ਦੋ ਧਿਰਾਂ ਦਰਮਿਆਨ ਹੋਏ ਲੜਾਈ-ਝਗੜੇ ’ਚ ਇਕ ਨਾਬਾਲਗ ਸਮੇਤ ਪੰਜ ਦੋਸ਼ੀ ਗ੍ਰਿਫਤਾਰ - ਰਮਨਦੀਪ ਸਿੰਘ ਭੁੱਲਰ
ਮਲੇਰਕੋਟਲਾ, 31 ਅਗਸਤ (ਮੁਹੰਮਦ ਹਨੀਫ ਥਿੰਦ) - ਰਮਨਦੀਪ ਸਿੰਘ ਭੁੱਲਰ ਐੱਸ. ਪੀ ਇਨਵੈਸਟੀਗੇਸ਼ਨ ਮਲੇਰਕੋਟਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਬਿੰਦ ਨਗਰ ਮਲੇਰਕੋਟਲਾ ਵਿਖੇ 28 ਅਗਸਤ ਨੂੰ ਦੋ ਧਿਰਾਂ ਦਰਮਿਆਨ ਲੜਾਈ ਝਗੜਾ ਹੋ ਜਾਣ ਕਾਰਨ ਇਕ ਧਿਰ ਦਾ ਕਾਫੀ ਜਾਨੀ ਮਾਲੀ ਨੁਕਸਾਨ ਹੋ ਗਿਆ ਸੀ।
ਰ
ਰਮਨਦੀਪ ਸਿੰਘ ਭੁੱਲਰ ਐਸ.ਪੀ ਇਨਵੈਸਟੀਗੇਸ਼ਨ ਜਾਣਕਾਰੀ ਦਿੰਦੇ ਹੋਏ ਅਤੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਪੁਲਿਸ ਪਾਰਟੀ ਨਾਲ। ਤਸਵੀਰ : ਮੁਹੰਮਦ ਹਨੀਫ਼ ਥਿੰਦ
01-09-2026
ਮਲੇਰਕੋਟਲਾ, 31 ਅਗਸਤ (ਮੁਹੰਮਦ ਹਨੀਫ ਥਿੰਦ) - ਰਮਨਦੀਪ ਸਿੰਘ ਭੁੱਲਰ ਐੱਸ.ਪੀ ਇਨਵੈਸਟੀਗੇਸ਼ਨ ਮਲੇਰਕੋਟਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਬਿੰਦ ਨਗਰ ਮਲੇਰਕੋਟਲਾ ਵਿਖੇ 28 ਅਗਸਤ ਨੂੰ ਦੋ ਧਿਰਾਂ ਦਰਮਿਆਨ ਲੜਾਈ ਝਗੜਾ ਹੋ ਜਾਣ ਕਾਰਨ ਇਕ ਧਿਰ ਦਾ ਕਾਫੀ ਜਾਨੀ ਮਾਲੀ ਨੁਕਸਾਨ ਹੋ ਗਿਆ ਸੀ। ਜਿਸ ਵਿਚ ਕਾਫੀ ਲੋਕਾਂ ਦੇ ਸੱਟਾਂ ਲੱਗੀਆਂ ਹਨ ਅਤੇ ਉਹ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਇਲਾਜ ਲਈ ਦਾਖਲ ਹੋਏ ਹਨ। ਜਿੱਥੇ ਥਾਣੇਦਾਰ ਸੁਰਜੀਤ ਸਿੰਘ ਨੂੰ ਅਨਿਲ ਪ੍ਰਸਾਦ ਨੇ ਆਪਣੇ ਬਿਆਨ ਵਿਚ ਦੱਸਿਆ ਸੀ ਕਿ 28 ਅਗਸਤ ਨੂੰ ਸ਼ਾਮ 7 ਵਜੇ ਸਾਡੀ ਗਲੀ ਵਿਚ ਕੁਝ ਨੌਜਵਾਨ ਲੜਕੇ ਜੋ ਕਿ ਮੋਟਰਸਾਈਕਲਾਂ ਪਰ ਸਵਾਰ ਸਨ ਉੱਚੀ-ਉੱਚੀ ਗਾਲਾਂ ਕੱਢ ਰਹੇ ਸੀ। ਉਹ ਉਹਨਾਂ ਨੂੰ ਸਮਝਾਉਣ ਲਈ ਬਾਹਰ ਗਿਆ ਅਤੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਇਹਨਾਂ ਨੌਜਵਾਨਾਂ ਨੇ ਫੋਨ ਕਰਕੇ ਹੋਰ ਵੀ ਨੌਜਵਾਨ ਮੁੰਡੇ ਬੁਲਾ ਲਏ ਜਿਹਨਾਂ ਦੇ ਹੱਥਾਂ ਵਿਚ ਦਾਤਰ, ਕਿਰਚਾਂ, ਤਲਵਾਰਾਂ ਅਤੇ ਹੋਰ ਵੀ ਮਾਰੂ ਹਥਿਆਰ ਸਨ। ਜਿਸ ਤੋਂ ਬਾਅਦ ਉਹਨਾਂ ਸਾਰਿਆਂ ਨੇ ਆਪਣੇ ਮਾਰੂ ਹਥਿਆਰਾਂ ਨਾਲ ਉਹਨਾਂ ਉਪਰ ਮਾਰ ਦੇਣ ਦੀ ਨੀਅਤ ਨਾਲ ਵਾਰ ਕੀਤੇ ਜਿਸ ਨਾਲ ਉਹ ਅਤੇ ਉਸਦੇ ਮੁਹੱਲਾ ਵਾਸੀ ਜਖਮੀ ਹੋ ਗਏ, ਜਿਸ ਵਿਚ ਮੁਦਈ ਮੁਕੱਦਮਾ ਉਕਤ ਦੇ ਭਤੀਜੇ ਆਕਾਸ਼ ਕੁਮਾਰ ਪੁੱਤਰ ਸੁਨੀਲ ਪ੍ਰਸਾਦ ਨੂੰ ਵੀ ਦੋਸ਼ੀਆਂ ਵਲੋ ਘੇਰ ਲਿਆ ਅਤੇ ਉਸਦੀ ਪਿੱਠ ਪਰ ਚਾਕੂ ਅਤੇ ਹੋਰ ਦੂਸਰੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਿਸ ਨਾਲ ਉਹ ਵੀ ਖੂਨ ਨਾਲ ਲੱਥ ਪੱਥ ਹੋ ਗਿਆ ਸੀ, ਜਿਸਦੀ ਦੌਰਾਨ ਇਲਾਜ ਮੌਤ ਹੋ ਗਈ ਸੀ। ਮੁਹੱਲੇ ਵਾਲਿਆਂ ਦਾ ਇਕੱਠ ਵੱਧਦਾ ਦੇਖਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਫਰਾਰ ਹੋ ਗਏ ਸੀ। ਜਿਸ ਤੇ ਮਲੇਰਕੋਟਲਾ ਪੁਲਿਸ ਵੱਲੋ ਕਾਨੂੰਨੀ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਂ ਦੀ ਭਾਲ ਲਈ ਵੱਖ-2 ਟੀਮਾਂ ਦਾ ਗਠਨ ਕੀਤਾ ਗਿਆ। ਰਮਨਦੀਪ ਸਿੰਘ ਭੁੱਲਰ ਨੇ ਦਾਵਾ ਕਰਦਿਆਂ ਕਿਹਾ ਕਿ ਮਲੇਰਕੋਟਲਾ ਪੁਲਿਸ ਵੱਲੋ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦੇ ਹੋਏ ਦੀਪਇੰਦਰਪਾਲ ਸਿੰਘ ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸਨ), ਮਾਨਵਜੀਤ ਸਿੰਘ ਸਿੱਧੂ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਮਲੇਰਕੋਟਲਾ ਅਤੇ ਇੰਸਪੈਕਟਰ ਹਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਲੇਰਕੋਟਲਾ ਸਮੇਤ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ. ਮਾਹੋਰਾਣਾ ਦੀ ਅਗਵਾਈ ਹੇਠ ਗਠਿਤ ਟੀਮਾਂ ਵੱਲੋ ਦੋਸ਼ੀਆਂ ਸੁਰਿੰਦਰ ਸਿੰਘ ਉਰਫ ਸਿਵਾ ਉਰਫ ਬਚੀ ਪੁੱਤਰ ਮੇਵਾ ਸਿੰਘ, ਕੁਲਦੀਪ ਸਿੰਘ ਉਰਫ ਕੁੱਲੀ ਉਰਫ ਐਲੀ ਪੁੱਤਰ ਸੋਨੀ ਲਾਲ, ਪਵਨ ਕੁਮਾਰ ਉਰਫ ਲੱਡੂ ਉਰਫ ਪਵਨਪ੍ਰੀਤ ਸਿੰਘ ਪੁੱਤਰ ਰਾਮ ਸਿੰਘ, ਗੁਰਦੀਪ ਸਿੰਘ ਉਰਫ ਸੋਨੀ ਪੁੱਤਰ ਪਾਲੀ ਰਾਮ ਉਰਫ ਭੋਲਾ ਰਾਮ, ਹਮਜਾ ਉਰਫ ਇਮਰਾਨ ਪੁੱਤਰ ਮੁਹੰਮਦ ਹਫੀਜ਼ ਉਰਫ ਕਾਲਾ ਅਤੇ ਇਕ ਨਾਬਾਲਗ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।