24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਫਤਿਹਗੜ੍ਹ ਪੰਜਗਰਾਈਆਂ ਤੋਂ ਖੁਰਦ ਨੂੰ ਜਾਂਦੇ ਕੱਚੇ ਰਸਤੇ ਦਾ ਕੰਮ ਸ਼ੁਰੂ

ਮਾਲੇਰਕੋਟਲਾ, 23 ਅਗਸਤ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) - ਮਹਾਂਵੀਰ ਇੰਟਰਨੈਸ਼ਨਲ ਅਤੇ ਮਾਨਵ ਨਿਸ਼ਕਾਮ ਸੇਵਾ ਸਮਿਤੀ ਮਾਲੇਰਕੋਟਲਾ ਵੱਲੋਂ ਸੰਘ ਪ੍ਰਮੁੱਖ ਆਗਮਗਿਆਤਾ ਸ਼੍ਰੀ ਅਰੁਣਚੰਦਰ ਦੀ ਸਦਪ੍ਰੇਰਣਾ ਨਾਲ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਦੋ ਰੋਜ਼ਾ ਵਿਸ਼ਾਲ ਮੁਫਤ ਮੈਡੀਕਲ ਚੈੱਕਅੱਪ ਕੈਂਪ ਦਾ ਲਗਾਇਆ ਗਿਆ। ਕੈਂਪ ’ਚ ਮੇਦਾਂਤਾ ਮੈਡੀਸਿਟੀ ਗੁੜਗਾਓਂ ਤੋਂ ਡਾ.

Ad Position 21
No active advertisement
ਅਜੀਤ ਡੈਸਕ 24-08-2026
ਮਾਲੇਰਕੋਟਲਾ, 23 ਅਗਸਤ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) - ਮਹਾਂਵੀਰ ਇੰਟਰਨੈਸ਼ਨਲ ਅਤੇ ਮਾਨਵ ਨਿਸ਼ਕਾਮ ਸੇਵਾ ਸਮਿਤੀ ਮਾਲੇਰਕੋਟਲਾ ਵੱਲੋਂ ਸੰਘ ਪ੍ਰਮੁੱਖ ਆਗਮਗਿਆਤਾ ਸ਼੍ਰੀ ਅਰੁਣਚੰਦਰ ਦੀ ਸਦਪ੍ਰੇਰਣਾ ਨਾਲ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਦੋ ਰੋਜ਼ਾ ਵਿਸ਼ਾਲ ਮੁਫਤ ਮੈਡੀਕਲ ਚੈੱਕਅੱਪ ਕੈਂਪ ਦਾ ਲਗਾਇਆ ਗਿਆ। ਕੈਂਪ ’ਚ ਮੇਦਾਂਤਾ ਮੈਡੀਸਿਟੀ ਗੁੜਗਾਓਂ ਤੋਂ ਡਾ. ਨਰੇਸ਼ ਤ੍ਰੇਹਨ ਦੀ ਵਿਸ਼ੇਸ਼ ਟੀਮ ਵੱਲੋਂ ਦਿਲ ਦੇ ਰੋਗ, ਜੋੜਾਂ ਤੇ ਹੱਡੀਆਂ (ਔਰਥੋ) ਅਤੇ ਪੇਟ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਵੱਡੀ ਗਿਣਤੀ ’ਚ ਪਹੁੰਚੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ। ਚੇਅਰਮੈਨ ਪ੍ਰਦੀਪ ਜੈਨ ਓਸਵਾਲ ਨੇ ਦੱਸਿਆ ਕਿ ਕੈਂਪ ਦੌਰਾਨ ਆਏ ਮਰੀਜ਼ਾਂ ਦੇ ਬਲੱਡ ਸ਼ੂਗਰ, ਬੀ.ਪੀ., ਪੀ.ਐੱਫ.ਟੀ., ਬੀ.ਐੱਮ.ਡੀ., ਐਕਸ-ਰੇਅ ਅਤੇ ਈ.ਸੀ.ਜੀ. ਸਮੇਤ ਸਾਰੇ ਜ਼ਰੂਰੀ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਕੈਂਪ ਵਿੱਚ ਦਿਲ ਦੇ ਰੋਗਾਂ ਨਾਲ ਪੀੜਤ 315 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 90 ਮਰੀਜ਼ਾਂ ਦੀ ਈ.ਸੀ.