ਯੁੱਧ ਨਸ਼ਿਆਂ ਵਿਰੁੱਧ ਦੀ ਤਰਜ ’ਤੇ ਅੱਜ ਤੋਂ ਚੱਲੇਗਾ ਮਿਸ਼ਨ ਕਲੀਨ ਦਾ ਦੂਜਾ ਪੜਾਅ
ਸੰਗਰੂਰ, 28 ਅਗਸਤ (ਧੀਰਜ ਪਸ਼ੌਰੀਆ) - ਯੁੱਧ ਨਸ਼ਿਆਂ ਵਿਰੁੱਧ ਦੀ ਤਰਜ ਤੇ ਹੁਣ ਪੰਜਾਬ ਵਿੱਚ ਗੜਬੜਾਈ ਸਫਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਮਿਸ਼ਨ ਕਲੀਨ ਚਲਾਇਆ ਜਾਵੇਗਾ। 29 ਅਗਸਤ ਤੋਂ 7 ਸਤੰਬਰ ਤੱਕ ਚੱਲਣ ਵਾਲੇ ਇਸ ਮਿਸ਼ਨ ਵਿੱਚ ਸਰਕਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦਾ ਸਹਿਯੋਗ ਮੰਗਿਆ ਗਿਆ ਹੈ।
ਵ
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦਾ ਮੰਗਿਆ ਸਹਿਯੋਗ
29-08-2026
ਸੰਗਰੂਰ, 28 ਅਗਸਤ (ਧੀਰਜ ਪਸ਼ੌਰੀਆ) - ਯੁੱਧ ਨਸ਼ਿਆਂ ਵਿਰੁੱਧ ਦੀ ਤਰਜ ਤੇ ਹੁਣ ਪੰਜਾਬ ਵਿੱਚ ਗੜਬੜਾਈ ਸਫਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਮਿਸ਼ਨ ਕਲੀਨ ਚਲਾਇਆ ਜਾਵੇਗਾ। 29 ਅਗਸਤ ਤੋਂ 7 ਸਤੰਬਰ ਤੱਕ ਚੱਲਣ ਵਾਲੇ ਇਸ ਮਿਸ਼ਨ ਵਿੱਚ ਸਰਕਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦਾ ਸਹਿਯੋਗ ਮੰਗਿਆ ਗਿਆ ਹੈ। ਇਸ ਮਿਸ਼ਨ ਨੂੰ ਸਫਲ ਕਰਨ ਲਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਥਾਂ ਥਾਂ ਲੱਗ ਰਹੇ ਗੰਦਗੀ ਦੇ ਢੇਰਾਂ ਤੋਂ ਪਰੇਸ਼ਾਨ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਇਸ ਮੁਹਿੰਮ ਦੀ ਵਿਸਥਾਰ ਨਾਲ ਬਿਉਂਤਬੰਦੀ ਕੀਤੀ ਗਈ ਹੈ। 10 ਦਿਨ ਚੱਲਣ ਵਾਲੇ ਇਸ ਕਲੀਨ ਮਿਸ਼ਨ ਦੀ ਸਾਰੇ ਵਿਧਾਇਕ ਅਤੇ ਵੱਡੇ ਅਫਸਰ ਰੋਜ਼ਾਨਾ ਜਾਂਚ ਕਰਨਗੇ। ਐਮ ਸੇਵਾ ਐਪ ਤੇ ਇਸ ਵਿੱਚ ਆਮ ਨਾਗਰਿਕ ਵੀ ਭਾਗ ਲੈ ਸਕਦੇ ਹਨ। ਗੱਲ ਸੰਗਰੂਰ ਸ਼ਹਿਰ ਦੀ ਕੀਤੀ ਜਾਵੇ ਤਾਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਹੋਇਆਂ ਦੱਸਿਆ ਕਿ ਸੰਗਰੂਰ ਦੇ ਵਾਰਡ ਨੰਬਰ 1,2, 3, ਅਤੇ 4 ਦੀ ਕਮਾਂਡ ਨਗਰ ਕੌਂਸਲਰ ਜਗਜੀਤ ਸਿੰਘ ਕਾਲਾ ਕਰਨਗੇ। ਵਾਰਡ ਨੰਬਰ 5,6,7 ਅਤੇ 8 ਦੀ ਕਮਾਂਡ ਸੁਖਵਿੰਦਰ ਮਨੀ ਕਰਨਗੇ । ਇਸੇ ਤਰ੍ਹਾਂ ਵਾਰਡ ਨੰਬਰ 9,10, 11 ਅਤੇ 12 ਦੀ ਸਫਾਈ ਦਾ ਜਿੰਮਾ ਰਵਿੰਦਰਪਾਲ ਸਿੰਘ ਨੋਨੀ ਨੂੰ ਸੰਭਾਇਆ ਗਿਆ ਹੈ। ਵਾਰਡ ਨੰਬਰ 13, 14,15 ਅਤੇ 16 ਦੀ ਡਿਊਟੀ ਪੂਰਨ ਅਰੋੜਾ ਸੰਭਾਲਣਗੇ। ਵਾਰਡ ਨੰਬਰ 17, 18, 19 ਅਤੇ 20 ਦੀ ਡਿਊਟੀ ਅਮਨ ਸੇਖੂਪੁਰਾ ਦੀ ਲਗਾਈ ਗਈ ਹੈ। ਵਾਰਡ ਨੰਬਰ 21,22,23 ਅਤੇ 24 ਲਈ ਨਗਰ ਕੌਂਸਲਰ ਅਵਤਾਰ ਸਿੰਘ ਤਾਰਾ ਦੀ ਡਿਊਟੀ ਲੱਗੀ ਹੈ। ਵਾਰਡ ਨੰਬਰ 25, 26, 27,28 ਅਤੇ 29 ਲਈ ਸਫਾਈ ਦੀ ਜਿੰਮੇਵਾਰੀ ਸੰਦੀਪ ਕੌਰ ਸੰਭਾਲਣਗੇ।