10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਐੱਸ.ਸੀ. ਕਮਿਸ਼ਨ ਦੇ ਮੈਂਬਰ ਬੌਬੀ ਵਲੋਂ ਕੀਤੀ ਲੋਕ ਮਿਲਣੀ ਦੌਰਾਨ ਪਹੁੰਚੀਆਂ 60 ਸ਼ਿਕਾਇਤਾਂ

ਸੰਗਰੂਰ, 9 ਸਤੰਬਰ (ਧੀਰਜ ਪਸ਼ੌਰੀਆ)- ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੌਬੀ ਵਲੋਂ ਸੰਗਰੂਰ ਵਿਖੇ ਕੀਤੀ ਗਈ ਲੋਕ ਮਿਲਣੀ ਦੌਰਾਨ ਸੰਗਰੂਰ, ਬਰਨਾਲਾ, ਮਲੇਰਕੋਟਲਾ, ਰੋਪੜ ਅਤੇ ਅੰਮ੍ਰਿਤਸਰ ਤੋਂ ਦਲਿਤ ਭਾਈਚਾਰੇ ਦੇ 350 ਦੇ ਕਰੀਬ ਵਿਅਕਤੀ 60 ਸ਼ਿਕਾਇਤਾਂ ਲੈ ਕੇ ਪਹੁੰਚੇ । ਇਕੱਲੇ ਇਕੱਲੇ ਨੂੰ ਬੁਲਾ ਕੇ ਇਨ੍ਹਾਂ ਪੀੜਤ ਵਿਅਕਤੀਆਂ ਦੇ ਦੁੱਖੜੇ ਸੁਣਦਿਆਂ ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਸੰਗਰੂਰ, 9 ਸਤੰਬਰ (ਧੀਰਜ ਪਸ਼ੌਰੀਆ)- ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੌਬੀ ਵਲੋਂ ਸੰਗਰੂਰ ਵਿਖੇ ਕੀਤੀ ਗਈ ਲੋਕ ਮਿਲਣੀ ਦੌਰਾਨ ਸੰਗਰੂਰ, ਬਰਨਾਲਾ, ਮਲੇਰਕੋਟਲਾ, ਰੋਪੜ ਅਤੇ ਅੰਮ੍ਰਿਤਸਰ ਤੋਂ ਦਲਿਤ ਭਾਈਚਾਰੇ ਦੇ 350 ਦੇ ਕਰੀਬ ਵਿਅਕਤੀ 60 ਸ਼ਿਕਾਇਤਾਂ ਲੈ ਕੇ ਪਹੁੰਚੇ । ਇਕੱਲੇ ਇਕੱਲੇ ਨੂੰ ਬੁਲਾ ਕੇ ਇਨ੍ਹਾਂ ਪੀੜਤ ਵਿਅਕਤੀਆਂ ਦੇ ਦੁੱਖੜੇ ਸੁਣਦਿਆਂ ਐੱਸ.ਸੀ. ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੌਬੀ ਨੇ ਸੰਬੰਧਿਤ ਵਿਭਾਗਾਂ ਨੂੰ ਮੌਕੇ ’ਤੇ ਹੀ ਹਿਦਾਇਤਾਂ ਦੇ ਕੇ 10 ਸ਼ਕਾਇਤਾਂ ਦਾ ਤਾਂ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ। ਅਜੀਤ ਨਾਲ ਗੱਲਬਾਤ ਕਰਦਿਆਂ ਗੁਲਜਾਰ ਸਿੰਘ ਬੌਬੀ ਨੇ ਦੱਸਿਆ ਕਿ ਰਹਿੰਦੀਆਂ 50 ਸ਼ਿਕਾਇਤਾਂ ਬਾਰੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਸੰਬੰਧਿਤਾਂ ਨੂੰ ਨੋਟਿਸ ਕੱਢ ਕੇ ਕਮਿਸ਼ਨ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਬੁਲਾਇਆ ਜਾਵੇਗਾ । ਇਸ ਮੌਕੇ ਦਲਿਤ ਵਿਕਾਸ ਬੋਰਡ ਹਲਕਾ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਝਨੇੜੀ, ਸੀਨੀਅਰ “ਆਪ” ਆਗੂ ਬੰਟੀ ਸੈਣੀ ਥਲੇਸਾਂ ਅਤੇ ਹੋਰ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲੇਖਕ ਅਤੇ ਸਰਵੋਤਮ ਅਧਿਆਪਕ ਮੁਹੰਮਦ ਇਕਬਾਲ ਸਰੌਦ ਨਹੀਂ ਰਹੇ ਅਗਲੀ ਖ਼ਬਰ ਚੰਡੀਗੜ੍ਹ ਕਿਸਾਨ ਮੋਰਚਾ ਫ਼ਤਹਿ ਕਰ ਕੇ ਕਿਸਾਨ ਘਰਾਂ ਨੂੰ ਪਰਤੇ
Ad Position 24