09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਰੋਬੋਟਿਕ ਟੈਕਨੀਕ ਨਾਲ ਗੋਡੇ ਬਦਲੀ ਕਰਵਾਉਣ ’ਤੇ ਨਹੀਂ ਰਹਿੰਦਾ ਦਰਦ ਦਾ ਖ਼ਤਰਾ- ਡਾ. ਪਾਸੀ

ਆਲਮਗੀਰ, 8 ਅਗਸਤ (ਜਰਨੈਲ ਸਿੰਘ ਪੱਟੀ)-ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਂਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕੌਰੀ ਰੋਬੋਟ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਡਾ. ਏ.

Ad Position 21
No active advertisement
ਅਨਹਦ ਕਲੀਨਕ ਗਿੱਲ ਵਿਖੇ ਗੋਡੇ ਬਦਲੀ ਕਰਵਾਉਣ ਉਪਰੰਤ ਖੁਸ਼ੀ ਜਾਹਿਰ ਕਰਦੇ ਮਰੀਜ਼ ਨਾਲ ਡਾ. ਏ.ਐਸ ਪਾਸੀ। ਤਸਵੀਰ-ਜਰਨੈਲ ਸਿੰਘ ਪੱਟੀ 09-08-2026
ਆਲਮਗੀਰ, 8 ਅਗਸਤ (ਜਰਨੈਲ ਸਿੰਘ ਪੱਟੀ)-ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਂਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕੌਰੀ ਰੋਬੋਟ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਡਾ. ਏ. ਐੱਸ. ਪਾਸੀ ਨੇ ਦੱਸਿਆ ਕਿ ਗੋਡਿਆਂ ਦੇ ਅਪਰੇਸ਼ਨ ਲਈ ਐਮਰੀਕਨ ਕੋਰੀ ਰੋਬੋਟ ਟੈਕਨੀਕ ਅਤੀ ਲਾਹੇਵੰਦ ਸਹਾਈ ਹੋ ਰਹੀ ਹੈ, ਕਿਉਂਕਿ ਰੋਬੋਟ ਤਕਨੀਕ ਰਾਹੀਂ ਗੋਡਿਆਂ ਦੇ ਅਪਰੇਸ਼ਨ ਵੇਲੇ ਅਤੇ ਅਪਰੇਸ਼ਨ ਤੋਂ ਬਾਅਦ ਮਰੀਜ਼ ਨੂੰ ਦਰਦ ਦਾ ਅਹਿਸਾਸ ਨਹੀਂ ਹੁੰਦਾ। ਸਰਜਰੀ ਤੋਂ ਬਾਅਦ ਮਰੀਜ਼ ਦੀ ਸਿਹਤ ਵਿੱ ਤੇਜ਼ੀ ਨਾਲ ਸੁਧਾਰ ਆਉਂਦਾ ਹੈ ਅਤੇ ਮਰੀਜ਼ ਪਹਿਲਾਂ ਨਾਲੋਂ ਕਾਫੀ ਆਰਾਮ ਮਹਿਸੂਸ ਕਰਦਾ ਹੈ। ਡਾ. ਪਾਸੀ ਨੇ ਦੱਸਿਆ ਕਿ ਗੋਡਿਆਂ ਵਿਚ ਨਾਸਹਿਣਯੋਗ ਦਰਦ, ਤੁਰਨ-ਫਿਰਨ ਵਿੱਚ ਮੁਸ਼ਕਲ ਅਤੇ ਰੋਜ਼ਾਨਾ ਦੇ ਕੰਮ ਕਰਨ ਵਿਚ ਦਿੱਕਤ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਲਈ ਰੋਬੋਟਿਕ ਤਕਨੀਕ ਇਕ ਵਰਦਾਨ ਹੈ। ਉਨ੍ਹਾਂ ਦੱਸਿਆ ਕਿ ਰੋਬੋਟੈਕ ਤਕਨੀਕ ਨਾਲ ਗੋਡੇ ਬਦਲੀ ਕਰਨ ਤੇ ਬਿਹਤਰੀਨ ਨਤੀਜੇ ਅਤੇ ਤੇਜ਼ ਰਿਕਵਰੀ ਹੁੰਦੀ ਹੈ। ਡਾ. ਪਾਸੀ ਵੱਲੋਂ ਪੰਜਾਬ ਵਿੱਚ ਪਹਿਲੀ ਵਾਰ ਇਸ ਆਧੁਨਿਕ ਵਿਧੀ ਰਾਹੀਂ ਕੀਤੇ ਜਾ ਰਹੇ ਆਪ੍ਰੇਸ਼ਨ ਮਰੀਜ਼ਾਂ ਦੀ ਜ਼ਿੰਦਗੀ ਵਿੱਚ ਵੱਡੀ ਅਤੇ ਸਕਾਰਾਤਮਕ ਤਬਦੀਲੀ ਲਿਆ ਰਹੇ ਹਨ। ਆਮ ਤੌਰ ‘ਤੇ ਰਵਾਇਤੀ ਗੋਡਾ ਬਦਲਣ ਦੇ ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਡਾ. ਪਾਸੀ ਦੀ ਇਸ ਨਵੀਂ ਤਕਨੀਕ ਨੇ ਸਾਰੇ ਪੁਰਾਣੇ ਡਰਾਂ ਨੂੰ ਖਤਮ ਕਰ ਦਿੱਤਾ ਹੈ। ਕਿਉਂਕਿ ਰਵਾਇਤੀ ਆਪ੍ਰੇਸ਼ਨਾਂ ਤੋਂ ਬਾਅਦ ਹੋਣ ਵਾਲੇ ਅਸਹਿ ਦਰਦ ਦੀ ਸਮੱਸਿਆ ਇਸ ਤਕਨੀਕ ਵਿੱਚ ਬਿਲਕੁਲ ਨਹੀਂ ਹੁੰਦੀ। ਮਰੀਜ਼ ਬਹੁਤ ਜਲਦੀ ਆਰਾਮਦਾਇਕ ਮਹਿਸੂਸ ਕਰਦਾ ਹੈ। ਇਸ ਤਕਨੀਕ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਮਰੀਜ਼ ਨੂੰ ਆਪ੍ਰੇਸ਼ਨ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਦਰਦਨਾਕ ਜਾਂ ਹਮਲਾਵਰ ਫਿਜ਼ੀਓਥੈਰੇਪੀ ਸੈਸ਼ਨਾਂ ਦੀ ਲੋੜ ਨਹੀਂ ਪੈਂਦੀ। ਮਰੀਜ਼ ਕੁਦਰਤੀ ਤੌਰ ‘ਤੇ ਹੀ ਬਹੁਤ ਜਲਦੀ ਚੱਲਣ-ਫਿਰਨ ਦੇ ਯੋਗ ਹੋ ਜਾਂਦਾ ਹੈ। ਅਨਹਦ ਕਲਿਨਿਕ ਗਿੱਲ ਵਿਖੇ ਇਲਾਜ ਕਰਵਾ ਚੁੱਕੇ ਸੈਂਕੜੇ ਮਰੀਜ਼ਾਂ ਦੇ ਚਿਹਰਿਆਂ ਦੀ ਮੁਸਕਾਨ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਡਾਕਟਰ ਪਾਸੀ ਦੀ ਮਿਹਨਤ ਅਤੇ ਇਸ ਨਵੀਂ ਤਕਨੀਕ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਬਿਹਤਰ ਅਤੇ ਆਧੁਨਿਕ ਵਿਕਲਪ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਬਾਬਾ ਗੰਡਾ ਸਿੰਘ ਸਕੂਲ ਦੇ ਖਿਡਾਰੀਆਂ ਨੇ ਜ਼ੋਨਲ ਪੱਧਰ ’ਤੇ ਜਿੱਤੇ ਸੋਨ ਤਗਮੇ ਅਗਲੀ ਖ਼ਬਰ ਛੋਟੇ ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਕੀਤਾ ਜਾਗਰੂਕ
Ad Position 24