05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਿੱਖ ਨੌਜਵਾਨ ਮੋਹਨਜੀਤ ਸਿੰਘ ਦੀ ਪੁਲਿਸ ਦੀ ਕੁੱਟਮਾਰ ਦਾ ਮਾਮਲਾ ਅਕਾਲ ਤਖ਼ਤ ’ਤੇ ਪੁੱਜਿਆ- ਵਿਨਰਜੀਤ ਸਿੰਘ ਖਡਿਆਲ

ਸੁਨਾਮ ਊਧਮ ਸਿੰਘ ਵਾਲਾ, 5 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਆਪਣੇ ਹਲਕੇ ਵਿੱਚ ਹੋਏ ਪ੍ਰੋਗਰਾਮ ਦੌਰਾਨ ਸਾਡੇ ਇੱਕ ਨੌਜਵਾਨ ਮੋਹਨਜੀਤ ਵੱਲੋਂ ਸਿਰਫ਼ ਇੱਕ ਸਾਧਾਰਨ ਝੰਡਾ ਦਿਖਾ ਕੇ ਨਸ਼ੇ ਵਿਰੁੱਧ ਰੋਸ ਜਤਾਉਣ ’ਤੇ ਸਰਕਾਰ ਨੂੰ ਇੰਨਾ ਡਰ ਲੱਗਣ ਲੱਗ ਪਿਆ ਕਿ ਕਾਲੇ ਦੌਰ ਵਾਲੇ ਪੁਲਿਸ ਦੇ ਅੰਨ੍ਹੇ ਕਾਨੂੰਨ ਦੀ ਯਾਦ ਤਾਜ਼ਾ ਕਰਵਾ ਦਿੱਤੀ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਐੱਸ.

Ad Position 21
repet_subhas-goyals [Copy P29]
ਵਿਨਰਜੀਤ ਸਿੰਘ ਖਡਿਆਲ 06-09-2026
ਸੁਨਾਮ ਊਧਮ ਸਿੰਘ ਵਾਲਾ, 5 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਆਪਣੇ ਹਲਕੇ ਵਿੱਚ ਹੋਏ ਪ੍ਰੋਗਰਾਮ ਦੌਰਾਨ ਸਾਡੇ ਇੱਕ ਨੌਜਵਾਨ ਮੋਹਨਜੀਤ ਵੱਲੋਂ ਸਿਰਫ਼ ਇੱਕ ਸਾਧਾਰਨ ਝੰਡਾ ਦਿਖਾ ਕੇ ਨਸ਼ੇ ਵਿਰੁੱਧ ਰੋਸ ਜਤਾਉਣ ’ਤੇ ਸਰਕਾਰ ਨੂੰ ਇੰਨਾ ਡਰ ਲੱਗਣ ਲੱਗ ਪਿਆ ਕਿ ਕਾਲੇ ਦੌਰ ਵਾਲੇ ਪੁਲਿਸ ਦੇ ਅੰਨ੍ਹੇ ਕਾਨੂੰਨ ਦੀ ਯਾਦ ਤਾਜ਼ਾ ਕਰਵਾ ਦਿੱਤੀ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਐੱਸ.ਐੱਸ.ਪੀ. ਸੰਗਰੂਰ ਨਾਲ ਗੱਲ ਕਰਕੇ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਵੀ ਇਸ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਹਮੇਸ਼ਾ ਸਿੱਖ ਵਿਰੋਧੀ ਸਾਬਤ ਹੋਏ ਹਨ ਅਤੇ ਇਸ ਸਾਰੀ ਘਟਨਾ, ਕੁੱਟਮਾਰ, ਹਸਪਤਾਲ ਵਿਚੋਂ ਮੋਹਨਜੀਤ ਨੂੰ ਬਾਹਰ ਕੱਢਣ, ਐੱਮ.ਐੱਲ.ਆਰ. ਨਾ ਕੱਟਣ ਦੇ ਦਬਾਅ ਅਤੇ ਪਿੰਡ ਵਿੱਚ ਵਿਰੋਧ ਕਰਨ ਵਾਲੇ ਲੋਕਾਂ ਨੂੰ ਘਰਾਂ ਅੰਦਰ ਨਜ਼ਰਬੰਦ ਕਰਨ ਵਿੱਚ ਆਮ ਆਦਮੀ ਪਾਰਟੀ ਦਾ ਪੂਰਾ ਹੱਥ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਪਿੰਡ ਸ਼ੇਰੋਂ ਸਮੇਤ ਸਮੁੱਚੀ ਸੰਗਤ ਪੂਰੀ ਤਰ੍ਹਾਂ ਮੋਹਨਜੀਤ ਦੇ ਨਾਲ ਖੜ੍ਹੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਇਸ ਧੱਕੇਸ਼ਾਹ ੀ ਅਤੇ ਬੇਅਦਬੀ ਵਿਰੁੱਧ ਅੰਤ ਤੱਕ ਡਟ ਕੇ ਲੜਾਈ ਲੜੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਮਾਲੇਰਕੋਟਲਾ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਨਸ਼ਿਆਂ ਖ਼ਿਲਾਫ਼ ਕੀਤੀ ਵੱਡੀ ਕਾਰਵਾਈ 9 ਨਸ਼ਾ ਪ੍ਰ... ਅਗਲੀ ਖ਼ਬਰ ਘਰੇਲੂ ਕਲੇਸ਼ ਕਾਰਨ ਨੌਜਵਾਨ ਵਲੋਂ ਖੁਦਕੁਸ਼ੀ ਪਤਨੀ ਸਮੇਤ ਤਿੰਨ ਖਿਲਾਫ ਮਾਮਲਾ ਦਰਜ
Ad Position 24