ਜਰਨਲ ਇਜਲਾਸ ਦੌਰਾਨ ਮਿਸ਼ਨ ‘ਸਰਬੱਤ ਦਾ ਭਲਾ’ ਦੇ ਪ੍ਰਧਾਨ ਬਣੇ ਸੁਖਜੀਤ ਸਿੰਘ ਰਟੋਲ
ਸ਼ੇਰਪੁਰ, 10 ਅਗਸਤ (ਮੇਘ ਰਾਜ ਜੋਸ਼ੀ)–ਸਥਾਨਕ ਗੁਰਦੁਆਰਾ ਸ੍ਰੀ ਅਕਾਲ ਪ੍ਰਕਾਸ਼ ਸਾਹਿਬ ਵਿਖੇ ਮਿਸ਼ਨ ‘ਸਰਬੱਤ ਦਾ ਭਲਾ’ ਸੰਸਥਾ ਦਾ ਜਰਨਲ ਇਜਲਾਸ ਕਰਵਾਇਆ ਗਿਆ। ਇਸ ਮੌਕੇ ਹੋਏ ਪ੍ਰਭਾਵਸ਼ਾਲੀ ਇਕੱਠ ਦੌਰਾਨ ਕਿਸਾਨ ਆਗੂ ਸੁਖਜੀਤ ਸਿੰਘ ਰਟੋਲ ਵਾਸੀ ਗੋਬਿੰਦਪੁਰਾ ਨੂੰ ਸੰਗਤਾਂ ਵੱਲੋਂ ਸਰਬਸੰਮਤੀ ਨਾਲ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ।
ਸ਼ੇਰਪੁਰ, 10 ਅਗਸਤ (ਮੇਘ ਰਾਜ ਜੋਸ਼ੀ)–ਸਥਾਨਕ ਗੁਰਦੁਆਰਾ ਸ੍ਰੀ ਅਕਾਲ ਪ੍ਰਕਾਸ਼ ਸਾਹਿਬ ਵਿਖੇ ਮਿਸ਼ਨ ‘ਸਰਬੱਤ ਦਾ ਭਲਾ’ ਸੰਸਥਾ ਦਾ ਜਰਨਲ ਇਜਲਾਸ ਕਰਵਾਇਆ ਗਿਆ। ਇਸ ਮੌਕੇ ਹੋਏ ਪ੍ਰਭਾਵਸ਼ਾਲੀ ਇਕੱਠ ਦੌਰਾਨ ਕਿਸਾਨ ਆਗੂ ਸੁਖਜੀਤ ਸਿੰਘ ਰਟੋਲ ਵਾਸੀ ਗੋਬਿੰਦਪੁਰਾ ਨੂੰ ਸੰਗਤਾਂ ਵੱਲੋਂ ਸਰਬਸੰਮਤੀ ਨਾਲ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਲੰਮੇ ਸਮੇਂ ਤੋਂ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਜੁਟੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੂੰ ਸਰਪ੍ਰਸਤ, ਸ਼ਮਸ਼ੇਰ ਸਿੰਘ ਹੇੜੀਕੇ ਨੂੰ ਖਜ਼ਾਨਚੀ, ਸੁਖਵਿੰਦਰ ਸਿੰਘ ਧਾਲੀਵਾਲ ਅਤੇ ਗੁਰਦੀਪ ਸਿੰਘ ਖੇੜੀ ਨੂੰ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਜਰਨੈਲ ਸਿੰਘ ਕਾਲਾਬੂਲਾ, ਅਵਤਾਰ ਸਿੰਘ ਭਗਵਾਨਪੁਰਾ, ਬਲਦੇਵ ਸਿੰਘ ਠੁੱਲੇਵਾਲ, ਕੀਰਤ ਸਿੰਘ ਹੇੜੀਕੇ ਅਤੇ ਸੂਬੇਦਾਰ ਸੰਗਾਰਾ ਸਿੰਘ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਰਾਮ ਸਿੰਘ, ਜਥੇਦਾਰ ਭੋਲਾ ਸਿੰਘ, ਜਥੇਦਾਰ ਜਰਨੈਲ ਸਿੰਘ ਕਾਤਰੋਂ, ਗੁਰਜੰਟ ਸਿੰਘ ਖਾਲਸਾ, ਕਲੱਬ ਪ੍ਰਧਾਨ ਬਲਜਿੰਦਰ ਸਿੰਘ ਠੁੱਲੇਵਾਲ, ਬਿਕਰ ਸਿੰਘ ਠੁੱਲੇਵਾਲ, ਲੋਕ ਆਗੂ ਹਰਗੋਬਿੰਦ ਸਿੰਘ, ਬੰਤ ਸਿੰਘ ਅਤੇ ਬਲਵਿੰਦਰ ਸਿੰਘ ਅਲੀਪੁਰ ਖਾਲਸਾ, ਸਰਪੰਚ ਧਰਮ ਸਿੰਘ ਠੁੱਲੇਵਾਲ, ਗੁਰਦੇਵ ਸਿੰਘ ਭਗਵਾਨਪੁਰਾ, ਜਥੇਦਾਰ ਕਰਨੈਲ ਸਿੰਘ ਟਿੱਬਾ, ਗੁਰਜੰਟ ਸਿੰਘ ਕਾਲਾਬੂਲਾ, ਮਜ਼ਦੂਰ ਆਗੂ ਸਾਧੂ ਸਿੰਘ, ਹੈਪੀ ਸੀਨੀਵਾਲ, ਸਰਪੰਚ ਦਰਸ਼ਨ ਸਿੰਘ ਗੁੰਮਟੀ, ਬਲਦੇਵ ਸਿੰਘ ਘਨੌਰੀ, ਡਾ. ਜਗਤਾਰ ਸਿੰਘ ਸਲੇਮਪੁਰ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਸੁਖਜੀਤ ਸਿੰਘ ਰਟੋਲ ਨੇ ਕਿਹਾ ਕਿ ਮਿਸ਼ਨ ‘ਸਰਬੱਤ ਦਾ ਭਲਾ’ ਦਾ ਮੁੱਖ ਉਦੇਸ਼ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ 51 ਮੈਂਬਰੀ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ।