20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਤੀਆਂ ਦਾ ਤਿਉਹਾਰ ਮਨਾਇਆ

ਸੰਗਰੂਰ, 19 ਅਗਸਤ (ਸੁਖਵਿੰਦਰ ਸਿੰਘ ਫੁੱਲ) - ਗੁਰੂ ਤੇਗ ਬਹਾਦਰ ਕਲੋਨੀ ਦੇ ਵਾਸੀਆਂ ਵੱਲੋਂ ਕਲਾਸਿਕ ਹੋਟਲ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਸੰਗਰੂਰ ਦੀ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 20-08-2026
ਸੰਗਰੂਰ, 19 ਅਗਸਤ (ਸੁਖਵਿੰਦਰ ਸਿੰਘ ਫੁੱਲ) - ਗੁਰੂ ਤੇਗ ਬਹਾਦਰ ਕਲੋਨੀ ਦੇ ਵਾਸੀਆਂ ਵੱਲੋਂ ਕਲਾਸਿਕ ਹੋਟਲ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਸੰਗਰੂਰ ਦੀ ਵਿਧਾਇਕਾ ਬੀਬਾ ਨਰਿੰਦਰ ਕੌਰ ਭਰਾਜ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ। ਕਲੋਨੀ ਵਾਸੀਆਂ ਨੂੰ ਤੀਆਂ ਦੀ ਵਧਾਈ ਦਿੰਦਿਆਂ ਬੀਬੀ ਭਰਾਜ ਨੇ ਕਿਹਾ ਕਿ ਇਹ ਤੀਆਂ ਦਾ ਤਿਉਹਾਰ ਆਪਣਾ ਪੁਰਾਣਾ ਵਿਰਸਾ ਹੈ।ਇਸ ਨੂੰ ਸਾਂਭ ਕੇ ਰੱਖਣਾ ਆਪਣਾ ਸਾਡਾ ਫਰਜ ਹੈ। ਮਹਿਲਾਂ ਵਿੰਗ ਦੀ ਆਗੂ ਬੀਬੀ ਸਿੰਦਰਪਾਲ ਕੌਰ ਨੇ ਸਮੂਹ ਬੀਬੀਆਂ ਅਤੇ ਕੁੜੀਆਂ ਨੂੰ ਅਜਿਹੇ ਮੌਕੇ ਵੱਧ ਚੜ ਕੇ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਮੋਨਿਕਾ ਮਹਿਰਾ ਨੂੰ ਮਿਸ ਤੀਜ ਚੁਣਿਆ ਗਿਆ ਅਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜ਼ੋਤੀ ਰਾਵਤ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦਸਿਆ ਕਿ ਅਸੀ ਪਿੜਲੇ ਦੋ ਸਾਲਾਂ ਤੋਂ ਤੀਜ ਦਾ ਤਿਉਹਾਰ ਮਨਾ ਰਹੇ ਹਾਂ । ਅਸੀ ਮੈਡਮ ਨਰਿੰਦਰ ਕੌਰ ਭਰਾਜ ਐਮ ਐਲ ਏ ਸਾਹਿਬ ਅਤੇ ਬੀਬੀ ਸਿੰਦਰਪਾਲ ਕੌਰ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਡੇ ਛੋਟੇ ਜਿਹੇ ਸੱਦੇ ਤੇ ਸਾਡਾ ਮਾਣ ਰੱਖਿਆ। ਬੀਬੀ ਭਰਾਜ ਨੇ ਤੀਆਂ ਦੇ ਮੇਲੇ ਵਿੱਚ ਗਿੱਧਾ ਵੀ ਪਾਇਆ। ਇਸ ਮੌਕੇ ਅਨੀਤਾ ਦੇਵੀ , ਕੌਸ਼ਲ ਢਿੱਲੋਂ,ਚਾਹਤ ਵਧਵਾ, ਗੁਨਪ੍ਰੀਤ ਕੌਰ,ਮਨਿੰਦਰ ਕੌਰ, ਸਰਗੁਨ ਕੌਰ, ਗੁਰਮੀਤ ਕੌਰ, ਰਵਜੀਤ ਕੌਰ, ਮੋਨਿਕਾ ਮਹਿਰਾ, ਬਬਲੀ ਭੱਟ, ਗੁਡੀ ਸ਼ਰਮਾਂ ,ਰੀਤ, ਨਰਦੀਪ ਕੌਰ, ਨੀਮਰ ਕੌਰ, ਅਕਵਿੰਦਰ ਕੌਰ, ਅਨਾਮਿਕਾ ਭੱਟ, ਅਨਸੀਕਾ ਭੱਟ, ਜੀਨਤ ਖਾਨ, ਮਮਤਾ, ਸੁਨਾ ਥਾਪਰ, ਨਿਰਮਲਾ ਦੇਵੀ, ਦੀਪ ਕੌਰ, ਅਮਨਦੀਪ ਕੌਰ ਅਤੇ ਰਾਜ ਕੌਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰੂਚੀਕਾ ਕੌੜਾ ਨੇ ਨਗਰ ਪੰਚਾਇਤ ਅਮਰਗੜ੍ਹ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਚੰਡੀਗੜ੍ਹ ’ਚ ਭਾਰੀ ਮੀਂਹ ਨਾਲ ਘੱਗਰ ਦੇ ਕੰਢੇ ਵਸਦੇ ਲੋਕਾਂ ’ਚ ਹੜ੍ਹਾਂ ਦਾ ਡਰ, ਪਰ ਫਿਲਹਾਲ ਰਾਹਤ
Ad Position 24