ਸੁਸਾਇਟੀ ਦੀ ਚੋਣ ਦੌਰਾਨ 2 ਵਿਅਕਤੀਆਂ ਦੇ ਕਾਗਜ਼ ਰੱਦ ਕਰਨ ’ਤੇ ਕਿਸਾਨਾਂ ਲਗਾਇਆ ਧਰਨਾ
ਭਵਾਨੀਗੜ੍ਹ, 19 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਪਿੰਡ ਚੰਨੋਂ ਦੀ ਕੋਆਪਰੇਟਿਵ ਸੁਸਾਇਟੀ ਵਿਖੇ ਅੱਜ ਉਸ ਸਮੇਂ ਤਨਾਅ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਲੰਘੇ ਦਿਨੀ ਸੁਸਾਇਟੀ ਦੇ ਡਾਇਰੈਕਟਰਾਂ ਦੀ ਹੋ ਰਹੀ ਚੋਣ ਦੌਰਾਨ ਪਿੰਡ ਭਰਾਜ ਅਤੇ ਨੂਰਪੁਰਾ ਦੇ ਇਕ-ਇਕ ਵਿਅਕਤੀ ਦੇ ਕਾਗਜ਼ ਰੱਦ ਕਰਕੇ 4 ਪਿੰਡਾਂ ਦੇ 11 ਮੈਂਬਰਾਂ ਨੂੰ ਬਿਨ੍ਹਾਂ ਚੋਣ ਜੇਤੂ ਕਰਾਰ ਦੇਣ ਦੇ ਰੋਸ ਵਜੋਂ ਕਾਗਜ਼ ਰੱਦ ਹੋਣ ਵਾਲੇ ਕਿਸਾਨਾਂ ਨੇ ਆਪਣੇ ਹਿਮਾਇਤੀਆਂ ਨਾਲ ਸੁਸਾਇਟੀ ਅੱਗੇ ਰੋਸ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ 4 ਪਿੰਡਾਂ ਚੰਨੋਂ, ਲਖੇਵਾਲ, ਭਰਾਜ, ਨੂਰਪੁਰਾ ਦੀ ਸਾਂਝੀ ਸੁਸਾਇਟੀ ਦੀ ਡਾਇਰਕੈਟਰਾਂ ਦੀ ਚੋਣ ਲਈ ਅਸੀਂ ਕਾਗਜ਼ ਭਰੇ ਸੀ, ਜਿਸ ਦੌਰਾਨ ਚੰਨੋਂ ਅਤੇ ਲਖੇਵਾਲ ਵਿਚੋਂ ਕਿਸਾਨਾਂ ਵਲੋਂ ਕਾਗਜ ਵਾਪਸ ਲੈਣ ਕਾਰਨ ਉਥੇ ਨਿਰਵਿਰੋਧ ਚੋਣ ਹੋ ਗਈ, ਪਰ ਭਰਾਜ ਅਤੇ ਨੂਰਪੁਰਾ ਵਿਚ ਇਕ-ਇਕ ਵਿਅਕਤੀ ਵੱਧ ਹੋਣ ਕਾਰਨ ਚੋਣ ਹੋਣੀ ਸੀ, ਜਿਸ ਦੌਰਾਨ ਅਸੀਂ ਚੋਣ ਲੜਨ ਲਈ ਤਿਆਰ ਸੀ, ਪਰ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਨੂੁਰਪੁਰਾ ਵਿਚ ਮੇਰੇ (ਹਰਵਿੰਦਰਪਾਲ ਸਿੰਘ) ਅਤੇ ਭਰਾਜ ਵਿਚ ਗੁਰਜੰਟ ਸਿੰਘ ਨੇ ਕਾਗਜ ਬਿਨ੍ਹਾਂ ਵਜ਼੍ਹਾ ਰੱਦ ਕਰਕੇ ਲੰਘੀ ਦੇਰ ਸ਼ਾਮ ਮੌਕੇ ਦੇ ਅਧਿਕਾਰੀਆਂ ਵਲੋਂ ਲਿਸਟ ਲਗਾ ਕੇ 11 ਮੈਂਬਰ ਨਿਰਵਿਰੋਧ ਜੇਤੂ ਕਰਾਰ ਦੇ ਕੇ ਮੌਕੇ ਤੋਂ ਸਾਨੂੰ ਬਿਨ੍ਹਾਂ ਦੱਸੇ ਚਲੇ ਗਏ।
ਗ
ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਕਰਵਾਏ ਗਏ ਸਮਾਗਮ ਦੌਰਾਨ ਅਰਦਾਸ ’ਚ ਸ਼ਾਮਿਲ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਹੋਰ।
