20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮਾਡਰਨ ਕਾਲਜ ਬੀਰ ਕਲਾਂ ਵਿਖੇ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ

ਚੀਮਾ ਮੰਡੀ, 19 ਅਗਸਤ (ਗੁਰਜੀਤ ਸਿੰਘ ਚਹਿਲ) - ਮਾਡਰਨ ਗਰੁੱਪ ਆਫ ਕਾਲਜ ਬੀਰ ਕਲਾਂ ਵਿਖੇ ਸਾਵਣ ਮਹੀਨੇ ਦੇ ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕਾਲਜ ਵਿਦਿਆਰਥਣਾਂ ਦੇ ਮਹਿੰਦੀ ਮੁਕਾਬਲੇ ਕਰਵਾਏ ਗਏ । ਇਸ ਮੌਕੇ ਸੰਬੋਧਨ ਕਰਦਿਆਂ ਕਾਲਜ ਚੇਅਰਮੈਨ ਡਾ.

Ad Position 21
No active advertisement
ਮਾਡਰਨ ਗਰੁੱਪ ਆਫ ਕਾਲਜ ਬੀਰ ਕਲਾਂ ਵਿਖੇ ਮਹਿੰਦੀ ਮੁਕਾਬਲੇ ‘ਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ । ਤਸਵੀਰ : ਗੁਰਜੀਤ ਸਿੰਘ ਚਹਿਲ 20-08-2026
ਚੀਮਾ ਮੰਡੀ, 19 ਅਗਸਤ (ਗੁਰਜੀਤ ਸਿੰਘ ਚਹਿਲ) - ਮਾਡਰਨ ਗਰੁੱਪ ਆਫ ਕਾਲਜ ਬੀਰ ਕਲਾਂ ਵਿਖੇ ਸਾਵਣ ਮਹੀਨੇ ਦੇ ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕਾਲਜ ਵਿਦਿਆਰਥਣਾਂ ਦੇ ਮਹਿੰਦੀ ਮੁਕਾਬਲੇ ਕਰਵਾਏ ਗਏ । ਇਸ ਮੌਕੇ ਸੰਬੋਧਨ ਕਰਦਿਆਂ ਕਾਲਜ ਚੇਅਰਮੈਨ ਡਾ. ਰਵਿੰਦਰ ਬਾਂਸਲ ਨੇ ਕਿਹਾ ਕਿ ਸਾਡਾ ਪੰਜਾਬੀ ਸੱਭਿਆਚਾਰ ਇੱਕ ਬਹੁਤ ਹੀ ਅਮੀਰ ਅਤੇ ਵਿਲੱਖਣ ਵਿਰਾਸਤ ਦਾ ਮਾਲਕ ਹੈ ਅਤੇ ਪੰਜਾਬੀ ਸੱਭਿਆਚਾਰ ‘ਚ ਹਰ ਮਹੀਨੇ ਅਤੇ ਹਰ ਰੁੱਤ ਦੀ ਆਪਣੀ ਅਹਿਮੀਅਤ ਹੁੰਦੀ ਹੈ । ਇਸ ਤਿਉਹਾਰ ਨੂੰ ਮੁੱਖ ਰੱਖਦਿਆਂ ਮਾਡਰਨ ਗਰੁੱਪ ਆਫ ਕਾਲਜ ਬੀਰ ਕਲਾਂ ਵਿਖੇ ਕਰਵਾਏ ਮਹਿੰਦੀ ਮੁਕਾਬਲੇ ’ਚ ਕਾਲਜ ਦੀਆਂ ਵੱਖ-ਵੱਖ ਕਲਾਸਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ । ਇਸ ਮੁਕਾਬਲੇ ’ਚੋਂ ਬੀ.ਸੀ ਏ. ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਪਹਿਲਾ ਸਥਾਨ, ਬੀ.ਕਾਮ. ਦੀ ਵਿਦਿਆਰਥਣ ਕਰਮਜੀਤ ਕੌਰ ਨੇ ਦੂਜਾ ਸਥਾਨ ਅਤੇ ਬੀ.ਸੀ.ਏ. ਦੀ ਵਿਦਿਆਰਥਣ ਬਨੀਤਾ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ । ਮਹਿੰਦੀ ਮੁਕਾਬਲੇ ’ਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕਾਲਜ ਚੇਅਰਮੈਨ ਡਾ. ਰਵਿੰਦਰ ਬਾਂਸਲ ਵੱਲੋਂ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ । ਇਸ ਮੌਕੇ ਕਾਲਜ ਪ੍ਰੋਫੈਸਰ ਰਜਿੰਦਰ ਕੌਰ ,ਅਮਨਜੀਤ ਸਿੰਘ, ਜਗਤਾਰ ਸਿੰਘ ਗੁਰਸੇਵਕ ਸਿੰਘ ਕਿਰਨਜੀਤ ਕੌਰ, ਕੋਮਲ ਰਾਣੀ, ਗੁਰਵਿੰਦਰ ਕੌਰ, ਪ੍ਰੀਤ ਪਾਲ ਕੌਰ, ਮਨਪ੍ਰੀਤ ਕੌਰ ਅਤੇ ਵੀਰਪਾਲ ਕੌਰ ਆਦਿ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਅਦਾਲਤ ਦੇ ਫੈਸਲੇ ਦਾ ਸਵਾਗਤ ਅਗਲੀ ਖ਼ਬਰ ਕ੍ਰਿਕਟ ਅਕੈਡਮੀ ਦੇ ਮਾਲਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਮਾਮਲਾ ਦਰਜ
Ad Position 24