਰਚੇ ਲਗਾਉਣ ਨੂੰ ਸਫਲ ਬਣਾਉਣ ਦੇ ਲਈ ਤਿਆਰੀ ਵਜੋਂ ਪਿੰਡ ਮੰਡੇਰ ਖੁਰਦ, ਦੁੱਲਟ ਵਾਲਾ, ਲੋਹਾਖੇੜਾ, ਪਿੰਡੀ ਕੇਹਰ ਸਿੰਘ ਆਦਿ ਪਿੰਡਾਂ ਵਿਚ ਗੁਰਦੀਪ ਮੰਡੇਰ ਖੁਰਦ ਦੀ ਅਗਵਾਈ ’ਚ ਮੀਟਿੰਗਾਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ 14 ਸਤੰਬਰ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਅੱਗੇ ਪੰਜ ਰੋਜ਼ਾ ਪੱਕਾ ਮੋਰਚਾ ਲਗਾਉਣਗੇ । ਇਸ ਮੌਕੇ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਅਤੇ ਬਲਜਿੰਦਰ ਸਿੰਘ ਲੌਂਗੋਵਾਲ ਨੇ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਦੀ ‘ਆਪ’ ਸਰਕਾਰ ਵਲੋਂ ਐਮ.ਐਸ. ਪੀ. ਮੰਗ ਨੂੰ ਲੈ ਕੇ ਸ਼ੰਭੂ ਖਨੌਰੀ ਬਾਰਡਰ ’ਤੇ ਕੇਂਦਰ ਸਰਕਾਰ ਦੇ ਖਿਲਾਫ ਲੱਗੇ ਮੋਰਚੇ ਨੂੰ ਬੀਜੇਪੀ ਦੀ ਝੋਲੀ ’ਚ ਪੈ ਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰ ਕੇ ਉਖਾੜ ਦਿੱਤਾ । ਕਿਸਾਨਾਂ ਦੀਆਂ ਟਰਾਲੀਆਂ ਸਮੇਤ 3 ਕਰੋੜ 77 ਲੱਖ ਰੁਪਏ ਦਾ ਸਾਮਾਨ ਖੁਰਦ ਬੁਰਦ ਕਰ ਦਿੱਤਾ । ਕਿਸਾਨਾਂ ਦੇ ਸਮਾਨ ਦੀ ਭਰਪਾਈ ਕਰਨ ਲਈ ਸਰਕਾਰ ਤਿਆਰ ਨਹੀਂ ਹੈ। ਚੁਟਕੀਆਂ ਵਿੱਚ ਐਮ.ਐਸ.ਪੀ. ਦੇਣ ਵਾਲੀ ਸਰਕਾਰ ਪੰਜ ਫਸਲਾਂ ਤੇ ਐਮ.ਐਸ.ਪੀ. ਦੇਣ ਤੋਂ ਵੀ ਭੱਜ ਰਹੀ ਹੈ। ਕਿਸਾਨਾਂ ਵਲੋਂ ਲੰਘੀਂ 31 ਅਗਸਤ ਨੂੰ 23 ਮੰਗਾਂ ਦਾ ਮੰਗ ਪੱਤਰ ਡੀ.ਸੀ. ਰਾਹੀਂ ਪੰਜਾਬ ਸਰਕਾਰ ਨੂੰ ਵੱਡੇ ਇਕੱਠ ਕਰਕੇ ਦਿੱਤਾ ਗਿਆ । ਪਰ ਹਾਲੇ ਤੱਕ ਸਰਕਾਰ ਵੱਲੋਂ ਕੋਈ ਮੀਟਿੰਗ ਸੱਦ ਕੇ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ। ਹੁਣ ਪਿੰਡ ਪਿੰਡ ਵੱਡੀ ਤਿਆਰੀ 14 ਤਰੀਕ ਦੇ ਮੋਰਚੇ ਲਈ ਮਾਵਾਂ ਭੈਣਾਂ ਦੀਆਂ ਮੀਟਿੰਗਾਂ, ਟਰੈਕਟਰ ਮਾਰਚ, ਢੋਲ ਮਾਰਚ ਤੇ ਰਾਸ਼ਨ ਇਕੱਠਾ ਕਰਕੇ ਵੱਡੀ ਲਾਮਬੰਦੀ ਕਰਕੇ ਸੈਂਕੜੇ ਟਰੈਕਟਰ ਟਰਾਲੀਆਂ ਸਮੇਤ ਵੱਡਾ ਮੋਰਚਾ ਅਮਨ ਅਰੋੜਾ ਦੇ ਗੇਟ ਅੱਗੇ ਲਾਇਆ ਜਾਵੇਗਾ । ਅੱਜ ਦੀ ਮੀਟਿੰਗ ਨੂੰ ਬਲਾਕ ਆਗੂ ਸੁਖਦੇਵ ਸਿੰਘ ਲੌਂਗੋਵਾਲ,ਦਰਵਾਰਾ ਸਿੰਘ ਲੋਹਾਖੇੜਾ, ਬੰਤ ਸਿੰਘ, ਗੁਰਮੀਤ ਸਿੰਘ ਮੰਡੇਰ ਖੁਰਦ ਆਦਿ ਨੇ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਧੂਰੀ ਵਿਕਾਸ ਮੰਚ ਵਲੋਂ ਇਲਾਕੇ ਦੀਆਂ ਮੁਸ਼ਕਿਲਾਂ ਅਤੇ ਵਿਕਾਸ ਕਾਰਜਾਂ ’ਤੇ ਅਹਿਮ ਚਰਚਾ ਸਮਾਜ ਸੇਵੀ ਕਾਰਜ ਉਲੀਕਣ ਦਾ ਫ਼ੈ... ਅਗਲੀ ਖ਼ਬਰ ਤਾਰਾ ਵਿਵੇਕ ਕਾਲਜ ’ਚ ਮਨਾਇਆ ਤੀਆਂ ਦਾ ਤਿਉਹਾਰ
Ad Position 24