ਸੰਤ ਬਾਬਾ ਅਤਰ ਸਿੰਘ ਦੀ 100ਵੀਂ ਬਰਸੀ ਸਮਾਗਮ ਸ਼ਰਧਾ ਨਾਲ ਮਨਾਏ ਜਾਣਗੇ- ਮੁੱਖ ਮੰਤਰੀ
20-08-2026
ਭਵਾਨੀਗੜ੍ਹ, 19 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਪਿੰਡ ਚੰਨੋਂ ਦੀ ਕੋਆਪਰੇਟਿਵ ਸੁਸਾਇਟੀ ਵਿਖੇ ਅੱਜ ਉਸ ਸਮੇਂ ਤਨਾਅ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਲੰਘੇ ਦਿਨੀ ਸੁਸਾਇਟੀ ਦੇ ਡਾਇਰੈਕਟਰਾਂ ਦੀ ਹੋ ਰਹੀ ਚੋਣ ਦੌਰਾਨ ਪਿੰਡ ਭਰਾਜ ਅਤੇ ਨੂਰਪੁਰਾ ਦੇ ਇਕ-ਇਕ ਵਿਅਕਤੀ ਦੇ ਕਾਗਜ਼ ਰੱਦ ਕਰਕੇ 4 ਪਿੰਡਾਂ ਦੇ 11 ਮੈਂਬਰਾਂ ਨੂੰ ਬਿਨ੍ਹਾਂ ਚੋਣ ਜੇਤੂ ਕਰਾਰ ਦੇਣ ਦੇ ਰੋਸ ਵਜੋਂ ਕਾਗਜ਼ ਰੱਦ ਹੋਣ ਵਾਲੇ ਕਿਸਾਨਾਂ ਨੇ ਆਪਣੇ ਹਿਮਾਇਤੀਆਂ ਨਾਲ ਸੁਸਾਇਟੀ ਅੱਗੇ ਰੋਸ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ 4 ਪਿੰਡਾਂ ਚੰਨੋਂ, ਲਖੇਵਾਲ, ਭਰਾਜ, ਨੂਰਪੁਰਾ ਦੀ ਸਾਂਝੀ ਸੁਸਾਇਟੀ ਦੀ ਡਾਇਰਕੈਟਰਾਂ ਦੀ ਚੋਣ ਲਈ ਅਸੀਂ ਕਾਗਜ਼ ਭਰੇ ਸੀ, ਜਿਸ ਦੌਰਾਨ ਚੰਨੋਂ ਅਤੇ ਲਖੇਵਾਲ ਵਿਚੋਂ ਕਿਸਾਨਾਂ ਵਲੋਂ ਕਾਗਜ ਵਾਪਸ ਲੈਣ ਕਾਰਨ ਉਥੇ ਨਿਰਵਿਰੋਧ ਚੋਣ ਹੋ ਗਈ, ਪਰ ਭਰਾਜ ਅਤੇ ਨੂਰਪੁਰਾ ਵਿਚ ਇਕ-ਇਕ ਵਿਅਕਤੀ ਵੱਧ ਹੋਣ ਕਾਰਨ ਚੋਣ ਹੋਣੀ ਸੀ, ਜਿਸ ਦੌਰਾਨ ਅਸੀਂ ਚੋਣ ਲੜਨ ਲਈ ਤਿਆਰ ਸੀ, ਪਰ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਨੂੁਰਪੁਰਾ ਵਿਚ ਮੇਰੇ (ਹਰਵਿੰਦਰਪਾਲ ਸਿੰਘ) ਅਤੇ ਭਰਾਜ ਵਿਚ ਗੁਰਜੰਟ ਸਿੰਘ ਨੇ ਕਾਗਜ ਬਿਨ੍ਹਾਂ ਵਜ਼੍ਹਾ ਰੱਦ ਕਰਕੇ ਲੰਘੀ ਦੇਰ ਸ਼ਾਮ ਮੌਕੇ ਦੇ ਅਧਿਕਾਰੀਆਂ ਵਲੋਂ ਲਿਸਟ ਲਗਾ ਕੇ 11 ਮੈਂਬਰ ਨਿਰਵਿਰੋਧ ਜੇਤੂ ਕਰਾਰ ਦੇ ਕੇ ਮੌਕੇ ਤੋਂ ਸਾਨੂੰ ਬਿਨ੍ਹਾਂ ਦੱਸੇ ਚਲੇ ਗਏ। ਇਸ ਮੌਕੇ ’ਤੇ ਭਰਾਜ ਦੇ ਵਾਸੀ ਗੁਰਜੰਟ ਸਿੰਘ (ਜਿਸ ਦੇ ਕਾਗਜ ਰੱਦ ਹੋਏ) ਦੇ ਪੁੱਤਰ ਨਿਰਭੈ ਸਿੰਘ ਨੇ ਕਿਹਾ ਕਿ ਉਹ ਇਨਸਾਫ਼ ਲੈਣ ਲਈ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਕੋਠੀ ਦਾ ਘਿਰਾਓ ਕਰਨ ਤੋਂ ਇਲਾਵਾ ਕਾਨੂੰਨ ਦਾ ਸਹਾਰਾ ਲੈਣ ਲਈ ਅਦਾਲਤ ਦਾ ਦਰਵਾਜਾ ਵੀ ਖੜਕਾਉਣਗੇ। ਇਸ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਗੋਲਡੀ ਤੂਰ, ਜਤਿੰਦਰ ਸਿੰਘ, ਲਖਵੀਰ ਸਿੰਘ ਲੱਖੇਵਾਲ, ਹਰਪਾਲ ਸਿੰਘ, ਹਰਵਿੰਦਰ ਸਿੰਘ, ਗੁਰਜੰਟ ਸਿੰਘ, ਨਿਰਭੈ ਸਿੰਘ, ਦਲਜੀਤ ਸਿੰਘ, ਮੇਜਰ ਸਿੰਘ, ਮਨਜੀਤ ਸਿੰਘ, ਕਰਮਜੀਤ ਸਿੰਘ, ਜੋਰਾ ਸਿੰਘ ਨੂਰਪੁਰਾ, ਹਰਵਿੰਦਰ ਸਿੰਘ, ਧੰਨਾ ਸਿੰਘ ਲੱਖੇਵਾਲ, ਦਵਿੰਦਰ ਸਿੰਘ, ਨੈਬ ਸਿੰਘ ,ਸੰਦੀਪ ਸਿੰਘ ਆਦਿ ਹਾਜ਼ਰ ਸਨ। ਇਸ ਸਬੰਧੀ ਧਰਨਾਕਾਰੀਆਂ ਨੇ ਰਿਟਰਨਿੰਗ ਅਫ਼ਸਰ ਦਾ ਨੰਬਰ ਮਿਲਾਇਆ, ਪਰ ਨੰਬਰ ਨਾ ਮਿਲਣ ’ਤੇ ਧਰਨਕਾਰੀਆਂ ਦੇ ਗੁੱਸੇ ਵਿਚ ਆਉਂਦਿਆਂ ਸੁਸਾਇਟੀ ਦੇ ਸਕੱਤਰ ਅਤੇ ਚਪੜਾਸੀ ਨੂੰ ਅੰਦਰ ਬੰਦ ਕਰਦਿਆਂ ਸੁਸਾਇਟੀ ਦੇ ਦਫ਼ਤਰ ਨੂੰ ਜਿੰਦਾ ਲਗਾ ਦਿੱਤਾ। ਸੁਸਾਇਟੀ ਦੇ ਸਕੱਤਰ ਲਾਭ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਗਜ਼ ਰੱਦ ਕਰਨ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ, ਅਧਿਕਾਰੀ ਚੋਣ ਕਰਾਉਣ ਲਈ ਆਏ ਸਨ, ਉਨ੍ਹਾਂ ਨੂੰ ਇਸ ਸਬੰਧੀ ਪਤਾ ਹੋਵੇਗਾ। ਚੋਣ ਕਰਾਉਣ ਵਾਲੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ , ਪਰ ਸੰਪਰਕ ਨਹੀਂ ਹੋ ਸਕਿਆ। ਥਾਣਾ ਮੁਖੀ ਯਸਪਾਲ ਸ਼ਰਮਾਂ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲ ਕੀਤੀ। ਮੌਕੇ ’ਤੇ ਪਹੁੰਚੇ ਤਹਿਸੀਲਦਾਰ ਨਿਤਨ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਸਮੇਤ ਸੁਸਾਇਟੀ ਦਫ਼ਤਰ ਨੂੰ ਲੱਗਿਆ, ਜਿੰਦਾ ਖੁਲਵਾ ਦਿੱਤਾ ਹੈ। ਉਨ੍ਹਾਂ ਏ.ਆਰ ਅਤੇ ਡੀ.ਆਰ ਨਾਲ ਵੀ ਗੱਲ ਕੀਤੀ ਹੈ, ਤਾਂ ਉਨ੍ਹਾਂ ਕਿਹਾ ਕਿ ਪੀੜ੍ਹਤ ਲਿਖ਼ਤੀ ਸ਼ਿਕਾਇਤ ਉਨ੍ਹਾਂ ਦੇ ਦਫ਼ਤਰ ਭੇਜ ਸਕਦੇ ਹਨ।