25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਵਾਤਾਵਰਨ ਸੰਭਾਲ ਲਈ ਜ਼ਿਲ੍ਹਾ ਕਚਹਿਰੀ ’ਚ ‘ਰੁੱਖ ਲਗਾਓ ਮੁਹਿੰਮ’ ਤਹਿਤ ਵਕੀਲਾਂ ਅਤੇ ਲਿਟੀਗੈਂਟਸ ਨੂੰ ਵੰਡੇ ਬੂਟੇ

ਸੁਨਾਮ ਊਧਮ ਸਿੰਘ ਵਾਲਾ, 23 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ ਹੇਠ ਸੰਗਠਨ ਸਿਰਜਣ ਅਭਿਆਨ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਅੱਜ ਜਿਲਾ ਪ੍ਰਧਾਨ ਜਗਦੇਵ ਸਿੰਘ ਗਾਗਾ ਅਤੇ ਰਾਜਿੰਦਰ ਦੀਪਾ ਵਲੋ ਹਲਕਾ ਸੁਨਾਮ ਵਿਚ ਮੰਡਲ ਪ੍ਰਧਾਨ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਇਸ ਮੌਕੇ ਜਗਦੇਵ ਸਿੰਘ ਗਾਗਾ ਅਤੇ ਰਾਜਿੰਦਰ ਦੀਪਾ ਨੇ ਦੱਸਿਆ ਕਿ ਹਰ 20-25 ਬੂਥ ਉਤੇ ਇੱਕ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਹਰ ਪਿੰਡ ਤੇ ਬੂਥ ਤੇ ਜਾਕੇ ਮੀਟਿੰਗ ਕਰਨਗੇ ਅਤੇ ਬੂਥ ਇੰਚਾਰਜ ਨਿਯੁਕਤ ਕੀਤੇ ਜਾਣਗੇ ਤਾਂ ਜੋ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਇਆ ਜਾ ਸਕੇ ਅਤੇ ਬੂਥ ਪੱਧਰ ਤੇ ਕਾਂਗਰਸ ਨੂੰ ਮਜ਼ਬੂਤ ਕੀਤਾ ਜਾ ਸਕੇ।

Ad Position 21
No active advertisement
ਅਜੀਤ ਡੈਸਕ 24-08-2026
ਸੁਨਾਮ ਊਧਮ ਸਿੰਘ ਵਾਲਾ, 23 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ ਹੇਠ ਸੰਗਠਨ ਸਿਰਜਣ ਅਭਿਆਨ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਅੱਜ ਜਿਲਾ ਪ੍ਰਧਾਨ ਜਗਦੇਵ ਸਿੰਘ ਗਾਗਾ ਅਤੇ ਰਾਜਿੰਦਰ ਦੀਪਾ ਵਲੋ ਹਲਕਾ ਸੁਨਾਮ ਵਿਚ ਮੰਡਲ ਪ੍ਰਧਾਨ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਇਸ ਮੌਕੇ ਜਗਦੇਵ ਸਿੰਘ ਗਾਗਾ ਅਤੇ ਰਾਜਿੰਦਰ ਦੀਪਾ ਨੇ ਦੱਸਿਆ ਕਿ ਹਰ 20-25 ਬੂਥ ਉਤੇ ਇੱਕ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਹਰ ਪਿੰਡ ਤੇ ਬੂਥ ਤੇ ਜਾਕੇ ਮੀਟਿੰਗ ਕਰਨਗੇ ਅਤੇ ਬੂਥ ਇੰਚਾਰਜ ਨਿਯੁਕਤ ਕੀਤੇ ਜਾਣਗੇ ਤਾਂ ਜੋ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਇਆ ਜਾ ਸਕੇ ਅਤੇ ਬੂਥ ਪੱਧਰ ਤੇ ਕਾਂਗਰਸ ਨੂੰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਸਰਕਲ ਸੁਨਾਮ ਤੋਂ ਹਾਕਮ ਸਿੰਘ, ਜਸਪਾਲ ਸਿੰਘ ਅਤੇ ਭਾਰਤ ਭੂਸ਼ਣ ਮੰਗਲਾ ਮੰਡਲ ਪ੍ਰਧਾਨ ਨਿਯੁਕਤ ਕੀਤੇ ਗਏ, ਮੰਡਲ ਗੱਗੜਪੁਰ ਤੋਂ ਦਰਸ਼ਨ ਸਿੰਘ, ਬਡਰੁੱਖਾਂ ਤੋਂ ਸੁਰਿੰਦਰ ਪਾਲ ਸ਼ਰਮਾ ਬਹਾਦੁਰਪੁਰ, ਲੋਂਗੋਵਾਲ ਤੋਂ ਗੁਰਮੇਲ ਸਿੰਘ ਚੋਟੀਆਂ, ਢੱਡਰੀਆਂ ਤੋਂ ਸੁਖਦੀਪ ਸਿੰਘ ਹੈਪੀ ਮੰਡੇਰ ਕਲਾਂ, ਚੀਮਾ ਤੋ ਮਦਨ ਲਾਲ ਤੇ ਸ਼ੇਰੋਂ ਤੋਂ ਕੇਸਰ ਖਾਨ ਤੁੰਗਾਂ ਨੂੰ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸੋਨੀਆ ਅਰੋੜਾ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਵੜੈਚ, ਬਲਾਕ ਪ੍ਰਧਾਨ ਪਰਵਿੰਦਰ ਸਿੰਘ ਬੱਬੂ ਚੀਮਾ, ਬਲਾਕ ਸੰਮਤੀ ਮੈਂਬਰ ਜਗਸੀਰ ਸਿੰਘ ਤੁੰਗਾਂ, ਗੁਰਮੀਤ ਸਿੰਘ ਮੀਤਾ ਅਤੇ ਗੁਰਮੁੱਖ ਸਿੰਘ ਬਾਵਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਧਾਲੀਵਾਲ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਕੀਤਾ ਨਿਯੁਕਤ ਅਗਲੀ ਖ਼ਬਰ ਭਾਜਪਾ ਵਲੋਂ ਸਿਖਲਾਈ ਕੈਂਪ
Ad Position 24