ਜੀ. ਕੀਤੀ ਗਈ। ਹੱਡੀਆਂ ਤੇ ਜੋੜਾਂ ਦੇ 212 ਮਰੀਜ਼ਾਂ ਦਾ ਮੁਆਇਨਾ ਕਰਕੇ 62 ਮਰੀਜ਼ਾਂ ਦੇ ਐਕਸ-ਰੇਅ ਕੀਤੇ ਗਏ, ਜਦਕਿ ਪੇਟ ਦੇ ਰੋਗਾਂ ਨਾਲ ਸਬੰਧਤ 93 ਮਰੀਜ਼ਾਂ ਦੀ ਜਾਂਚ ਕੀਤੀ ਗਈ। ਜੋਤੀ ਪ੍ਰਚੰਡ ਕਰਨ ਦੀ ਰਸਮ ਸ਼੍ਰੀ ਇੰਦਰਜੀਤ ਸਿੰਘ ਮੁੰਡੇ (ਸਟੇਟ ਐਵਾਰਡ) ਐੱਮ.ਡੀ. ਕੇ.ਐੱਸ. ਕੰਬਾਈਨ ਗਰੁੱਪ ਨੇ ਨਿਭਾਈ। ਝੰਡੇ ਦੀ ਰਸਮ ਸ਼੍ਰੀ ਲਕਸ਼ੈ ਜੈਨ ਅਤੇ ਸ਼੍ਰੀ ਵਿਵੇਕ ਜੈਨ ਐੱਮ.ਡੀ. ਐੱਸ.ਐੱਸ. ਸਟੀਲਜ਼ ਵੱਲੋਂ ਅਦਾ ਕੀਤੀ ਗਈ। ਕੈਂਪ ਦਾ ਰਸਮੀ ਉਦਘਾਟਨ ਡੀ.ਸੀ.ਬੀ. ਬੈਂਕ ਮਾਲੇਰਕੋਟਲਾ ਦੇ ਮੈਨੇਜਰ ਮਨਪ੍ਰੀਤ ਸਿੰਘ ਨੇ ਕੀਤਾ। ਇਸ ਸਮਾਗਮ ‘ਚ ਐੱਮ.ਐੱਲ.ਏ. ਡਾ.ਜ਼ਮੀਲ ਉਰ ਰਹਿਮਾਨ, ਜਾਹਿਦਾ ਸੁਲੇਮਾਨ, ਜੋਗਿੰਦਰ ਮਿੱਤਲ ਲੁਧਿਆਣਾ (ਐੱਮ.ਡੀ. ਪੂਨਮ ਸਟੀਲ), ਨਰਿੰਦਰ ਪਾਲ ਨੰਦਾ ਭਾਰਤ ਟ੍ਰਾਂਸਪੋਰਟ, ਸੁਦਰਸ਼ਨ ਜੈਨ ਪ੍ਰਧਾਨ ਐੱਸ.ਐੱਸ. ਜੈਨ ਸਭਾ, ਰਮੇਸ਼ ਜੈਨ ਲੋਹਟੀਆ ਵਾਈਸ ਪ੍ਰਧਾਨ ਐੱਸ.ਐੱਸ. ਜੈਨ ਸਭਾ, ਰਮੇਸ਼ ਜੈਨ ਰਾਮਪੁਰੀਆ, ਅਨੂਪ ਚੋਪੜਾ, ਨਰੇਸ਼ ਸਿੰਗਲਾ, ਜੀਵਨ ਸ਼ੋਰੀ, ਅੰਮ੍ਰਿਤ ਲਾਲ ਨੋਹਰੇ ਵਾਲੇ, ਸਰਦਾਰ ਅਮਰ ਸਿੰਘ ਐੱਮ.ਡੀ. ਦਸਮੇਸ਼ ਕੰਬਾਈਨ, ਮਹੰਤ ਲਾਲਾ ਵਾਲੇ ਪੀਰ, ਜਗਦੀਸ਼ ਕਿੰਗਰ, ਡਾ. ਕੁਲਵਿੰਦਰ ਸ਼ਰਮਾ ਰੱਖੜਾ, ਡਾ.ਰਾਕੇਸ਼ ਅਰੋੜਾ, ਡਾ.ਹਿਮਾਂਸ਼ੂ ਗੋਇਲ, ਡਾ.ਗੋਪਾਲ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਕੈਂਪ ਨੂੰ ਸਫ਼ਲ ਬਣਾਉਣ ‘ਚ ਚੇਅਰਮੈਨ ਡਾ.ਪ੍ਰਦੀਪ ਜੈਨ ਓਸਵਾਲ, ਜਨਰਲ ਸਕੱਤਰ ਸ਼ਿਵਮ ਮਟਕਨ, ਕੈਸ਼ੀਅਰ ਮੋਹਨ ਸ਼ਿਆਮ, ਸਕੱਤਰ ਸੁਨੀਲ ਕਾਂਸਲ, ਜੀਵਨ ਸਿੰਗਲਾ, ਅੰਕੁਰ ਕਾਂਸਲ, ਸੁਨੀਲ ਜੈਨ, ਰਾਕੇਸ਼ ਕੁਮਾਰ ਜੈਨ, ਵਿਨੈ ਕੁਮਾਰ ਜੈਨ, ਦੀਪਕ ਜੈਨ, ਕੁਲਬੀਰ ਜੈਨ ਲਾਡੀ, ਸਾਹਿਲ ਜੈਨ ਓਸਵਾਲ, ਕੇਸਰੀ ਦਾਸ ਜੈਨ, ਮਹੇਸ਼ ਸਚਦੇਵਾ, ਦੀਪ ਚਾਨਾ ਅਤੇ ਦੀਪਕ ਦੁਆ ਨੇ ਪੂਰਨ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਜੀ.ਟੀ.ਬੀ. ਸਕੂਲ ਬਰੜ੍ਹਵਾਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲਿਆਂ ’ਚ ਗੱਡੇ ਝੰਡੇ, ਸਟੇਟ ਲਈ ਹੋਈ ਚੋ... ਅਗਲੀ ਖ਼ਬਰ ਕਰਾਟੇ ਚੈਂਪੀਅਨਸ਼ਿਪ ਵਿਚ ਵਿਜ਼ਡਮ ਵਰਲਡ ਸਕੂਲ ਨੇ ਜਿੱਤੇ ਸੋਨੇ ਦੇ ਤਮਗੇ
Ad Position 24