02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰਿਪੋਰਟਾਂ ’ਚ ਫੈਕਟਰੀ ਵਲੋਂ ਪ੍ਰਦੂਸ਼ਣ ਫੈਲਾਉਣ ਦੇ ਦੋਸ਼ਾਂ ਦੀ ਪੁਸ਼ਟੀ ਨਹੀਂ ਹੋਈ - ਪ੍ਰਬੰਧਕ

ਸ਼ੇਰਪੁਰ, 2 ਸਤੰਬਰ (ਦਰਸ਼ਨ ਸਿੰਘ ਖੇੜੀ) - ਪਿੰਡ ਜਹਾਂਗੀਰ ਅਤੇ ਘਨੌਰੀ ਦਰਮਿਆਨ ਸਥਿਤ ਫੈਕਟਰੀ ਵਲੋਂ ਹਵਾ, ਪਾਣੀ ਅਤੇ ਮਿੱਟੀ ਦਾ ਪ੍ਰਦੂਸ਼ਣ ਫੈਲਾਉਣ ਦੇ ਲਗਾਏ ਜਾ ਰਹੇ ਦੋਸ਼ਾਂ ਸਬੰਧੀ ਫੈਕਟਰੀ ਪ੍ਰਬੰਧਕਾਂ ਨੇ ਇਸ ਨੂੰ ਗੁਮਰਾਹਕੁੰਨ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕਰਵਾਈ ਗਈ ਜਾਂਚ ਵਿੱਚ ਪ੍ਰਦੂਸ਼ਣ ਸਬੰਧੀ ਕੋਈ ਉਲੰਘਣਾ ਸਾਹਮਣੇ ਨਹੀਂ ਆਈ । ਹਾਰਪ ਕੈਮੀਕਲਜ਼ ਦੇ ਜੀ ਐਮ ਤੇ ਮੀਤ ਪ੍ਰਧਾਨ ਜੈਨੇਂਦਰ ਕੁਮਾਰ ਸ਼ਰਮਾ ਵਲੋਂ ਪ੍ਰੈਸ ਨੂੰ ਲਿਖਤੀ ਤੌਰ ’ਤੇ ਜਾਰੀ ਕੀਤੇ ਪੱਤਰ ਵਿੱਚ ਦੱਸਿਆ ਕਿ ਲੰਘੀ 18 ਅਗਸਤ 2026 ਨੂੰ ਨੇੜਲੇ ਅੱਧੀ ਦਰਜ਼ਨ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਤੇ ਸਰਪੰਚਾਂ ਨੇ ਐਸ ਡੀ ਐਮ ਧੂਰੀ ਨੂੰ ਪ੍ਰਦੂਸ਼ਣ ਬਾਰੇ ਆਪਣੇ ਖ਼ਦਸ਼ਿਆਂ ਸਬੰਧੀ ਮੰਗ ਪੱਤਰ ਦਿੱਤਾ ਸੀ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਸ਼ੇਰਪੁਰ, 2 ਸਤੰਬਰ (ਦਰਸ਼ਨ ਸਿੰਘ ਖੇੜੀ) - ਪਿੰਡ ਜਹਾਂਗੀਰ ਅਤੇ ਘਨੌਰੀ ਦਰਮਿਆਨ ਸਥਿਤ ਫੈਕਟਰੀ ਵਲੋਂ ਹਵਾ, ਪਾਣੀ ਅਤੇ ਮਿੱਟੀ ਦਾ ਪ੍ਰਦੂਸ਼ਣ ਫੈਲਾਉਣ ਦੇ ਲਗਾਏ ਜਾ ਰਹੇ ਦੋਸ਼ਾਂ ਸਬੰਧੀ ਫੈਕਟਰੀ ਪ੍ਰਬੰਧਕਾਂ ਨੇ ਇਸ ਨੂੰ ਗੁਮਰਾਹਕੁੰਨ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕਰਵਾਈ ਗਈ ਜਾਂਚ ਵਿੱਚ ਪ੍ਰਦੂਸ਼ਣ ਸਬੰਧੀ ਕੋਈ ਉਲੰਘਣਾ ਸਾਹਮਣੇ ਨਹੀਂ ਆਈ । ਹਾਰਪ ਕੈਮੀਕਲਜ਼ ਦੇ ਜੀ ਐਮ ਤੇ ਮੀਤ ਪ੍ਰਧਾਨ ਜੈਨੇਂਦਰ ਕੁਮਾਰ ਸ਼ਰਮਾ ਵਲੋਂ ਪ੍ਰੈਸ ਨੂੰ ਲਿਖਤੀ ਤੌਰ ’ਤੇ ਜਾਰੀ ਕੀਤੇ ਪੱਤਰ ਵਿੱਚ ਦੱਸਿਆ ਕਿ ਲੰਘੀ 18 ਅਗਸਤ 2026 ਨੂੰ ਨੇੜਲੇ ਅੱਧੀ ਦਰਜ਼ਨ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਤੇ ਸਰਪੰਚਾਂ ਨੇ ਐਸ ਡੀ ਐਮ ਧੂਰੀ ਨੂੰ ਪ੍ਰਦੂਸ਼ਣ ਬਾਰੇ ਆਪਣੇ ਖ਼ਦਸ਼ਿਆਂ ਸਬੰਧੀ ਮੰਗ ਪੱਤਰ ਦਿੱਤਾ ਸੀ । ਐਸ ਡੀ ਐਮ ਦੀਆਂ ਹਦਾਇਤਾਂ ‘ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵਲੋਂ ਇਲਾਕੇ ਦੇ ਸ਼ਿਕਾਇਤ ਕਰਤਾ ਸਰਪੰਚਾਂ ਦੀ ਖਾਸ ਮੌਜੂਦਗੀ ਵਿੱਚ ਫੈਕਟਰੀ ਦੇ ਵੱਖ-ਵੱਖ ਹਿੱਸਿਆਂ ਦੀ ਜਾਂਚ ਕੀਤੀ ਗਈ ਸੀ । ਇਸ ਦੌਰਾਨ ਹਵਾ, ਪਾਣੀ ਅਤੇ ਮਿੱਟੀ ਦੇ ਨਮੂਨੈ ਲਏ ਗਏ, ਜਿਨ੍ਹਾਂ ਦੀ ਜਾਂਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋ ਲੈਬਾਰਟਰੀ ਤੋਂ ਕਰਵਾਈ ਗਈ। ਪ੍ਰਬੰਧਕਾਂ ਅਨੁਸਾਰ ਇਨ੍ਹਾਂ ਟੈਸਟਾਂ ਦੀਆਂ ਰਿਪੋਰਟਾਂ ਦੀ ਕਾਪੀ 1 ਸਤੰਬਰ 2026 ਨੂੰ ਸੌਂਪ ਦਿੱਤੀ ਗਈ ਹੈ। ਰਿਪੋਰਟਾਂ ਅਨੁਸਾਰ ਪ੍ਰਦੂਸ਼ਣ ਨਾਲ ਸੰਬੰਧਿਤ ਸਾਰੇ ਪੈਰਾਮੀਟਰ ਨਿਰਧਾਰਤ ਮਾਪਦੰਡਾਂ ਦੀ ਸੀਮਾ ਅੰਦਰ ਪਾਏ ਗਏ ਹਨ । ਇਨ੍ਹਾਂ ਰਿਪੋਰਟਾਂ ਦੀਆਂ ਕਾਪੀਆਂ ਨੇੜਲੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਦਿੱਤੀਆਂ ਗਈਆਂ ਹਨ । ਫੈਕਟਰੀ ਪ੍ਰਬੰਧਕਾਂ ਨੇ ਲੋਕ ਕਚਿਹਰੀ ‘ਚ ਆਪਣਾ ਪੱਖ ਸਪੱਸ਼ਟ ਕਰਦਿਆਂ ਦੱਸਿਆ ਕਿ ਰਿਪੋਰਟਾਂ ਦੇ ਮੱਦੇਨਜ਼ਰ ਫੈਕਟਰੀ ਵਲੋਂ ਹਵਾ, ਪਾਣੀ ਜਾਂ ਮਿੱਟੀ ਦਾ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਫੈਲਾਇਆ ਜਾ ਰਿਹਾ । ਉਨ੍ਹਾਂ ਲੋਕਾਂ ਨੂੰ ਗੁਮਰਾਕੁੰਨ ਪ੍ਰਚਾਰ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਬੰਧੀ ਮੈਨੇਜਮੈਂਟ ਕੋਲ ਸਿੱਧੀ ਪਹੁੰਚ ਕਰਨ ਦੀ ਅਪੀਲ ਕੀਤੀ । ਉਨ੍ਹਾਂ ਦੱਸਿਆ ਕਿ ਫੈਕਟਰੀ ਵੱਲੋਂ ਨੇੜਲੇ ਪਿੰਡਾਂ ਤੋਂ ਤਕਰੀਬਨ 30,000 ਟਨ ਪਰਾਲੀ ਇਕੱਠੀ ਕਰਕੇ ਉਸ ਨੂੰ ਖੁੱਲ੍ਹੇ ’ਚ ਸਾੜਨ ਤੋਂ ਬਚਾਇਆ ਜਾ ਰਿਹਾ ਹੈ, ਜਿਸ ਨਾਲ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਰਬਰਪੁਰ-ਭੈਣੀ ਕੰਬੋਆਂ ਸੜਕ ਤੇ’ ਹੱਡਾਰੋੜੀ ਲੋਕਾਂ ਲਈ ਬਣੀ ਵੱਡੀ ਸਿਰਦਰਦੀ ਸੜਕ ਕਿਨਾਰੇ ਸੁੱਟੇ ਮੁਰਦਾ ਪਸ਼ੂਆਂ ਦ... ਅਗਲੀ ਖ਼ਬਰ ਸਿੰਮੀ ਰਾਣੀ ਦੀ ਅਗਵਾਈ ਨੇ ਸਕੂਲ ਨੂੰ ਦਿੱਤੀ ਨਵੀਂ ਪਹਿਚਾਣ
Ad Position 24