ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਜਨਮ ਅਸ਼ਟਮੀ ਮੌਕੇ ਛਬੀਲ ਲਗਾਈ
ਮਾਹੌਰਾਣਾ ਡਿਸਟ੍ਰੀਬਿਊਟਰੀ ਦੇ ਨਵੀਨੀਕਰਨ ਦਾ ਵਿਰੋਧ ਕਰ ਰਹੇ ਕਿਸਾਨ ਵਿਧਾਇਕ ਪ੍ਰੋ. ਗੱਜਣਮਾਜਰਾ ਨੂੰ ਮਿਲੇ
ਅਮਰਗੜ੍ਹ, 6 ਸਤੰਬਰ (ਜਤਿੰਦਰ ਮੰਨਵੀ)- ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਮਾਲੇਰਕੋਟਲਾ ਵਿੱਚ 54. 41 ਕਿਲੋਮੀਟਰ ਲੰਮੀ ਅਤੇ 100 ਫੁੱਟ ਚੌੜੀ ਮਾਹੌਰਾਣਾ ਡਿਸਟ੍ਰੀਬਿਊਟਰੀ ਦੇ ਨਵੀਨੀਕਰਨ ਅਤੇ ਨਵੀਂ ਮਾਈਨਰ ਦੇ ਨਿਰਮਾਣ ਦੇ ਵਿਰੋਧ ‘ਚ ਸੰਘਰਸ਼ ਕਰ ਰਹੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਨੇ ਐਡਵੋਕੇਟ ਰਣਬੀਰ ਸਿੰਘ ਪਿੰਡ ਗੁਆਰਾ ਦੀ ਅਗਵਾਈ ਹੇਠ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ.
ਅਮਰਗੜ੍ਹ, 6 ਸਤੰਬਰ (ਜਤਿੰਦਰ ਮੰਨਵੀ)- ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਮਾਲੇਰਕੋਟਲਾ ਵਿੱਚ 54.41 ਕਿਲੋਮੀਟਰ ਲੰਮੀ ਅਤੇ 100 ਫੁੱਟ ਚੌੜੀ ਮਾਹੌਰਾਣਾ ਡਿਸਟ੍ਰੀਬਿਊਟਰੀ ਦੇ ਨਵੀਨੀਕਰਨ ਅਤੇ ਨਵੀਂ ਮਾਈਨਰ ਦੇ ਨਿਰਮਾਣ ਦੇ ਵਿਰੋਧ ‘ਚ ਸੰਘਰਸ਼ ਕਰ ਰਹੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਨੇ ਐਡਵੋਕੇਟ ਰਣਬੀਰ ਸਿੰਘ ਪਿੰਡ ਗੁਆਰਾ ਦੀ ਅਗਵਾਈ ਹੇਠ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ । ਇਸ ਮੌਕੇ ਕਮੇਟੀ ਦੇ ਆਗੂਆਂ ਨੇ ਨਹਿਰ ਦੇ ਨਿਰਮਾਣ ਅਤੇ ਨਵੀਨੀਕਰਨ ਸਬੰਧੀ ਆਪਣੀਆਂ ਸਮੱਸਿਆਵਾਂ ਅਤੇ ਇਤਰਾਜ਼ ਵਿਧਾਇਕ ਦੇ ਧਿਆਨ ਵਿਚ ਲਿਆਂਦੇ। ਐਡਵੋਕੇਟ ਰਣਬੀਰ ਸਿੰਘ ਨੇ ਦੱਸਿਆ ਕਿ ਵਿਧਾਇਕ ਨੂੰ ਨਹਿਰ ਦੇ ਮੁਕੰਮਲ ਬਾਈਕਾਟ ਦੇ ਕਾਰਨਾਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਵਿਧਾਇਕ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਕਿਸੇ ਵੀ ਕਿਸਾਨ ਨਾਲ ਧੱਕੇਸ਼ਾਹੀ ਨਾ ਹੋਣ ਦੇਣ ਦੀ ਗੱਲ ਆਖੀ ਗਈ।ਐਡਵੋਕੇਟ ਰਣਬੀਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਅਚਾਨਕ ਵਿਧਾਇਕ ਨੂੰ ਕਿਸੇ ਕੰਮ ਲਈ ਜਾਣਾ ਪਿਆ, ਜਿਸ ਕਾਰਨ ਕਮੇਟੀ ਵੱਲੋਂ ਆਪਣੀ ਲਿਖਤੀ ਸ਼ਿਕਾਇਤ ਵਿਧਾਇਕ ਦੇ ਭਰਾ ਕੁਲਵੰਤ ਸਿੰਘ ਗੱਜਣਮਾਜਰਾ ਨੂੰ ਸੌਂਪ ਦਿੱਤੀ ਗਈ । ਇਸ ਮੌਕੇ ਕਿਸਾਨ ਨਰਿੰਦਰਪਾਲ ਸਿੰਘ, ਮੁੱਖ ਬੁਲਾਰੇ ਕਿਸਾਨੀ ਮੋਰਚਾ ਪਿੰਡ ਰਾਮਨਗਰ ਛੰਨਾਂ, ਨੰਬਰਦਾਰ ਬਲਵੀਰ ਸਿੰਘ ਪਿੰਡ ਆਦਮਵਾਲ, ਪ੍ਰਧਾਨ ਨੰਬਰਦਾਰ ਯੂਨੀਅਨ, ਲਾਭ ਸਿੰਘ ਸਾਬਕਾ ਪੰਚ ਪਿੰਡ ਗੁਆਰਾ, ਤਰਨਦੀਪ ਸਿੰਘ ਆਗੂ ਪਿੰਡ ਉੱਪੋਕੀ ਅਤੇ ਦਰਸ਼ਨ ਸਿੰਘ ਸਾਬਕਾ ਫ਼ੌਜੀ ਪਿੰਡ ਸੱਦੋਪੁਰ ਸਮੇਤ ਹੋਰ ਆਗੂ ਹਾਜ਼ਰ ਸਨ।