15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਕਰਿਆਨਾ ਐਸੋਸੀਏਸ਼ਨ ਮੂਨਕ ਦੇ ਸਾਬਕਾ ਪ੍ਰਧਾਨ ਕਰਮਚੰਦ ਸਿੰਗਲਾ ਦਾ ਦਿਹਾਂਤ

ਮੂਨਕ, 14 ਅਗਸਤ (ਪ੍ਰਵੀਨ ਮਦਾਨ) - ਕਰਿਆਨਾ ਐਸੋਸੀਏਸ਼ਨ ਮੂਨਕ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਕਰਮਚੰਦ ਸਿੰਗਲਾ (76) ਦਾ ਅਚਾਨਕ ਬਿਮਾਰ ਹੋਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ।

Ad Position 21
No active advertisement
ਕਰਮਚੰਦ ਸਿੰਗਲਾ। ਸਤਵੰਤ ਸਿੰਘ ਪੂਨੀਆ। 15-08-2026
ਮੂਨਕ, 14 ਅਗਸਤ (ਪ੍ਰਵੀਨ ਮਦਾਨ) - ਕਰਿਆਨਾ ਐਸੋਸੀਏਸ਼ਨ ਮੂਨਕ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਕਰਮਚੰਦ ਸਿੰਗਲਾ (76) ਦਾ ਅਚਾਨਕ ਬਿਮਾਰ ਹੋਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ। ਕਰਮਚੰਦ ਸਿੰਗਲਾ ਨੇ ਕਰਿਆਨਾ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਜੋਂ ਵਪਾਰੀਆਂ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਨ ਲਈ ਸਰਗਰਮ ਭੂਮਿਕਾ ਨਿਭਾਈ ਅਤੇ ਸਮਾਜਿਕ ਤੇ ਰਾਜਨੀਤਿਕ ਗਤੀਵਿਧੀਆਂ ਵਿੱਚ ਵੀ ਹਮੇਸ਼ਾ ਮੋਹਰੀ ਰਹੇ। ਉਨ੍ਹਾਂ ਦੇ ਦਿਹਾਂਤ ਨੂੰ ਸਮਾਜਿਕ ਰਾਜਨੀਤਕ ਅਤੇ ਧਾਰਮਿਕ ਜੱਥੇਬੰਦੀਆ ਨੇ ਸ਼ਹਿਰ ਲਈ ਵੱਡਾ ਘਾਟਾ ਦੱਸਿਆ। ਕਰਮਚੰਦ ਸਿੰਗਲਾ ਦੇ ਦਿਹਾਂਤ ’ਤੇ ਸ੍ਰੀ ਦੁਰਗਾ ਮੰਦਿਰ ਕਮੇਟੀ, ਸ੍ਰੀ ਕ੍ਰਿਸ਼ਨ ਗਊ ਸ਼ਾਲਾ, ਸ੍ਰੀ ਰਾਮ ਮੰਦਿਰ ਕਮੇਟੀ, ਕਰਿਆਣਾ ਐਸੋਸੀਏਸ਼ਨ, ਕਪੜਾ ਐਸੋਸੀਏਸ਼ਨ, ਕੈਮਿਸ਼ਟ ਐਸੋਸੀਏਸ਼ਨ , ਅਗਰਵਾਲ ਸਭਾ ਮੂਨਕ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਪਰਮਾਤਮਾ ਅੱਗੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਦੇਣ ਦੀ ਅਰਦਾਸ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਧੂਰੀ ਦੀ ਨਵ-ਨਿਯੁਕਤ ਪ੍ਰਧਾਨ ਅਮਰਜੋਤ ਕੌਰ ਬਾਜਵਾ ਦਾ ਕੀਤਾ ਸਨਮਾਨ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਦੀ ਹਲਕਾ ਲਹਿਰਾ ਦੇ ਅਕਾਲੀ ਆਗੂਆਂ ਵੱਲੋਂ ਸਖ਼ਤ ਨਿੰਦਾ
Ad Position 24