31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਾਹਿਤ ਸਭਾ ਧੂਰੀ ਵਲੋਂ ਪਵਨ ਹਰਚੰਦਪੁਰੀ ਦੀ ਪੁਸਤਕ, ਬਲਦੇਵ ਸਿੰਘ ਬੱਦਨ ਦੇ ਕਾਵਿ ਸੰਸਾਰ ਦਾ ਲੋਕ ਅਲੋਚਨਾ ਵਿਧੀ ਅਧਿਐਨ ‘ਲੋਕ ਅਰਪਣ’ ਤੇ ਕਵੀ ਦਰਬਾਰ

ਧੂਰੀ, 31 ਅਗਸਤ (ਸੰਜੇ ਲਹਿਰੀ) - ਸਾਹਿਤ ਸਭਾ ਧੂਰੀ ਵੱਲੋਂ ਸੁਰਿੰਦਰ ਸ਼ਰਮਾ ਨਾਗਰਾ ਪ੍ਰਧਾਨ ਦੀ ਦੇਖ ਰੇਖ ਹੇਠ ਪੁਸਤਕ ਲੋਕ ਅਰਪਣ ਤੇ ਕਵੀ ਦਰਬਾਰ, ‘ਸਾਹਿਤ ਸਦਨ’ ਮਾਲਵਾ ਖਾਲਸਾ ਸੀ: ਸੈ:ਸ: ਧੂਰੀ ਵਿਖੇ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸਵਰਗਵਾਸ ਹੋਏ ਪੁਸ਼ਪਾ ਰਾਣੀ ਪਤਨੀ ਪਵਨਹਰਚੰਦਪੁਰੀ ਤੇ ਹਰਪ੍ਰੀਤ ਹੈਰੀ ਲਈ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 01-09-2026
ਧੂਰੀ, 31 ਅਗਸਤ (ਸੰਜੇ ਲਹਿਰੀ) - ਸਾਹਿਤ ਸਭਾ ਧੂਰੀ ਵੱਲੋਂ ਸੁਰਿੰਦਰ ਸ਼ਰਮਾ ਨਾਗਰਾ ਪ੍ਰਧਾਨ ਦੀ ਦੇਖ ਰੇਖ ਹੇਠ ਪੁਸਤਕ ਲੋਕ ਅਰਪਣ ਤੇ ਕਵੀ ਦਰਬਾਰ, ‘ਸਾਹਿਤ ਸਦਨ’ ਮਾਲਵਾ ਖਾਲਸਾ ਸੀ: ਸੈ:ਸ: ਧੂਰੀ ਵਿਖੇ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸਵਰਗਵਾਸ ਹੋਏ ਪੁਸ਼ਪਾ ਰਾਣੀ ਪਤਨੀ ਪਵਨਹਰਚੰਦਪੁਰੀ ਤੇ ਹਰਪ੍ਰੀਤ ਹੈਰੀ ਲਈ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਕਵੀ ਦਰਬਾਰ ਦੌਰਾਨ ਪਵਨ ਹਰਚੰਦਪੁਰੀ ਦੀ ਪੁਸਤਕ, ‘ਬਲਦੇਵ ਸਿੰਘ ਬੱਦਨ ਦੇ ਕਾਵਿ ਸੰਸਾਰ ਦਾ ਲੋਕ ਅਲੋਚਨਾ ਵਿਧੀ ਅਧਿਐਨ’ ‘ਸੁਖਵਿੰਦਰ ਸਿੰਘ ਫੁੱਲ’ ਇੰਚਾਰਜ ਅਦਾਰਾ ‘ਅਜੀਤ’ ਸੰਗਰੂਰ ਤੇ ਸਮੂਹ ਸਭਾ ਮੈਂਬਰ ਸਾਹਿਬਾਨ ਦੀ ਹਾਜਰੀ ਵਿੱਚ ਲੋਕ ਅਰਪਣ ਕੀਤੀ ਗਈ। ਪਵਨ ਹਰਚੰਦਪੁਰੀ ਨੇ ਲੋਕ ਅਲੋਚਨਾ ਵਿਧੀ ਵਾਰੇ ਚਾਨਣਾ ਪਾਇਆ। ਪੁਸਤਕ ਉੱਪਰ ਕਰਮ ਸਿੰਘ ਜ਼ਖਮੀ, ਡਾ: ਰਾਕੇਸ਼ ਸ਼ਰਮਾ, ਪਿੰ: ਸੰਤ ਸਿੰਘ ਬੀਹਲਾ, ਨਾਗਰਾ ਤੇ ਕੁਲਜੀਤ ਧਵਨ ਨੇ ਚਰਚਾ ਕੀਤੀ। ਕਵੀ ਦਰਬਾਰ ਵਿੱਚ, ਸੁਖਵਿੰਦਰ ਸਿੰਘ ਸੁੱਖੀ, ਸਰਬਜੀਤ ਸੰਗਰੂਰਵੀ, ਪਵਨ ਹੋਸ਼ੀ, ਚਰਨਜੀਤ ਕੈਂਥ, ਕਰਮ ਸਿੰਘ ਜ਼ਖਮੀ, ਅਸ਼ੋਕ ਭੰਡਾਰੀ, ਗੁਲਜ਼ਾਰ ਸ਼ੌਂਕੀ, ਰਜਿੰਦਰ ਰਾਜਨ, ਗੁਰਮੀਤ ਸੋਹੀ, ਸੁਖਵਿੰਦਰ ਲੋਟੇ, ਸ਼ੇਰ ਸਿੰਘ ਬੇਨੜਾ, ਕਰਮਜੀਤ ਸਿੰਘ, ਰਾਮ ਲਾਲ, ਡਾ. ਹਰਪਾਲ ਭੜੀ, ਜਤਿੰਦਰ ਮਾਨਵ, ਵਿਜਯ ਰਾਜਪੂਤ, ਰਣਜੀਤ ਆਜ਼ਾਦ ਕਾਂਝਲਾ, ਜਸਵੰਤ ਜੋਸ਼, ਪਰਸਨ ਸਿੰਘ ਬੀਲ੍ਹਾ, ਸੁਖਵੀਰ ਸਿੰਘ ਧੀਮਾਨ, ਹਰਬੰਸ ਸਿੰਘ ਕੈਂਥ, ਨਿਰਮਲ ਸਿੰਘ ਫਲੌਂਡ, ਕੁਲਵਿੰਦਰ ਬੰਟੀ, ਇਕਬਾਲਦੀਨ ਬਾਠਾਂ, ਦਿਲਸ਼ਾਦ ਜਮਾਲਪੁਰ, ਸੱਤਪਾਲ ਪ੍ਰਾਸ਼ਰ, ਰਮੇਸ਼ ਜੈਨ ਤੇ ਗੁਰਦੀਪ ਸਿੰਘ ਕੈਂਥ ਆਦਿ ਨੇ ਅਪਣੀਆਂ ਰਚਨਾਵਾਂ ਸੁਣਾ ਕੇ ਰੰਗ ਬੰਨ੍ਹਿਆ।
Ad Position 22
No active advertisement
ਪਿਛਲੀ ਖ਼ਬਰ ਢੰਡੋਲੀ ਕਲਾਂ ’ਚ 6 ਕਰੋੜ ਤੋਂ ਵੱਧ ਦੇ ਵਿਕਾਸ ਕਾਰਜਾਂ ਨੂੰ ਮਿਲੀ ਰਫ਼ਤਾਰ ਅਗਲੀ ਖ਼ਬਰ ਦੋ ਧਿਰਾਂ ਦਰਮਿਆਨ ਹੋਏ ਲੜਾਈ-ਝਗੜੇ ’ਚ ਇਕ ਨਾਬਾਲਗ ਸਮੇਤ ਪੰਜ ਦੋਸ਼ੀ ਗ੍ਰਿਫਤਾਰ - ਰਮਨਦੀਪ ਸਿੰਘ ਭੁੱਲਰ
Ad Position 24