28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

-ਮਹਾਂ ਹੜਤਾਲ ਦਾ ਅਸਰ- ਸਰਕਾਰੀ ਦਫ਼ਤਰਾਂ ਵਿੱਚ ਪੂਰਾ ਦਿਨ ਛਾਇਆ ਸੰਨਾਟਾ

ਸ਼ੇਰਪੁਰ, 27 ਅਗਸਤ (ਮੇਘ ਰਾਜ ਜੋਸ਼ੀ) – ਮਹਾਂ ਹੜਤਾਲ ਦੇ ਸੱਦੇ ਦਾ ਅਸਰ ਕਸਬਾ ਸ਼ੇਰਪੁਰ ਵਿੱਚ ਵੀ ਦੇਖਣ ਨੂੰ ਮਿਲਿਆ। ਹੜਤਾਲ ਦੇ ਚੱਲਦਿਆਂ ਸਵੇਰ ਤੋਂ ਹੀ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਠੱਪ ਰਿਹਾ, ਜਿਸ ਕਾਰਨ ਦਫ਼ਤਰਾਂ ਵਿੱਚ ਪੂਰਾ ਦਿਨ ਸਨਾਟਾ ਛਾਇਆ ਰਿਹਾ।

Ad Position 21
No active advertisement
ਅਜੀਤ ਡੈਸਕ 28-08-2026
ਸ਼ੇਰਪੁਰ, 27 ਅਗਸਤ (ਮੇਘ ਰਾਜ ਜੋਸ਼ੀ) – ਮਹਾਂ ਹੜਤਾਲ ਦੇ ਸੱਦੇ ਦਾ ਅਸਰ ਕਸਬਾ ਸ਼ੇਰਪੁਰ ਵਿੱਚ ਵੀ ਦੇਖਣ ਨੂੰ ਮਿਲਿਆ। ਹੜਤਾਲ ਦੇ ਚੱਲਦਿਆਂ ਸਵੇਰ ਤੋਂ ਹੀ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਠੱਪ ਰਿਹਾ, ਜਿਸ ਕਾਰਨ ਦਫ਼ਤਰਾਂ ਵਿੱਚ ਪੂਰਾ ਦਿਨ ਸਨਾਟਾ ਛਾਇਆ ਰਿਹਾ। ਇਸ ਦੌਰਾਨ ਕਈ ਸਰਕਾਰੀ ਦਫ਼ਤਰਾਂ ਵਿੱਚ ਮੁਲਾਜ਼ਮ ਤਾਂ ਮੌਜੂਦ ਦਿਖਾਈ ਦਿੱਤੇ ਪਰ ਆਮ ਲੋਕਾਂ ਦੇ ਕੰਮਕਾਜ ਨਹੀਂ ਹੋ ਸਕੇ। ਆਪਣੇ ਜ਼ਰੂਰੀ ਕੰਮਾਂ ਲਈ ਦਫ਼ਤਰਾਂ ਵਿੱਚ ਪਹੁੰਚੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਮਹਾ ਹੜਤਾਲ ਦਾ ਅਸਰ ਸਰਕਾਰੀ ਹਸਪਤਾਲ ਸ਼ੇਰਪੁਰ ਵਿੱਚ ਵੀ ਦੇਖਣ ਨੂੰ ਮਿਲਿਆ। ਹਸਪਤਾਲ ਵਿੱਚ ਸੇਵਾਵਾਂ ਪ੍ਰਭਾਵਿਤ ਰਹਿਣ ਕਾਰਨ ਇਲਾਜ ਅਤੇ ਹੋਰ ਜ਼ਰੂਰੀ ਕੰਮਾਂ ਲਈ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਹੜਤਾਲ ਕਾਰਨ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣ ਨਾਲ ਲੋਕਾਂ ਨੂੰ ਆਪਣੇ ਕੰਮਾਂ ਲਈ ਹੋਰ ਦਿਨ ਦੀ ਉਡੀਕ ਕਰਨੀ ਪਈ। ਇਸੇ ਤਰ੍ਹਾਂ ਹੀ ਕਸਬੇ ਦੇ ਹੋਰ ਸਰਕਾਰੀ ਦਫਤਰ ਖੁੱਲੇ ਤਾਂ ਰਹੇ ਪਰ ਲੋਕਾਂ ਦੇ ਕੰਮ ਕਾਜ ਨਾ ਹੋਏ ਅਤੇ ਪੂਰਾ ਦਿਨ ਹੜਤਾਲ ਕਰਕੇ ਆਵਾਜਾਈ ਅਤੇ ਬਾਜ਼ਾਰਾਂ ਵਿੱਚ ਵੀ ਮੰਦੇ ਦਾ ਦੌਰ ਦੇਖਣ ਨੂੰ ਮਿਲਿਆ।
Ad Position 22
No active advertisement
ਪਿਛਲੀ ਖ਼ਬਰ ਮਹਾਂ ਹੜਤਾਲ ਨੂੰ ਕਾਮਯਾਬ ਕਰਨ ਲਈ ਡਿਪਟੀ ਕਮਿਸ਼ਨਰ ਦਫ਼ਤਰ ਮਲੇਰਕੋਟਲਾ ਵਿਖੇ ਵਿਸ਼ਾਲ ਰੈਲੀ ਅਤੇ ਰੋਸ ਕੀਤਾ ਅਗਲੀ ਖ਼ਬਰ ਪੱਕੇ ਮੋਰਚੇ ਲਈ ਕਿਸਾਨਾਂ ਨੂੰ ਕੀਤਾ ਲਾਮਬੰਦ
Ad Position 24