3 ਸਤੰਬਰ ਬਠਿੰਡਾ ਰੋਸ ਰੈਲੀ ਸੰਬੰਧੀ ਸਕੂਲ ਬੱਸ ਅਪਰੇਟਰਾਂ ਤੇ ਡਰਾਈਵਰਾਂ ਦੀ ਮੀਟਿੰਗ
ਅਹਿਮਦਗੜ 1 ਸਤੰਬਰ (ਸੁਖਜੀਤ ਸਿੰਘ ਖੇੜਾ) ਅੱਜ ਸਥਾਨਕ ਗਰੀਨ ਵੁੱਡ ਢਾਬਾ ਜਗੇੜਾ ਪੁਲ ਅਹਿਮਦਗੜ੍ਹ ਵਿਖੇ ਸਕੂਲ ਬੱਸਾਂ ਦੇ ਮਾਲਕ ਅਤੇ ਡਰਾਈਵਰਾਂ ਵੱਲੋਂ ਆਪਣੀਆਂ ਸਮੱਸਿਆਵਾਂ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ । ਇਸ ਮੌਕੇ ਖੁੱਲ ਕੇ ਸਮੂਹ ਮਾਲਕਾਂ ਅਤੇ ਡਰਾਈਵਰਾਂ ਨੇ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਇੱਕ ਪੰਜ ਮੈਂਬਰੀ ਕਮੇਟੀ ਗਠਨ ਕੀਤੀ ਗਈ।
ਅਹਿਮਦਗੜ 1 ਸਤੰਬਰ (ਸੁਖਜੀਤ ਸਿੰਘ ਖੇੜਾ) ਅੱਜ ਸਥਾਨਕ ਗਰੀਨ ਵੁੱਡ ਢਾਬਾ ਜਗੇੜਾ ਪੁਲ ਅਹਿਮਦਗੜ੍ਹ ਵਿਖੇ ਸਕੂਲ ਬੱਸਾਂ ਦੇ ਮਾਲਕ ਅਤੇ ਡਰਾਈਵਰਾਂ ਵੱਲੋਂ ਆਪਣੀਆਂ ਸਮੱਸਿਆਵਾਂ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ । ਇਸ ਮੌਕੇ ਖੁੱਲ ਕੇ ਸਮੂਹ ਮਾਲਕਾਂ ਅਤੇ ਡਰਾਈਵਰਾਂ ਨੇ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਇੱਕ ਪੰਜ ਮੈਂਬਰੀ ਕਮੇਟੀ ਗਠਨ ਕੀਤੀ ਗਈ। ਜਿਸ ਵਿੱਚ ਪਰਮਜੀਤ ਸਿੰਘ, ਤਲਵਿੰਦਰ ਸਿੰਘ, ਨਿਰਭੈ ਸਿੰਘ, ਲਛਮਣ ਸਿੰਘ, ਪਰਮਿੰਦਰ ਸਿੰਘ ਚੁਣੇ ਗਏ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਬੱਸਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਸਰਕਾਰ ਧਿਆਨ ਦੇਵੇ, ਬੱਸ ਦੀ ਲਾਈਫ 15 ਤੋਂ 20 ਸਾਲ ਕੀਤੀ ਜਾਵੇ, ਨਵੀਂ ਜੀਪੀਐਸ ਨੀਤੀ ਵਾਪਸ ਲਈ ਜਾਵੇ, ਟਰਾਂਸਪੋਰਟ ਵਿਭਾਗ ਵਿੱਚ ਖੱਜਲ ਖੁਆਰੀ ਬੰਦ ਕੀਤੀ ਜਾਵੇ। ਇਸ ਮੀਟਿੰਗ ਵਿੱਚ 3 ਸਤੰਬਰ ਨੂੰ ਬਠਿੰਡਾ ਵਿਖੇ ਸਮੂਹ ਸਕੂਲ ਬੱਸ ਆਪਰੇਟਰਾਂ ਵੱਲੋਂ ਕੀਤੀ ਜਾ ਰਹੀ ਰੋਸ ਰੈਲੀ ਨੂੰ ਪੂਰਨ ਸਹਿਯੋਗ ਲਈ ਪ੍ਰਣ ਕੀਤਾ ਗਿਆ ਅਤੇ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਮਤਾ ਪਾਸ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਸਕੂਲਾਂ ਤੋਂ ਇੰਦਰਜੀਤ ਸਿੰਘ, ਗੁਰਮਿੰਦਰ, ਪ੍ਰਭਪ੍ਰੀਤ ਸਿੰਘ, ਪਰਮਿੰਦਰ ਸਿੰਘ, ਅਰਸਦੀਪ ਸਿੰਘ, ਕੁਲਤਾਰ ਸਿੰਘ, ਤਲਵਿੰਦਰ ਸਿੰਘ, ਰਣਵੀਰ ਸਿੰਘ, ਤਰਨਜੀਤ ਸਿੰਘ, ਹਰਮਨਦੀਪ ਸਿੰਘ, ਨਾਜਰ ਸਿੰਘ, ਕੁਲਵਿੰਦਰ ਸਿੰਘ, ਲਛਮਣ ਸਿੰਘ, ਜੋਲੀ, ਗੁਰਪ੍ਰੀਤ ਸਿੰਘ ਕਲਾੜ, ਪ੍ਰਦੀਪ ਸਿੰਘ ਘਲੋਟੀ ਹਾਜ਼ਰ ਸਨ ।