25 ਸਾਲਾਂ ਬਾਅਦ 2001 ਬੈਚ ਨੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਸ਼ੇਰਪੁਰ, 7 ਸਤੰਬਰ (ਮੇਘ ਰਾਜ ਜੋਸ਼ੀ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਵਿਖੇ ਸਾਲ 2001 ਦਾ ਬੈਚ 25 ਸਾਲਾਂ ਬਾਅਦ ਆਪਣੇ ਪੁਰਾਣੇ ਅਧਿਆਪਕਾਂ ਨੂੰ ਮਿਲਣ ਅਤੇ ਸਨਮਾਨਿਤ ਕਰਨ ਲਈ ਪਹੁੰਚਿਆ । ਸਾਬਕਾ ਵਿਦਿਆਰਥੀਆਂ ਨੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਯਾਦਗਾਰੀ ਚਿੰਨ ਤੇ ਧੰਨਵਾਦ ਪੱਤਰ ਭੇਟ ਕੀਤੇ ਅਤੇ ਚਰਨ ਛੂਹ ਕੇ ਅਸੀਸਾਂ ਲਈਆਂ।
ਸ਼ੇਰਪੁਰ, 7 ਸਤੰਬਰ (ਮੇਘ ਰਾਜ ਜੋਸ਼ੀ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਵਿਖੇ ਸਾਲ 2001 ਦਾ ਬੈਚ 25 ਸਾਲਾਂ ਬਾਅਦ ਆਪਣੇ ਪੁਰਾਣੇ ਅਧਿਆਪਕਾਂ ਨੂੰ ਮਿਲਣ ਅਤੇ ਸਨਮਾਨਿਤ ਕਰਨ ਲਈ ਪਹੁੰਚਿਆ । ਸਾਬਕਾ ਵਿਦਿਆਰਥੀਆਂ ਨੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਯਾਦਗਾਰੀ ਚਿੰਨ ਤੇ ਧੰਨਵਾਦ ਪੱਤਰ ਭੇਟ ਕੀਤੇ ਅਤੇ ਚਰਨ ਛੂਹ ਕੇ ਅਸੀਸਾਂ ਲਈਆਂ। ਇਸ ਮੌਕੇ ਪੁਰਾਣੀਆਂ ਕਲਾਸਰੂਮ ਤਸਵੀਰਾਂ ਦੀ ਸਲਾਈਡ ਸ਼ੋਅ, ਸੱਭਿਆਚਾਰਕ ਪ੍ਰੋਗਰਾਮ ਅਤੇ ਕੇਕ ਕੱਟਣ ਦੀ ਰਸਮ ਵੀ ਹੋਈ। ਵਿਦੇਸ਼ ਵਸਦੇ ਸਾਬਕਾ ਵਿਦਿਆਰਥੀਆਂ ਨੇ ਆਨਲਾਈਨ ਸ਼ਮੂਲੀਅਤ ਕੀਤੀ। ਸੇਵਾਮੁਕਤ ਅੰਗਰੇਜ਼ੀ ਅਧਿਆਪਕ ਗੁਰਜੰਟ ਸਿੰਘ ਕਲੇਰਾਂ ਪੁਰਾਣੀ ਕਲਾਸਰੂਮ ਤਸਵੀਰ ਨੂੰ ਮੁੜ ਦੁਹਰਾਉਂਦੇ ਸਮੇਂ ਭਾਵੁਕ ਹੋ ਗਏ। ਸਾਬਕਾ ਵਿਦਿਆਰਥੀਆਂ ਨੇ ਕਿਹਾ ਕਿ 25 ਸਾਲ ਬਾਅਦ ਮੁੜ ਸਕੂਲ ਆ ਕੇ ਅਧਿਆਪਕਾਂ ਨੂੰ ਮਿਲਣਾ ਉਨ੍ਹਾਂ ਲਈ ਬੇਹੱਦ ਯਾਦਗਾਰੀ ਪਲ ਸੀ। ਅਧਿਆਪਕਾਂ ਨੇ ਵੀ ਆਪਣੇ ਵਿਦਿਆਰਥੀਆਂ ਨੂੰ ਸਫ਼ਲਤਾ ਦੀਆਂ ਬੁਲੰਦੀਆਂ ਛੂਹਦੇ ਦੇਖ ਕੇ ਖੁਸ਼ੀ ਪ੍ਰਗਟਾਈ।