03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਲੋਕ ਮਿਲਣੀ ਸਮਾਰੋਹ ’ਚ ਵਿਧਾਇਕ ਅਮਰਗੜ੍ਹ ਨੇ ਕੀਤੀ ਸ਼ਮੂਲੀਅਤ

ਮਲੇਰਕੋਟਲਾ, 2 ਸਤੰਬਰ (ਮੁਹੰਮਦ ਹਨੀਫ ਥਿੰਦ) - ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਲੋਕ ਮਿਲਣੀ’ ਮੁਹਿੰਮ ਤਹਿਤ ਅੱਜ ਪਿੰਡ ਹਥੋਆ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਦੀ ਅਗਵਾਈ ਹੇਠ ਕਰਵਾਇਆ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਮਲੇਰਕੋਟਲਾ, 2 ਸਤੰਬਰ (ਮੁਹੰਮਦ ਹਨੀਫ ਥਿੰਦ) - ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਲੋਕ ਮਿਲਣੀ’ ਮੁਹਿੰਮ ਤਹਿਤ ਅੱਜ ਪਿੰਡ ਹਥੋਆ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਦੀ ਅਗਵਾਈ ਹੇਠ ਕਰਵਾਇਆ ਗਿਆ । ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਪਿੰਡ ਵਾਸੀਆਂ ਨੂੰ ਵਿਧਾਇਕ ਗੱਜਣਮਾਜਰਾ ਨੇ ਸੰਬੋਧਨ ਕਰਦਿਆਂ ਭਗਵੰਤ ਮਾਨ ਸਰਕਾਰ ਵਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਿੱਖਿਆ, ਪਿੰਡ ਦਾ ਸਰਬ ਪੱਖੀ ਵਿਕਾਸ, ਨਹਿਰੀ ਪਾਣੀ, ਸਿਹਤ, ਬਿਜਲੀ, ਸ਼ਗਨ ਸਕੀਮ, ਮਾਵਾਂ ਧੀਆਂ ਸਤਿਕਾਰਯੋਗ ਯੋਜਨਾ, ਧਾਰਮਿਕ ਸਥਾਨਾਂ ਦੀ ਯਾਤਰਾ ਅਤੇ ਰੁਜ਼ਗਾਰ ਦੇ ਖੇਤਰ ਵਿਚ ਜੋ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਹਨ, ਉਹ ਪਿਛਲੀਆਂ ਕਾਂਗਰਸੀ ਜਾਂ ਅਕਾਲੀ ਸਰਕਾਰਾਂ 70 ਸਾਲਾਂ ਦੇ ਇਤਿਹਾਸ ਵਿਚ ਵੀ ਨਹੀਂ ਕਰ ਸਕੀਆਂ । ਉਨ੍ਹਾਂ ਕਿਹਾ ਕਿ ਲੋਕਾਂ ਦਾ ਸਰਕਾਰ ਪ੍ਰਤੀ ਵਧ ਰਿਹਾ ਭਰੋਸਾ ਦੱਸ ਰਿਹਾ ਹੈ ਕਿ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਦੁਆਰਾ ਲਿਆਉਣ ਦਾ ਮਨ ਬਣਾਈ ਬੈਠੇ ਹਨ । ਉਹਨਾਂ ਕਿਹਾ ਕਿ ਪਿੰਡ ਵਿਚ ਜਲਦ ਹੀ ਖੇਡ ਮੈਦਾਨ ਵੀ ਤਿਆਰ ਹੋ ਜਾਵੇਗਾ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਅਤੇ ਨਗਰ ਨਿਵਾਸੀਆਂ ਨੇ ਵਿਧਾਇਕ ਦਾ ਪਿੰਡ ਪਹੁੰਚਣ ‘ਤੇ ਧੰਨਵਾਦ ਕੀਤਾ। ਸਮਾਗਮ ਵਿਚ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਪਾਰਟੀ ਵਰਕਰਾਂ ਤੋਂ ਇਲਾਵਾ ਅਭਿਜੀਤ ਪੀਏ, ਦਲਵਿੰਦਰ ਨੰਬਰਦਾਰ, ਹਰਪ੍ਰੀਤ ਪੰਚ, ਬਲਜਿੰਦਰ ਕੌਰ ਬਲਾਕ ਸੰਮਤੀ ਮੈਂਬਰ, ਬਲਜਿੰਦਰ ਕੁਮਾਰ ਪੰਚ, ਗੁਰਦੇਵ ਸਿੰਘ ਸਾਬਕਾ ਸਰਪੰਚ, ਹਰਘੋਲ ਸਿੰਘ ਸਾਬਕਾ ਪੰਚ, ਬਿੱਕਰ ਸਿੰਘ ਨੰਬਰਦਾਰ, ਸੁਖਚੈਨ ਸਿੰਘ, ਮਨਜੀਤ ਸਿੰਘ, ਕੈਪਟਨ ਬਹਾਦਰ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੁਸ਼ਤੈਨੀ ਜ਼ਮੀਨ ’ਤੇ ‘ਨਹਿਰ ਦੀ ਲਕੀਰ’ ਨਹੀਂ ਖਿੱਚਣ ਦੇਵਾਂਗੇ - ਕਿਸਾਨ ਆਗੂ ਅਗਲੀ ਖ਼ਬਰ ਖੇੜੀ ਕਲਾਂ ਦੀਆਂ ਲੜਕੀਆਂ ਨੇ ਜ਼ੋਨ ਪੱਧਰੀ ਅਥਲੈਟਿਕ ਮੁਕਾਬਲਿਆਂ ’ਚ ਮੱਲਾਂ ਮਾਰੀਆਂ
Ad Position 24