06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਅਤਰ ਸਿੰਘ ਖ਼ਾਲਸਾ ਕਾਲਜ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ

ਸੰਦੌੜ, 6 ਸਤੰਬਰ (ਜਸਵੀਰ ਸਿੰਘ ਜੱਸੀ) - ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਵਿਦਿਆਰਥੀਆਂ ਨੂੰ ਸੱਭਿਆਚਾਰ ਨਾਲ ਜੋੜਣ ਦੇ ਮਕਸਦ ਨਾਲ ਅਤੇ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਣ ਲਈ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਾਲਜ ਦੀਆਂ ਸਾਰੀਆਂ ਕ ਲਾਸਾਂ ਦੇ ਵਿਦਿਆਰਥੀਆਂ ਨੇ ਵਧ- ਚੜ੍ਹ ਕੇ ਭਾਗ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਸੰਦੌੜ, 6 ਸਤੰਬਰ (ਜਸਵੀਰ ਸਿੰਘ ਜੱਸੀ) - ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਵਿਦਿਆਰਥੀਆਂ ਨੂੰ ਸੱਭਿਆਚਾਰ ਨਾਲ ਜੋੜਣ ਦੇ ਮਕਸਦ ਨਾਲ ਅਤੇ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਣ ਲਈ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਾਲਜ ਦੀਆਂ ਸਾਰੀਆਂ ਕ ਲਾਸਾਂ ਦੇ ਵਿਦਿਆਰਥੀਆਂ ਨੇ ਵਧ- ਚੜ੍ਹ ਕੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਲੁੱਡੀ, ਲੋਕ ਗੀਤ, ਨਾਚ, ਕੁਇਜ਼, ਪਹਿਰਾਵਾ ਪ੍ਰਦਰਸ਼ਨੀ, ਵਾਦ-ਵਿਵਾਦ, ਭਾਸ਼ਣ ਆਦਿ ਮੁਕਾਬਲੇ ਕਰਵਾਏ ਗਏ। ਭਾਸ਼ਣ ਮੁਕਾਬਲਿਆਂ ਵਿੱਚੋਂ ਹਰਪ੍ਰੀਤ ਕੌਰ (ਬੀ. ਏ ਭਾਗ ਦੂਜਾ), ਪਹਿਰਾਵਾ ਪ੍ਰਦਰਸ਼ਨੀ ਵਿੱਚੋਂ ਜਸਕਰਨ ਸਿੰਘ (ਬੀ. ਏ ਭਾਗ ਪਹਿਲਾ), ਲੋਕ ਗੀਤ/ਗਜ਼ਲ ਵਿੱਚੋਂ ਪਰਮਵੀਰ ਕੌਰ (ਬੀ. ਏ ਭਾਗ ਪਹਿਲਾ), ਫੁਲਕਾਰੀ ਵਿੱਚੋਂ ਅਮਨਦੀਪ ਕੌਰ (ਬੀ. ਏ ਭਾਗ ਤੀਜਾ), ਪਰਾਂਦੇ ਵਿੱਚੋਂ ਹਰਪ੍ਰੀਤ ਕੌਰ (ਬੀ. ਏ ਭਾਗ ਤੀਜਾ) ਕਰੋਸੀਆ ਵਿੱਚੋਂ ਹਰਪ੍ਰੀਤ ਕੌਰ (ਬੀ. ਏ ਭਾਗ ਦੂਜਾ), ਪੀੜੀ ਬੁਨਣਾ ਵਿੱਚੋਂ ਮਨਵੀਰ ਕੌਰ, ਛਿੱਕੂ ਵਿੱਚੋਂ ਰਾਜਦੀਪ ਕੌਰ ਅਤੇ ਜੀਨ ਤੋਂ ਜੁੱਤੀ ਵਿੱਚੋਂ ਬੀ ਏ ਭਾਗ ਪਹਿਲਾ ਦੇ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ ਬਲਵੰਤ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ, ਐਨ ਐਸ ਐਸ, ਖੇਡਾਂ ਆਦਿ ਦੀ ਜੀਵਨ ਵਿੱਚ ਅਹਿਮੀਅਤ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸਦੇ ਨਾਲ ਹੀ ਉਹਨਾਂ ਵਿਦਿਆਰਥੀਆਂ ਦੇ ਚੰਗੀ ਭਾਗੀਦਾਰੀ ਤੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਇਹਨਾਂ ਪੂਰੇ ਮੁਕਾਬਲਿਆਂ ਦੇ ਕੁਆਰਡੀਨੇਟਰ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਇਹਨਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਬਰਨਾਲਾ-ਮਾਲੇਰਕੋਟਲਾ ਜ਼ੋਨ ਦੇ ਅਕਤੂਬਰ ਵਿੱਚ ਹੋਣ ਵਾਲੇ ਖੇਤਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਮੌਕੇ ਡਾ. ਬਚਿੱਤਰ ਸਿੰਘ, ਡਾ. ਹਰਮਨ ਸਿੰਘ, ਪ੍ਰੋ ਹਰਮਨਦੀਪ ਸਿੰਘ, ਪ੍ਰੋ ਸੰਦੀਪ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਮੋਹਨਜੀਤ ਸਿੰਘ ਸ਼ੇਰੋਂ ਨਾਲ ਕਥਿਤ ਧੱਕੇਸ਼ਾਹੀ ਦੀ ਨੰਬਰਦਾਰ ਯੂਨੀਅਨ ਵਲੋਂ ਨਿੰਦਾ ਅਗਲੀ ਖ਼ਬਰ ਪੀੜ੍ਹੀਆਂ ਤੋਂ ਚੱਲੇ ਆ ਰਹੇ ਸਵਰਨਕਾਰੀ ਕਿੱਤੇ ’ਤੇ ਸੰਕਟ ਦੇ ਬੱਦਲ
Ad Position 24